ਅੰਮ੍ਰਿਤਸਰ (ਇੰਦਰਜੀਤ) - ਵਾਹਨਾਂ ਦੀ ਦੁਨੀਆ ’ਚ ਈ-ਵਾਹਨ ਚੱਲਣ ਕਾਰਨ ਜਿੱਥੇ ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ ਤੋਂ ਲੋਕਾਂ ਨੂੰ ਛੁਟਕਾਰਾ ਮਿਲ ਸਕਦਾ ਹੈ ਅਤੇ ਮਹਿੰਗੇ ਤੇਲ ਤੋਂ ਲੋਕਾਂ ਨੂੰ ਰਾਹਤ ਵੀ ਮਿਲ ਸਕਦੀ ਹੈ। ਵਾਹਨ ਚਲਾਉਣ ਵਾਲੇ ਲੋਕਾਂ ਨੂੰ ਆਰਥਿਕ ਰਾਹਤ ਅਤੇ ਮੁਰੰਮਤ ਤੋਂ ਛੁਟਕਾਰਾ ਵੀ ਮਿਲ ਸਕਦਾ ਹੈ, ਉਥੇ ਪ੍ਰਦੂਸ਼ਣ ਦੇ ਮਾਮਲੇ ’ਚ ਵੀ ਈ-ਵਾਹਨ ਇਕ ਨਵੀਂ ਕ੍ਰਾਂਤੀ ਲਿਆ ਰਹੇ ਹਨ। ਫ਼ਿਲਹਾਲ ਇਨ੍ਹਾਂ ਵਾਹਨਾਂ ’ਚ ਅਜੇ ਤੱਕ ਕਮਰਸ਼ੀਅਲ ਵਾਹਨ ਹੀ ਕੰਮ ਕਰ ਰਹੇ ਹਨ, ਜਿਨ੍ਹਾਂ ’ਚ ਮਾਲ ਅਤੇ ਸਵਾਰੀ ਢੋਣ ਲਈ ਆਟੋ ਦੇ ਵਿਕਲਪ ਪੈਦਾ ਹੋ ਚੁੱਕੇ ਹਨ। ਜ਼ਿਆਦਾਤਰ ਸਵਾਰੀਆਂ ਢੋਣ ਵਾਲੇ ਚਾਲਕ ਇਲੈਕਟ੍ਰਿਕ ਵਾਹਨ ’ਤੇ ਨਿਰਭਰ ਹੋਣ ਲੱਗ ਪਏ ਹਨ।
ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ: ਇਸ਼ਕ ’ਚ ਅੰਨ੍ਹੀ ਕਲਯੁੱਗੀ ਮਾਂ ਹੀ ਨਿਕਲੀ 6 ਸਾਲਾ ਧੀ ਦੀ ਕਾਤਲ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
ਗਾਹਕਾਂ ਦੀ ਵੱਧਦੀ ਹੋਈ ਇੱਛਾ ਨੂੰ ਵੇਖਦੇ ਹੋਏ ਵੱਡੀ ਗਿਣਤੀ ’ਚ ਇਲੈਕਟ੍ਰਿਕ ਭਾਵ ਬੈਟਰੀ ਨਾਲ ਚੱਲਣ ਵਾਲੇ ਵਾਹਨ ਚਾਲਕਾਂ ਦੇ ਨਿਰਮਾਤਾ ਇਸ ਕਾਰੋਬਾਰ ’ਚ ਅੱਗੇ ਵੱਧਣ ਲੱਗੇ ਹਨ। ਨਵੀਂ ਨਵੀਂ ਤਕਨੀਕ ਤੋਂ ਇਲੈਕਟ੍ਰਿਕ ਵਾਹਨਾਂ ਨੂੰ ਕਾਮਯਾਬ ਕਰਨ ਲਈ ਵਿਉਂਤ ਲਗਾ ਰਹੇ ਹਨ। ਉੱਧਰ ਦੂਜੇ ਪਾਸੇ ਮੋਟਰ ਪਾਰਟਸ ਦੇ ਵਪਾਰੀ ਅਤੇ ਨਿਰਮਾਤਾ ਬੇਚੈਨੀ ’ਚ ਆਉਣ ਲੱਗੇ ਹਨ, ਕਿਉਂਕਿ ਪਾਰਟਸ ਦੀ ਵਿਕਰੀ 85 ਫੀਸਦੀ ਤੱਕ ਖ਼ਤਮ ਹੋ ਸਕਦੀ ਹੈ ਅਤੇ ਕਰੋੜਾਂ ਦੀ ਗਿਣਤੀ ’ਚ ਦੁਕਾਨਦਾਰ, ਡੀਲਰ ਅਤੇ ਮਕੈਨਿਕ ਆਪਣੇ ਕਾਰੋਬਾਰ ਤੋਂ ਹੱਥ ਧੋਅ ਸਕਦੇ ਹਨ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਇਨ੍ਹਾਂ ਪੁਰਜ਼ਿਆਂ ਦੀ ਸੇਲ ਹੋ ਸਕਦੀ ਹੈ ਖ਼ਤਮ
