ਪਟਿਆਲਾ (ਬਲਜਿੰਦਰ)—ਪਿੰਡ ਰਾਏਪੁਰ ਮੰਡਲਾ ਦੀ ਰਹਿਣ ਵਾਲੀ ਸੁਰਿੰਦਰ ਕੌਰ ਨਾਂ ਦੀ ਮਹਿਲਾ ਨੂੰ ਬਿਜਲੀ ਬੋਰਡ ਨੇ ਠੰਡ ਵਿਚ ਪਸੀਨੇ ਲਿਆ ਦਿੱਤੇ। ਸੁਰਿੰਦਰ ਕੌਰ ਦੇ ਮੱਥੇ 'ਤੇ ਉਸ ਸਮੇਂ ਤਰੇਲੀਆਂ ਆ ਗਈਆਂ ਜਦੋਂ ਉਸ ਦਾ ਇਸ ਵਾਰ ਦਾ ਬਿਜਲੀ ਬਿੱਲ 1 ਲੱਖ 41 ਹਜ਼ਾਰ ਰੁਪਏ ਆ ਗਿਆ। ਸੁਰਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਲੋਡ ਵੀ ਕੋਈ ਜ਼ਿਆਦਾ ਨਹੀਂ ਅਤੇ ਸਰਦੀਆਂ ਵਿਚ ਕੋਈ ਲੋਡ ਵੀ ਨਹੀਂ ਪੈ ਰਿਹਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ 25 ਹਜ਼ਾਰ ਰੁਪਏ ਦਾ ਬਿਜਲੀ ਦਾ ਬਿੱਲ ਭਰ ਵੀ ਚੁੱਕੇ ਹਨ ਅਤੇ ਹੁਣ ਫਿਰ ਤੋਂ 1 ਲੱਖ 41 ਹਜ਼ਾਰ ਰੁਪਏ ਦਾ ਬਿੱਲ ਭੇਜ ਦਿੱਤਾ ਗਿਆ। ਇਹ ਬਿੱਲ ਕਿਸ ਤਰ੍ਹਾਂ ਆਇਆ ਇਸ ਸਬੰਧੀ ਬਿਜਲੀ ਬੋਰਡ ਦੇ ਅਧਿਕਾਰੀ ਉਨ੍ਹਾਂ ਨੂੰ ਕੁੱਝ ਨਹੀਂ ਦੱਸ ਰਹੇ। ਉਨ੍ਹਾਂ ਕਿਹਾ ਕਿ ਉਹ ਮੱਧ ਵਰਗੀ ਪਰਿਵਾਰ ਤੋਂ ਹੈ ਅਤੇ ਇੰਨਾ ਬਿੱਲ ਤਾਂ ਉਸ ਦਾ ਪੂਰੇ ਸਾਲ ਦਾ ਨਹੀਂ ਸੀ ਆਉਂਦਾ ਅਤੇ ਹੁਣ ਬਿਜਲੀ ਬੋਰਡ ਨੇ ਇਕਦਮ ਇੰਨਾ ਬਿੱਲ ਉਨ੍ਹਾਂ ਦੇ ਹੱਥ ਵਿਚ ਫੜਾ ਦਿੱਤਾ ਕਿ ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਹੀ।
ਸੱਪਾਂ ਕਾਰਨ ਮਸ਼ਹੂਰ ਹੋਏ 'ਸੱਪਾਂਵਾਲੀ ਪਿੰਡ' 'ਚ ਹੁਣ ਮਹਿਕਾਂ ਮਾਰਦੇ ਨੇ ਗੁਲਾਬ (ਵੀਡੀਓ)
NEXT STORY