ਜਲੰਧਰ (ਮ੍ਰਿਦੁਲ)– ਚੋਣ ਜ਼ਾਬਤਾ ਲਾਗੂ ਹੁੰਦੇ ਹੀ ਰਾਤ 9.30 ਵਜੇ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਸਥਿਤ ਹਾਟ ਡਰਾਈਵ ਰੈਸਟੋਰੈਂਟ ਵਿਚੋਂ ਪਤਨੀ ਸਮੇਤ ਖਾਣਾ ਲੈਣ ਆਏ ਵਿਅਕਤੀ ਦੀ ਬੀ. ਐੱਮ. ਡਬਲਿਊ. ਕਾਰ ਲੁਟੇਰੇ ਗੰਨ ਪੁਆਇੰਟ ’ਤੇ ਲੁੱਟ ਕੇ ਲੈ ਗਏ। ਚੰਗੀ ਕਿਸਮਤ ਨੂੰ ਪੀੜਤ ਜੋੜੇ ਦਾ ਕੋਈ ਸਰੀਰਕ ਨੁਕਸਾਨ ਨਹੀਂ ਹੋਇਆ। ਮੌਕੇ ’ਤੇ ਏ. ਡੀ. ਸੀ. ਪੀ. 2 ਹਰਪਾਲ ਸਿੰਘ ਰੰਧਾਵਾ, ਐੱਸ. ਐੱਚ. ਓ. ਥਾਣਾ ਨੰਬਰ 6 ਸੁਰਜੀਤ ਸਿੰਘ ਗਿੱਲ ਸਮੇਤ ਭਾਰੀ ਪੁਲਸ ਫੋਰਸ ਮੌਕੇ ’ਤੇ ਪਹੁੰਚ ਗਈ।
ਜੇ. ਪੀ. ਨਗਰ ਦੇ ਰਹਿਣ ਵਾਲੇ ਰਬੜ ਕਾਰੋਬਾਰੀ ਪੁਨੀਤ ਆਹੂਜਾ ਨੇ ਦੱਸਿਆ ਕਿ ਰਾਤ 9.30 ਵਜੇ ਦੇ ਲਗਭਗ ਉਹ ਆਪਣੀ ਪਤਨੀ ਨਾਲ ਹਾਟ ਡਰਾਈਵ ਰੈਸਟੋਰੈਂਟ ਵਿਚ ਡਿਨਰ ਲਈ ਆਏ ਸਨ। ਉਨ੍ਹਾਂ ਰੈਸਟੋਰੈਂਟ ’ਚ ਟੇਕ-ਅਵੇ ਆਰਡਰ ਦਿੱਤਾ ਤਾਂ ਕਿ ਡਿਨਰ ਪੈਕ ਕਰਵਾ ਕੇ ਉਹ ਘਰ ਚਲੇ ਜਾਣ। ਜਦੋਂ ਉਹ ਕਾਰ ਵਿਚ ਬੈਠ ਕੇ ਆਰਡਰ ਪੈਕ ਹੋਣ ਦੀ ਉਡੀਕ ਕਰ ਰਹੇ ਸਨ ਤਾਂ ਉਨ੍ਹਾਂ ਦੇ ਆਲੇ-ਦੁਆਲੇ 3 ਨੌਜਵਾਨ ਪੈਦਲ ਘੁੰਮਣ ਲੱਗੇ। ਪਹਿਲਾਂ ਤਾਂ ਉਨ੍ਹਾਂ ਨੌਜਵਾਨਾਂ ਨੂੰ ਵੇਖ ਕੇ ਨਜ਼ਰਅੰਦਾਜ਼ ਕਰ ਦਿੱਤਾ ਪਰ ਬਾਅਦ ਵਿਚ ਤਿੰਨਾਂ ਵਿਚੋਂ ਇਕ ਨੌਜਵਾਨ ਕਾਰ ਦੀ ਪਿਛਲੀ ਸੀਟ ’ਤੇ ਆ ਕੇ ਬੈਠ ਗਿਆ ਅਤੇ ਕਹਿਣ ਲੱਗਾ ਕਿ ਸੌਰੀ ਗ਼ਲ਼ਤੀ ਨਾਲ ਉਹ ਕਾਰ ਵਿਚ ਬੈਠ ਗਿਆ। ਉਸ ਨੇ 0777 ਨੰਬਰ ਗੱਡੀ ਵਿਚ ਬੈਠਣਾ ਸੀ।
ਇਹ ਵੀ ਪੜ੍ਹੋ: DGP ਵੀ. ਕੇ. ਭਾਵਰਾ ਬੋਲੇ, ਵਿਧਾਨ ਸਭਾ ਚੋਣਾਂ ਸ਼ਾਂਤੀਪੂਰਨ ਸੰਪੰਨ ਕਰਵਾਉਣਾ ਸਭ ਤੋਂ ਵੱਡੀ ਤਰਜੀਹ
ਪੁਨੀਤ ਨੇ ਕਿਹਾ ਕਿ ਨੌਜਵਾਨ ਦੀ ਗੱਲ ਸੁਣ ਕੇ ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਆਪਣੀ ਪਤਨੀ ਨੂੰ ਕਾਰ ਵਿਚੋਂ ਬਾਹਰ ਉਤਰਨ ਲਈ ਕਿਹਾ। ਇੰਨੇ ਵਿਚ ਦੂਜਾ ਨੌਜਵਾਨ ਕਾਰ ਦੀ ਪਿਛਲੀ ਸੀਟ ’ਤੇ ਆ ਕੇ ਬੈਠ ਗਿਆ ਅਤੇ ਕਹਿਣ ਲੱਗਾ ਕਿ ਕਾਰ ਸਾਡੇ ਹਵਾਲੇ ਕਰ ਦਿਓ। ਉਸ ਦੀ ਪਤਨੀ ਇਸ ਦੌਰਾਨ ਰੈਸਟੋਰੈਂਟ ਦੇ ਅੰਦਰ ਪਹੁੰਚੀ ਅਤੇ ਮਦਦ ਮੰਗੀ। ਇੰਨੇ ਨੂੰ ਤੀਜਾ ਨੌਜਵਾਨ ਹਥਿਆਰ ਲੈ ਕੇ ਕਾਰ ਦੀ ਅਗਲੀ ਸੀਟ ’ਤੇ ਆ ਕੇ ਬੈਠ ਗਿਆ ਅਤੇ ਮਾਊਜਰ ਨੂੰ ਲੋਡ ਕਰਕੇ ਉਸਦੀ ਕਨਪਟੀ ’ਤੇ ਲਾ ਦਿੱਤਾ ਅਤੇ ਕਿਹਾ ਕਿ ਕਾਰ ਵਿਚੋਂ ਉਤਰ ਜਾਓ। ਪੁਨੀਤ ਨੇ ਕਿਹਾ ਕਿ ਜਦੋਂ ਉਹ ਕਾਰ ਵਿਚੋਂ ਉਤਰਿਆ ਤਾਂ ਉਸ ਨੇ ਇਕ ਲੁਟੇਰੇ ਨੂੰ ਕਿਹਾ ਕਿ ਉਸ ਦਾ ਕਾਰ ਵਿਚ ਕੈਸ਼ ਪਿਆ ਹੈ, ਉਹ ਵਾਪਸ ਕਰ ਦਿਓ ਤਾਂ ਉਕਤ ਨੌਜਵਾਨ ਨੇ ਉਸੇ ਸਮੇਂ ਕੈਸ਼ ਆਪਣੀ ਜੇਬ ਵਿਚ ਪਾ ਲਿਆ। ਲੁਟੇਰੇ ਕਾਰ ਲੈ ਕੇ ਫ਼ਰਾਰ ਹੋ ਗਏ। ਜਿਸ ਸਮੇਂ ਇਹ ਵਾਰਦਾਤ ਹੋਈ, ਉਦੋਂ ਰੈਸਟੋਰੈਂਟ ਦੇ ਬਾਹਰ ਲੋਕਾਂ ਦੀ ਕਾਫ਼ੀ ਭੀੜ ਸੀ, ਜਿਹੜੇ ਕਿ ਡਿਨਰ ਕਰਨ ਲਈ ਆਏ ਹੋਏ ਸਨ।
