ਗੁਰਦਾਸਪੁਰ, (ਦੀਪਕ, ਵਿਨੋਦ)- ਬਿਜਲੀ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਦੇਣ ਦੇ ਵਿਰੋਧ ਵਿਚ ਸਾਂਝੇ ਫੋਰਮ ਪੰਜਾਬ ਦੇ ਸੱਦੇ 'ਤੇ ਸ਼ਹਿਰੀ ਸਬ-ਡਵੀਜ਼ਨ ਗੁਰਦਾਸਪੁਰ 'ਚ ਇੰਜੀ. ਕੁਲਵੰਤ ਰਾਏ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ, ਜਿਸ ਵਿਚ ਸੁਰਿੰਦਰ ਪੱਪੂ ਵਿੱਤ ਸਕੱਤਰ ਪੰਜਾਬ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਤੋਂ ਜਲਦ ਤਨਖਾਹ ਨਾ ਦਿੱਤੀ ਗਈ ਤਾਂ ਸੰਘਰਸ਼ ਨੂੰ ਵੱਡੇ ਪੱਧਰ 'ਤੇ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਇੰਜੀ. ਕੁਲਵੰਤ ਰਾਏ, ਬਲਜੀਤ ਸਿੰਘ ਰੰਧਾਵਾ, ਬਲਕਾਰ ਸਿੰਘ, ਰਾਜ ਕੁਮਾਰ ਘੁਰਾਲਾ, ਪ੍ਰਕਾਸ਼ ਚੰਦ, ਮੁਕੇਸ਼ ਕੁਮਾਰ, ਬੂਆ ਦਿੱਤਾ, ਬਲਵੰਤ ਸਿੰਘ, ਕਸ਼ਮੀਰ ਸਿੰਘ, ਹਰਵਿੰਦਰ ਸਿੰਘ, ਨਰਾਇਣ ਸਿੰਘ, ਵਿਜੇ ਕੁਮਾਰ, ਇੰਜੀ. ਚਰਨਜੀਤ ਸਿੰਘ, ਇੰਜੀ. ਰਾਜ ਕੁਮਾਰ, ਇੰਜੀ. ਰਜਤ ਸ਼ਰਮਾ, ਇੰਜੀ. ਭੁਪਿੰਦਰ ਸਿੰਘ, ਗਗਨ ਕੁਮਾਰ ਆਦਿ ਨੇ ਸੰਬੋਧਨ ਕੀਤਾ ਜਦਕਿ ਜਗਤਾਰ ਸਿੰਘ, ਸਲਵਿੰਦਰ ਸਿੰਘ, ਸਰਬਜੀਤ ਸਿੰਘ, ਪਵਨ ਕੁਮਾਰ, ਨਰਿੰਦਰ ਸਿੰਘ, ਅਨਿਲ ਕੁਮਾਰ ਆਦਿ ਸਾਥੀ ਵੀ ਹਾਜ਼ਰ ਸਨ।
ਦੋਰਾਂਗਲਾ, (ਨੰਦਾ)-ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਸੰਯੁਕਤ ਫੋਰਮ ਪੰਜਾਬ ਦੇ ਸੱਦੇ 'ਤੇ ਅਮਰੀਕ ਸਿੰਘ ਦੋਰਾਂਗਲਾ, ਬਲਦੇਵ ਸਿੰਘ ਥੰਮਣ, ਬਲਵਿੰਦਰ ਪਾਲ, ਕਸ਼ਮੀਰ ਸਿੰਘ ਮੱਲ੍ਹੀ ਦੀ ਅਗਵਾਈ ਹੇਠ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਦੋਰਾਂਗਲਾ ਤੋਂ ਝੰਡਾ ਮਾਰਚ ਸ਼ੁਰੂ ਕੀਤਾ ਗਿਆ, ਜੋ ਕਿ ਗੰਜੀ, ਗਾਹਲੜੀ, ਸੰਘੋਰ, ਚੱਕਰਾਜਾ, ਤਾਜਪੁਰ, ਖੁੱਡੀ ਤੋਂ ਹੁੰਦਾ ਹੋਇਆ ਦੋਰਾਂਗਲਾ ਪਹੁੰਚਿਆ। ਇਥੇ ਅੱਡਾ ਦੋਰਾਂਗਲਾ 'ਚ ਸੁਰਿੰਦਰ ਪੱਪੂ ਵਿੱਤ ਸਕੱਤਰ, ਠਾਕੁਰ ਰਾਕੇਸ਼ ਕੁਮਾਰ, ਨਿਰਮਲ ਸਿੰਘ ਬਸਰਾ, ਕਿਸਾਨ ਨੇਤਾ ਸੁਖਦੇਵ ਸਿੰਘ ਭਾਗੋਕਾਵਾਂ, ਕਾਮਰੇਡ ਚੰਨਣ ਸਿੰਘ ਮੱਦੇਪੁਰ, ਇੰਜੀ. ਮਨੋਹਰ ਲਾਲ, ਜਗੀਰ ਸਿੰਘ, ਝਿਰਮਲ ਸਿੰਘ, ਬਲਜੀਤ ਸਿੰਘ ਰੰਧਾਵਾ ਆਦਿ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਥਰਮਲ ਪਲਾਂਟਾਂ ਨੂੰ ਬੰਦ ਕਰ ਕੇ ਜਨਤਾ ਨੂੰ ਮਹਿੰਗੀ ਬਿਜਲੀ ਖਰੀਦਣ ਲਈ ਮਜਬੂਰ ਕਰ ਰਹੀ ਹੈ ਕਿਉਂਕਿ ਸਰਕਾਰੀ ਥਰਮਲਾਂ ਤੋਂ ਮਿਲਦੀ ਸਸਤੀ ਬਿਜਲੀ ਬੰਦ ਹੋ ਜਾਵੇਗੀ, ਜਿਸ ਨਾਲ ਗਰੀਬ ਵਰਗ ਪ੍ਰਾਈਵੇਟ ਥਰਮਲਾਂ ਤੋਂ ਮਿਲਦੀ ਮਹਿੰਗੀ ਬਿਜਲੀ ਨਹੀਂ ਖਰੀਦ ਸਕਣਗੇ।
ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਨੂੰ ਤੁਰੰਤ ਲਾਗੂ ਨਾ ਕੀਤਾ ਗਿਆ ਤੇ ਥਰਮਲ ਪਲਾਂਟਾਂ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਨਾ ਲਿਆ ਤਾਂ 7 ਫਰਵਰੀ ਨੂੰ ਹੈੱਡ ਕੁਆਰਟਰ ਪਟਿਆਲਾ 'ਚ ਪੰਜਾਬ ਪੱਧਰੀ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਜਸਵੀਰ ਸਿੰਘ, ਗੁਰਮੇਜ ਸਿੰਘ, ਰਛਪਾਲ ਸਿੰਘ, ਸੰਜੀਵ ਸੈਣੀ ਆਦਿ ਹਾਜ਼ਰ ਸਨ।
ਧਾਰੀਵਾਲ, (ਖੋਸਲਾ, ਬਲਬੀਰ)-ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਜੁਆਇੰਟ ਫੋਰਮ ਦੇ ਸੱਦੇ ਉਪਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਪਾਵਰਕਾਮ ਸਬ-ਡਵੀਜ਼ਨ ਦਫਤਰ ਧਾਰੀਵਾਲ ਵਿਖੇ ਰੋਸ ਰੈਲੀ ਕੀਤੀ ਗਈ। ਇਸ ਰੋਸ ਰੈਲੀ ਵਿਚ ਇੰਪਲਾਈਜ਼ ਫੈੱਡਰੇਸ਼ਨ ਬੱਲਪੁਰੀਆ ਗਰੁੱਪ, ਕਰਮਚਾਰੀ ਦਲ, ਏਟਕ ਫੈੱਡਰੇਸ਼ਨ, ਟੀ. ਐੱਸ. ਯੂ. ਭੰਗਲ ਗਰੁੱਪ ਦੇ ਮੁਲਾਜ਼ਮਾਂ ਨੇ ਹਿੱਸਾ ਲਿਆ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਜਲਦ ਤੋਂ ਜਲਦ ਰਿਲੀਜ਼ ਕੀਤੀਆਂ ਜਾਣ, ਤਨਖਾਹਾਂ ਰਿਲੀਜ਼ ਨਾ ਕਰਨ ਦੀ ਸੂਰਤ ਵਿਚ ਮੁਲਾਜ਼ਮਾਂ ਨੂੰ ਸੰਘਰਸ਼ ਹੋਰ ਤਿੱਖਾ ਕਰਨਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