ਇਲੈਕਟ੍ਰਿਕ ਵਾਹਨ ਆਉਣ ਕਾਰਨ ਬੈਟਰੀ ਨਾਲ ਚੱਲਣ ਵਾਲੇ ਵਾਹਨ ਸੜਕਾਂ ’ਤੇ ਦੌੜੇਗਾ। ਇਸ ’ਚ ਬੈਟਰੀ ਦਾ ਸਿੱਧਾ ਸਬੰਧ ਵਹੀਲ ਨਾਲ ਹੋਵੇਗਾ ਅਤੇ ਚਾਲਕ ਨੂੰ ਇਸ ਨੂੰ ਚਲਾਉਣ ’ਚ ਜ਼ਿਆਦਾ ਮਿਹਨਤ ਨਹੀਂ ਕਰਨੀ ਪਵੇਗੀ। ਮੋਟਰ ਵਹੀਕਲ ’ਚ ਪ੍ਰਯੋਗ ਹੋਣ ਵਾਲੇ ਵੱਡੀ ਗਿਣਤੀ ’ਚ ਪਾਰਟਸ ਅਤੇ ਸਿਸਟਮ ਖ਼ਤਮ ਹੋ ਜਾਣਗੇ, ਜਿਨ੍ਹਾਂ ’ਚ ਕਲਚ ਪਲੇਟਸ, ਕਲਚ ਅਸੇਂਬਲੀ, ਕਲਚ ਚੇਨ, ਕਲਚ ਹਾਊਸਿੰਗ, ਗੈਸਕਟ ਸਿਸਟਮ , ਗਿਅਰ ਕਲਸਟਰ-ਗੇਰ ਬਾਕਸ ਆਦਿ ਦੀ ਲੋਡ਼ ਨਹੀਂ ਪਵੇਗੀ। ਉਥੇ ਹੀ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ’ਚ ਬੈਟਰੀ ਚਾਰਜਿੰਗ ਸਿਸਟਮ, ਸਸਪੇਂਸ਼ਨ, ਵਹੀਲ ਅਤੇ ਸਟੇਰਿੰਗ ਦੇ ਇਲਾਵਾ ਜ਼ਿਆਦਾ ਸਪੇਅਰ ਪਾਰਟਸ ਦੀ ਜ਼ਰੂਰਤ ਨਹੀਂ ਹੁੰਦੀ ।
ਪੜ੍ਹੋ ਇਹ ਵੀ ਖ਼ਬਰ - ਲਵ ਮੈਰਿਜ ਕਰਵਾਉਣ ਮਗਰੋਂ ਵੇਚਣੇ ਪਏ ਸਨ ਗਹਿਣੇ ਤੇ ਫੋਨ, ਅੱਜ ਹੋਰਾਂ ਲਈ ਮਿਸਾਲ ਬਣਿਆ ਇਹ ਜੋੜਾ (ਵੀਡੀਓ)
ਇੰਜਣ ਆਇਲ ਦੀ ਸੇਲ ਹੋਵੇਗੀ ਖ਼ਤਮ
ਇੰਜਣ ਆਇਲ ਬਲਕਿ ਮੋਬਿਲ ਆਇਲ ਵਾਹਨ ਦੀ ਰਿਪੇਅਰ ਮੈਂਟੀਨੈੱਸ ਅਤੇ ਰਫ਼ਤਾਰ ਦੇਣ ਲਈ ਇਕ ਬੇਹੱਦ ਸ਼ਕਤੀਸ਼ਾਲੀ ਰੋਲ ਅਦਾ ਕਰਦਾ ਹੈ। ਇਸ ’ਚ ਕੋਈ ਵੀ ਵਾਹਨ ਮੋਬਿਲ ਆਇਲ ਭਾਵ ਇੰਜਣ ਆਇਲ ਦੇ ਬਿਨ੍ਹਾਂ ਗਤੀਮਾਨ ਨਹੀਂ ਹੋ ਸਕਦਾ, ਕਿਉਂਕਿ ਇੰਜਣ ’ਚ ਚੱਲਣ ਵਾਲੇ ਪਿਸਟਨ ਰਿੰਗ ਮੋਬਿਲ ਆਇਲ ਦੇ ਪ੍ਰੈਸ਼ਰ ਤੋਂ ਚਲਦੇ ਹਨ ਅਤੇ ਮੋਬਿਲ ਆਇਲ ਦੀ ਲੁਬਰੀਕੇਸ਼ਨ ਹੀ ਵਾਹਨ ਨੂੰ ਗਤੀਮਾਨ ਬਣਾਉਂਦੀ ਹੈ। ਇੰਜਣ ਦੀ ਵੱਟ ਨੂੰ ਕੰਟਰੋਲ ਕਰ ਇਨ੍ਹਾਂ ਨੂੰ ਠੰਡਾ ਰੱਖਦੀ ਹੈ, ਉਥੇ ਇਲੈਕਟ੍ਰਿਕ ਅਤੇ ਬੈਟਰੀ ਨਾਲ ਚੱਲਣ ਵਾਲੇ ਵਾਹਨ ’ਚ ਨਾ ਤਾਂ ਇੰਜਣ ਹੁੰਦਾ ਹੈ, ਨਾ ਗੇਅਰ-ਬਾਕਸ ਅਤੇ ਲੁਬਰੀਕੇਸ਼ਨ ਲਈ ਮੋਬਿਲ ਆਇਲ ਦੀ ਕੋਈ ਲੋੜ ਨਹੀਂ ਹੁੰਦੀ, ਇਸ ਲਈ ਇਹ ਮੋਬਿਲ ਆਇਲ ਕਾਰੋਬਾਰ ਵਾਹਨਾਂ ਲਈ ਖ਼ਤਮ ਹੋ ਜਾਵੇਗਾ ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ
ਮਹਿੰਗਾ ਪੈਟਰੋਲ ਅਤੇ ਮਾਹੌਲ ’ਚ ਪ੍ਰਦੂਸ਼ਣ
ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਦੇ ਮਾਰਕੀਟ ’ਚ ਵੱਡੀ ਗਿਣਤੀ ’ਚ ਆਉਣ ਦਾ ਮੁੱਖ ਕਾਰਨ ਮਹਿੰਗਾ ਤੇਲ ਹੈ, ਜੋ ਪੈਟਰੋਲ ਅਤੇ ਡੀਜ਼ਲ ਦੇ ਰੂਪ ’ਚ ਵਾਹਨ ਚਾਲਕਾਂ ਨੂੰ ਮੁਹੱਈਆ ਹੁੰਦਾ ਹੈ। ਵਰਤਮਾਨ ਸਮੇਂ ’ਚ ਜੇਕਰ ਵਾਹਨਾਂ ਦੀ ਐਵਰੇਜ ਨੂੰ ਨੋਟ ਕੀਤਾ ਜਾਵੇ ਤਾਂ ਇਸ ਸਮੇਂ ਪੈਟਰੋਲ ਨਾਲ ਚੱਲਣ ਵਾਲਾ ਮੋਟਰਸਾਈਕਲ 2 ਰੁਪਏ ਤੋਂ ਸਾਢੇ ਚਾਰ ਰੁਪਏ ਪ੍ਰਤੀ ਕਿਲੋਮੀਟਰ ਖ਼ਰਚੀਲਾ ਹੋ ਚੁੱਕਿਆ ਹੈ। ਇਸ ’ਚ 100 ਸੀ. ਸੀ. ਤੋਂ ਲੈ ਕੇ 350 ਸੀ. ਸੀ. ਤੱਕ ਵਾਹਨ ਸੜਕਾਂ ’ਤੇ ਦੌੜ ਰਹੇ ਹਨ। ਜੇਕਰ ਕਾਰਾਂ ਦੀ ਚਰਚਾ ਕਰੀਏ ਤਾਂ ਇੱਥੇ ਫੋਰ ਵਹੀਲਰ ਲਗਜਰੀ ਵਾਹਨ 5 ਰੁਪਏ ਪ੍ਰਤੀ ਕਿਲੋਮੀਟਰ ਤੋਂ ਲੈ ਕੇ 8 ਰੁਪਏ ਪ੍ਰਤੀ ਕਿਲੋਮੀਟਰ ਤੱਕ ਖਰਚੀਲੇ ਹੋ ਚੁੱਕੇ ਹਨ। ਦੂਜੇ ਪਾਸੇ ਜੇਕਰ ਪ੍ਰਦੂਸ਼ਣ ਦੀ ਸਮੱਸਿਆ ਨੂੰ ਵੇਖਿਆ ਜਾਵੇ ਤਾਂ ਬੈਟਰੀ ਨਾਲ ਚੱਲਣ ਵਾਲੇ ਵਾਹਨ ਜ਼ੀਰੋ ਫ਼ੀਸਦੀ ਪ੍ਰਦੂਸ਼ਣ ’ਤੇ ਚਲਦੇ ਹਨ।
ਪੜ੍ਹੋ ਇਹ ਵੀ ਖ਼ਬਰ - ਬਟਾਲਾ 'ਚ ਕੁੜੀ ਨੂੰ ਲੈ ਕੇ ਹੋਏ ਮਾਮੂਲੀ ਤਕਰਾਰ ਨੇ ਧਾਰਿਆ ਭਿਆਨਕ ਰੂਪ, ਚੱਲੀ ਗੋਲ਼ੀ (ਤਸਵੀਰਾਂ)
