ਅਮਰਗੜ੍ਹ (ਜੋਸ਼ੀ) - ਬਿਜਲੀ ਦੀ ਘੱਟ ਵਰਤੋਂ ਵਾਲੇ ਖਪਤਕਾਰਾਂ ਨੂੰ ਵੱਧ ਬਿੱਲ ਭੇਜਣ ਵਰਗੀਆਂ ਪਾਵਰਕਾਮ ਦੀਆਂ ਗਲਤੀਆਂ ਤਾਂ ਅਕਸਰ ਹੀ ਸੁਣਨ 'ਚ ਆਉਂਦੀਆਂ ਹਨ। ਸਬ-ਡਵੀਜ਼ਨ ਅਮਰਗੜ੍ਹ ਅਧੀਨ ਪੈਂਦੇ ਪਿੰਡ ਤੋਲੇਵਾਲ ਦੇ ਗਰੀਬ ਪਰਿਵਾਰ ਨਾਲ ਸੰਬੰਧਿਤ ਚਰਨ ਸਿੰਘ ਪੁੱਤਰ ਹਮੀਰ ਸਿੰਘ ਨਾਮੀ ਖਪਤਕਾਰ ਨੇ ਪੱਤਰਕਾਰਾਂ ਨੂੰ ਪਾਵਰਕਾਮ ਅਧਿਕਾਰੀਆਂ 'ਤੇ ਲਗਾਤਾਰ ਦਫਤਰ ਦੇ ਗੇੜੇ ਮਾਰਨ 'ਤੇ ਵੀ ਕੰਮ ਨਾ ਕਰਨ ਦੇ ਦੋਸ਼ ਲਾਉਂਦਿਆਂ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਮੇਰੇ ਮੀਟਰ ਖਾਤਾ ਨੰਬਰ ਏ. ਐੱਮ. 060165 ਹੈ। ਇਸ 'ਤੇ ਘਰ ਦੀ ਸਪਲਾਈ ਕਿਸੇ ਖਾਤਾ ਨੰਬਰ ਏ. ਐੱਮ. 060143 ਦੇ ਹੋਰ ਖਪਤਕਾਰ ਦੇ ਘਰ ਚੱਲ ਰਹੀ ਹੈ। ਉਸ ਦੀ ਬਿਜਲੀ ਦੀ ਖਪਤ ਮੇਰੇ ਤੋਂ ਕਈ ਗੁਣਾ ਜ਼ਿਆਦਾ ਹੋਣ ਕਾਰਨ ਹਰ ਵਾਰ ਵੱਡੀ ਰਕਮ ਬਿੱਲ ਦੇ ਰੂਪ 'ਚ ਭਰਨੀ ਪੈਂਦੀ ਹੈ।
ਪੀੜਤ ਨੇ ਪਾਵਰਕਾਮ ਵੱਲੋਂ ਮੀਟਰ ਅਤੇ ਲਾਈਨ ਦੀ ਜਾਂਚ ਕਰਨ ਲਈ 2 ਮਾਰਚ ਅਤੇ 25 ਜੁਲਾਈ ਨੂੰ ਕਟਵਾਈਆਂ 120-120 ਰੁਪਏ ਦੀਆਂ ਰਸੀਦਾਂ ਦਿਖਾਉਂਦਿਆਂ ਕਿਹਾ ਕਿ ਵਾਰ-ਵਾਰ ਐੱਸ. ਡੀ. ਓ. ਅਮਰਗੜ੍ਹ ਨੂੰ ਬੇਨਤੀ ਕਰਨ ਦੇ ਬਾਵਜੂਦ ਸਾਡਾ ਕੋਈ ਹੱਲ ਨਹੀਂ ਹੋ ਰਿਹਾ। ਪਾਵਰਕਾਮ ਨੇ ਬਿਜਲੀ ਬਿੱਲ ਦੇ ਹਜ਼ਾਰਾਂ ਰੁਪਏ ਸਾਡੇ ਪਾਸੋਂ ਉਹ ਵਸੂਲੇ ਹਨ, ਜਿਹੜੀ ਬਿਜਲੀ ਅਸੀਂ ਨਹੀਂ ਕਿਸੇ ਹੋਰ ਖਪਤਕਾਰ ਨੇ ਵਰਤੀ ਹੈ। ਜਦੋਂ ਇਸ ਸਬੰਧੀ ਵਿਜੇਪਾਲ ਸਿੰਘ ਐੱਸ. ਡੀ. ਓ. ਅਮਰਗੜ੍ਹ ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਮਾਮਲਾ ਮੇਰੇ ਧਿਆਨ 'ਚ ਨਹੀਂ। ਜੇਕਰ ਕੋਈ ਐਸੀ ਗੱਲ ਹੈ ਤਾਂ ਉਸ ਦਾ ਹੱਲ ਜਲਦੀ ਹੀ ਕਰ ਦਿੱਤਾ ਜਾਵੇਗਾ।
ਸਮਾਣਾ 'ਚ ਪੁਲਸ-ਪਬਲਿਕ ਮੀਟਿੰਗ ਆਯੋਜਿਤ
NEXT STORY