ਬੁਲਾਰਿਆਂ ਨੇ ਕਿਹਾ ਕਿ ਮੰਨੀਆਂ ਮੰਗਾਂ ਪੇ ਬੈਂਡ, ਬਕਾਇਆ ਡੀ. ਏ. ਦੀ ਕਿਸ਼ਤ ਅਤੇ ਹੋਰਨਾਂ ਮੰਗਾਂ ਨੂੰ ਜਲਦ ਲਾਗੂ ਕੀਤਾ ਜਾਵੇ। ਇਸ ਮੌਕੇ ਦਲਬੀਰ ਸਿੰਘ, ਬਲਵਿੰਦਰ ਸਿੰਘ, ਜਸਬੀਰ ਸਿੰਘ, ਗੁਰਦੀਪ ਸਿੰਘ, ਸੂਬਾ ਸਿੰਘ, ਤੇਜਿੰਦਰ ਸਿੰਘ, ਸੁਰਜੀਤ ਸਿੰਘ, ਮੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਬਟਾਲਾ/ਕਲਾਨੌਰ, (ਬੇਰੀ, ਮਨਮੋਹਨ, ਸੈਂਡੀ)-ਸਬ-ਡਵੀਜ਼ਨ ਕਲਾਨੌਰ ਵਿਖੇ ਅੱਜ ਬਿਜਲੀ ਮੁਲਾਜ਼ਮਾਂ ਵੱਲੋਂ ਤਨਖਾਹ ਨਾ ਮਿਲਣ ਦੇ ਵਿਰੋਧ 'ਚ ਪੰਜਾਬ ਸਰਕਾਰ ਖਿਲਾਫ ਰੋਸ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਕੁਲਦੀਪ ਸਿੰਘ ਨੇ ਕੀਤੀ। ਇਸ ਰੋਸ ਰੈਲੀ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਡਵੀਜ਼ਨ ਸਕੱਤਰ ਰਣਧੀਰ ਸਿੰਘ ਅਤੇ ਸਰਕਲ ਮੀਤ ਪ੍ਰਧਾਨ ਅਨੂਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਦਿੱਤੇ ਜਾਣ ਕਾਰਨ ਆਪਣਾ ਪਰਿਵਾਰ ਪਾਲਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਲੈ ਕੇ ਸਾਰੇ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ 9 ਤੋਂ ਲੈ ਕੇ 31 ਜਨਵਰੀ ਤੱਕ ਇਕੱਲੀ ਕਲਾਨੌਰ ਸਬ-ਡਵੀਜ਼ਨ ਵਿਚ ਮੁਲਾਜ਼ਮਾਂ ਵੱਲੋਂ 52 ਲੱਖ ਰੁਪਏ ਇਕੱਠੇ ਕਰ ਕੇ ਸਰਕਾਰੀ ਖਜ਼ਾਨੇ 'ਚ ਜਮ੍ਹਾ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਬਿਜਲੀ ਮੁਲਾਜ਼ਮ ਜਿਥੇ ਡਿਫਾਲਟ ਅਮਾਊਂਟ ਇਕੱਠੀ ਕਰਨ ਦਾ ਕੰਮ ਕਰ ਰਹੇ ਹਨ, ਉਥੇ ਮੁਲਾਜ਼ਮਾਂ ਦੀ ਘਾਟ ਕਾਰਨ ਲਾਈਨਾਂ ਚਾਲੂ ਰੱਖਣ ਤੇ ਮੇਂਟੀਨੈਂਸ ਵੀ ਕਰ ਰਹੇ ਹਨ। ਇੰਨਾ ਵਰਕਲੋਡ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਤਨਖਾਹਾਂ ਨਾ ਦੇ ਕੇ ਧੋਖਾ ਕੀਤਾ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਹਾਲਤ 'ਚ ਮੁਲਾਜ਼ਮਾਂ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਰੋਜ਼ਾਨਾ ਰੋਸ ਰੈਲੀਆਂ ਕੀਤੀਆਂ ਜਾਣਗੀਆਂ ਤੇ ਜੇਕਰ ਫਿਰ ਵੀ ਤਨਖਾਹਾਂ ਨਹੀਂ ਦਿੱਤੀਆਂ ਤਾਂ ਪੰਜਾਬ ਪੱਧਰ 'ਤੇ ਤਿੱਖਾ ਸੰਘਰਸ਼ ਕਰਨ ਲਈ ਸਾਨੂੰ ਮਜਬੂਰ ਹੋਣਾ ਪਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਮੈਨੇਜਮੈਂਟ ਦੀ ਹੋਵੇਗੀ। ਇਸ ਮੌਕੇ ਡਵੀਜ਼ਨ ਪ੍ਰਧਾਨ ਚਤਰ ਸਿੰਘ, ਸਟੇਜ ਸਕੱਤਰ ਸੁਖਵਿੰਦਰ ਸਿੰਘ ਸ਼ਿੰਦਾ, ਜੇ. ਈ. ਰਾਮ ਦਰਸ਼ਨ, ਏ. ਜੇ. ਈ. ਰਣਧੀਰ ਸਿੰਘ ਕਾਹਲੋਂ, ਪਲਵਿੰਦਰ ਸਿੰਘ ਭੰਡਾਲ ਤੋਂ ਇਲਾਵਾ ਵੱਡੀ ਗਿਣਤੀ 'ਚ ਬਿਜਲੀ ਮੁਲਾਜ਼ਮ ਹਾਜ਼ਰ ਸਨ।