ਇਲੈਕਟ੍ਰਿਕ ਵਾਹਨ ਕਮਰਸ਼ੀਅਲ ਤੌਰ ’ਤੇ ਆਪਣਾ ਸਥਾਨ ਬਣਾਉਣ ਲੱਗੇ : ਦੇਵਗਨ
ਇਸ ਸਬੰਧ ’ਚ ਮੋਟਰ ਪਾਰਟਸ ਦੇ ਮਾਹਿਰ ਅਤੇ ਤਕਨੀਕੀ ਤੌਰ ’ਤੇ ਤਜ਼ਰਬੇਕਾਰ ਅਮਨ ਦੇਵਗਨ ਦਾ ਕਹਿਣਾ ਹੈ ਕਿ ਇਲੈਕਟ੍ਰਿਕ ਵਾਹਨ ਕਮਰਸ਼ੀਅਲ ਤੌਰ ’ਤੇ ਆਪਣਾ ਸਥਾਨ ਬਣਾ ਰਹੇ ਹਨ। ਇਨ੍ਹਾਂ ਦਾ ਜ਼ਿਆਦਾ ਅਸਰ ਆਟੋ ’ਚ ਵਿਖਾਈ ਦੇ ਰਿਹਾ। ਲਗਜਰੀ ਵਾਹਨਾਂ ’ਚ ਬੇਸ਼ੱਕ ਕਾਰਾਂ ਹੋਣ ਜਾਂ ਮੋਟਰਸਾਈਕਲ, ਇਨ੍ਹਾਂ ’ਚ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਦਾ ਕਾਮਯਾਬ ਹੋਣਾ ਅਜੇ ਕਾਫ਼ੀ ਸਮਾਂ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪਾਰਟਸ ਵਿਕਰੇਤਾਵਾਂ ਅਤੇ ਨਿਰਮਾਤਾਵਾਂ ਨੂੰ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਲਗਜਰੀ ਕਾਰਾਂ ’ਚ ਅਜੇ ਤੱਕ ਇਲੈਕਟ੍ਰਾਨਿਕ ਵਾਹਨ ਆਪਣਾ ਕੋਈ ਸਥਾਨ ਨਹੀਂ ਬਣਾ ਸਕੇ, ਉਥੇ ਦੋਪਹੀਆ ਵਾਹਨ ’ਚ ਜਿਸ ਤਰ੍ਹਾਂ ਲੋਕ ਆਪਣੇ ਕਾਰੋਬਾਰ ਨੂੰ ਸਥਾਪਿਤ ਕਰ ਚੁੱਕੇ ਹਨ ਅਤੇ ਖਪਤਕਾਰ ਇਨ੍ਹਾਂ ਤੋਂ ਆਪਣੇ ਢੰਗ ਨਾਲ ਕੰਮ ਲੈ ਰਹੇ ਹਨ। ਇਨ੍ਹਾਂ ਦੀ ਇਲੈਕਟ੍ਰਿਕ ਵਾਹਨਾਂ ’ਚ ਰਿਪਲੇਸਮੈਂਟ ਅਜੇ ਕਾਫ਼ੀ ਪੇਚਦਾਰ ਹੈ ਅਤੇ ਅਜੇ ਤੱਕ ਇਸ ਦਾ ਕੋਈ ਲੱਛਣ ਵਿਖਾਈ ਨਹੀਂ ਦੇ ਰਿਹਾ।
ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : UK ਸਮੇਤ ਇਨ੍ਹਾਂ 12 ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਦੀ ਅੰਮ੍ਰਿਤਸਰ ’ਚ ਸੌਖੀ ਨਹੀਂ ਹੋਵੇਗੀ ਐਂਟਰੀ
ਅੱਗ ’ਚ ਝੁਲਸੀ ਜਨਾਨੀ ਨੇ ਤੋੜਿਆ ਦਮ, ਪੁਲਸ ਜਾਂਚ ਜਾਰੀ
NEXT STORY