ਘਬਰਾਏ ਪੁਨੀਤ ਨੇ ਜਦੋਂ ਲੋਕਾਂ ਨੂੰ ਕਿਹਾ ਕਿ ਉਸ ਦੀ ਕਾਰ ਲੁੱਟ ਲਈ ਗਈ ਹੈ ਤਾਂ ਲੋਕਾਂ ਨੇ ਫੋਨ ’ਤੇ ਪੁਲਸ ਨੂੰ ਸੂਚਨਾ ਦਿੱਤੀ। ਲੁੱਟੀ ਗਈ ਕਾਰ ਬੀ. ਐੱਮ. ਡਬਲਿਊ. 3 ਸੀਰੀਜ਼ (ਪੀ. ਬੀ. 08 ਈ. ਕੇ. 0077) ਦੀ ਹੈ, ਜਿਹੜੀ ਕਿ 2010 ਮਾਡਲ ਹੈ। ਪੁਨੀਤ ਨੇ ਦੱਸਿਆ ਕਿ ਉਸ ਨੇ ਇਹ ਕਾਰ ਦਿੱਲੀ ਤੋਂ ਸੈਕਿੰਡ ਹੈਂਡ ਖ਼ਰੀਦੀ ਸੀ। ਬਾਅਦ ਵਿਚ ਆਰ. ਸੀ. ਜਲੰਧਰ ਟਰਾਂਸਫਰ ਕਰਵਾ ਕੇ ਹਾਈ ਸਕਿਓਰਿਟੀ ਨੰਬਰ ਪਲੇਟ ਲੁਆਈ ਸੀ। ਕਾਰ ਵਿਚ ਕਿਸੇ ਤਰ੍ਹਾਂ ਦਾ ਸੈਂਸਰ ਨਹੀਂ ਲੱਗਾ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਵੀਰੇਸ਼ ਕੁਮਾਰ ਭਵਰਾ ਬਣੇ ਪੰਜਾਬ ਦੇ ਨਵੇਂ ਡੀ. ਜੀ. ਪੀ.
ਇਕ ਮਹੀਨੇ ’ਚ ਕਾਰ ਲੁੱਟੇ ਜਾਣ ਦੀ ਦੂਜੀ ਵਾਰਦਾਤ
ਕਾਰ ਲੁੱਟਣ ਦੀ ਇਕ ਮਹੀਨੇ ਵਿਚ ਇਹ ਦੂਜੀ ਵਾਰਦਾਤ ਹੈ। ਇਸ ਤੋਂ ਪਹਿਲਾਂ ਮਾਡਲ ਟਾਊਨ ਮਾਰਕੀਟ ਰੋਡ ਤੋਂ ਇਕ ਇਨੋਵਾ ਕਾਰ ਲੁੱਟ ਲਈ ਗਈ ਸੀ। ਹੁਣ ਫਿਰ ਸ਼ਰੇਆਮ ਅਜਿਹੀ ਲੁੱਟ ਹੋ ਜਾਣੀ ਅਤੇ ਉਹ ਵੀ ਚੋਣ ਜ਼ਾਬਤੇ ਦੌਰਾਨ ਪੁਲਸ ਦੀ ਕਾਰਜਪ੍ਰਣਾਲੀ ’ਤੇ ਕਈ ਸਵਾਲ ਖੜ੍ਹੇ ਕਰਦੀ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦੇ ਘਰ ’ਚ ਕੋਰੋਨਾ ਦੀ ਐਂਟਰੀ, ਪਤਨੀ ਤੇ ਪੁੱਤਰ ਦੀ ਰਿਪੋਰਟ ਆਈ ਪਾਜ਼ੇਟਿਵ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਤੰਗ ਲੁੱਟਦੇ ਸਮੇਂ ਵਾਪਰੀ ਅਣਹੋਣੀ ਨੇ ਘਰ ’ਚ ਪੁਆਏ ਵੈਣ, 11 ਸਾਲਾ ਬੱਚੇ ਦੀ ਪਾਣੀ ’ਚ ਡੁੱਬਣ ਨਾਲ ਮੌਤ
NEXT STORY