ਬਟਾਲਾ, (ਗੋਰਾਇਆ)-ਸਾਂਝੀ ਸੰਘਰਸ਼ ਦੀ ਸਬ-ਡਵੀਜ਼ਨ 'ਚ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ ਵੱਲੋਂ ਜਨਵਰੀ ਮਹੀਨੇ ਦੀ ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਤੀਸਰੇ ਦਿਨ ਵੀ ਕੁਲਦੀਪ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਰੋਸ ਰੈਲੀ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਰਕਲ ਮੀਤ ਪ੍ਰਧਾਨ ਅਨੂਪ ਸਿੰਘ, ਰਣਧੀਰ ਸਿੰਘ ਡਵੀਜ਼ਨ ਸਕੱਤਰ ਤੋਂ ਇਲਾਵਾ ਰਾਮ ਦਰਸ਼ਨ, ਪ੍ਰਤਾਪ ਸਿੰਘ, ਕ੍ਰਿਸ਼ਨ ਕੁਮਾਰ, ਰਣਧੀਰ ਸਿੰਘ ਕਾਹਲੋਂ, ਅਰਜਨਜੀਤ ਸਿੰਘ ਔਜਲਾ, ਨਿਸ਼ਾਨ ਸਿੰਘ ਖਹਿਰਾ, ਹਰਜਿੰਦਰ ਸਿੰਘ ਸਪਰਾ, ਪਲਵਿੰਦਰ ਸਿੰਘ ਭੰਡਾਲ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ ਡੇਅਰੀਵਾਲ, ਮੰਗਲ ਸਿੰਘ, ਅਮਿਤ ਸ਼ਰਮਾ ਅਤੇ ਜਸਬੀਰ ਸਿੰਘ ਆਦਿ ਬਿਜਲੀ ਮੁਲਾਜ਼ਮ ਹਾਜ਼ਰ ਸਨ।
ਅਲੀਵਾਲ, (ਸ਼ਰਮਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸਮੂਹ ਕਰਮਚਾਰੀ ਬੇਹੱਦ ਕਠਿਨ ਹਾਲਾਤ ਵਿਚ ਨਾ-ਮਾਤਰ ਸਟਾਫ ਨਾਲ ਅਥਾਹ ਵਰਕਲੋਡ ਝੱਲਦੇ ਹੋਏ ਪੰਜਾਬ ਦੇ ਕਿਸਾਨਾਂ ਅਤੇ ਆਮ ਜਨਤਾ ਨੂੰ ਵਧੀਆ ਬਿਜਲੀ ਸਪਲਾਈ ਬਹਾਲ ਕਰਵਾ ਰਹੇ ਹਨ, ਪਰ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਪੰਜਾਬ ਰਾਜ ਬਿਜਲੀ ਬੋਰਡ ਦੇ ਇਤਿਹਾਸ ਵਿਚ ਪਹਿਲੀ ਵਾਰ ਕਰਮਚਾਰੀਆਂ ਦੀਆਂ ਤਨਖਾਹਾਂ ਰੋਕ ਕੇ ਨਵੀਂ ਰੀਤ ਪਾਈ ਗਈ ਹੈ, ਜਦੋਂਕਿ ਵਧੀਆ ਪ੍ਰਸ਼ਾਸਨ ਅਤੇ ਵਧੀਆ ਸਹੂਲਤਾਂ ਦੇਣ ਦੇ ਵਾਅਦੇ ਨਾਲ ਸੱਤਾ ਵਿਚ ਆਈ ਮੌਜੂਦਾ ਸਰਕਾਰ ਨੇ ਤਨਖਾਹਾਂ ਰੋਕ ਕੇ ਕਰਮਚਾਰੀਆਂ ਨਾਲ ਵਧੀਕੀ ਕੀਤੀ ਹੈ, ਜਿਸ ਨੂੰ ਬਿਜਲੀ ਕਰਮਚਾਰੀ ਕਦੇ ਸਹਿਣ ਨਹੀਂ ਕਰਨਗੇ। ਇਹ ਜਾਣਕਾਰੀ ਉਪ ਮੰਡਲ ਅਲੀਵਾਲ ਵਿਖੇ ਤਨਖਾਹਾਂ ਨਾ ਮਿਲਣ ਦੇ ਵਿਰੋਧ ਵਿਚ ਬਿਜਲੀ ਮੁਲਾਜ਼ਮਾਂ ਨੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਧਰਨੇ ਦੌਰਾਨ ਆਪਣੇ ਸੰਬੋਧਨ ਵਿਚ ਦਿੱਤੀ। ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਗੁਰਦਿਆਲ ਸਿੰਘ, ਜਸਵਿੰਦਰ ਸਿੰਘ ਕਾਣੇਗਿੱਲ ਅਤੇ ਲਖਬੀਰ ਸਿੰਘ ਜਾਂਗਲਾ, ਗੁਰਦੇਵ ਸਿੰਘ, ਜੇ. ਈ. ਵਿਮਲ ਕੁਮਾਰ, ਸਤਨਾਮ ਸਿੰਘ ਸੰਧੂ, ਰਜਿੰਦਰ ਸਿੰਘ ਡੁਲਟ, ਸਵਿੰਦਰ ਸਿੰਘ ਕੋਠੇ, ਹਰਜਿੰਦਰ ਸਿੰਘ, ਰਣਜੀਤ ਸਿੰਘ ਸੀੜ੍ਹਾ ਅਤੇ ਭੀਮ ਸਿੰਘ ਆਦਿ ਸ਼ਾਮਿਲ ਸਨ।
ਡੇਰਾ ਬਾਬਾ ਨਾਨਕ, (ਕੰਵਲਜੀਤ)-ਅੱਜ ਇੰਪਲਾਈਜ਼ ਫੈੱਡਰੇਸ਼ਨ ਪੰ. ਰਾ. ਪਾ. ਲਿ ਸ-ਡਿ ਡੇਰਾ ਬਾਬਾ ਨਾਨਕ ਦੇ ਸੱਦੇ 'ਤੇ ਸਮੂਹ ਮੁਲਾਜ਼ਮਾਂ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਚੰਦਰ ਮੋਹਨ ਮਹਾਜਨ ਪ੍ਰਧਾਨ ਸਬ-ਡਵੀਜ਼ਨ ਡੇਰਾ ਬਾਬਾ ਨਾਨਕ ਦੀ ਪ੍ਰਧਾਨਗੀ ਹੇਠ ਤਨਖਾਹਾਂ ਜਾਰੀ ਨਾ ਹੋਣ ਦੇ ਸਬੰਧ 'ਚ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਚੰਦਰ ਮੋਹਨ ਨੇ ਪੰਜਾਬ ਸਰਕਾਰ ਅਤੇ ਬਿਜਲੀ ਮੈਨੇਜਮੈਂਟ ਵੱਲੋਂ ਕਰਮਚਾਰੀਆਂ ਦੀਆਂ ਤਨਖਾਹਾਂ ਨਾ ਜਾਰੀ ਕਰਨ ਸਬੰਧੀ ਨਿਖੇਧੀ ਕੀਤੀ। ਉਕਤ ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਕਰਮਚਾਰੀਆਂ ਦੀਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ ਨਹੀਂ ਤਾਂ ਕਰਮਚਾਰੀ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ, ਜਿਸ ਦੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ ਜੋਸ਼, ਕੁਲਵਿੰਦਰ ਸਿੰਘ, ਬਲਦੇਵ ਸਿੰਘ, ਹੀਰਾ ਲਾਲ, ਮਨਜੀਤ ਸਿੰਘ, ਮਨਜੀਤ ਸਿੰਘ ਕੋਟਲੀ, ਜਸਪਾਲ, ਜਰਨੈਲ ਸਿੰਘ, ਕ੍ਰਿਪਾ ਸਿੰਘ ਅਤੇ ਬਲਦੇਵ ਰਾਜ ਪ੍ਰਧਾਨ ਦਿਹਾਤੀ ਮੰਡਲ ਬਟਾਲਾ ਨੇ ਵੀ ਸੰਬੋਧਨ ਕੀਤਾ।
ਸੈਨੇਟਰੀ ਦੀ ਦੁਕਾਨ 'ਚ ਚੋਰੀ
NEXT STORY