ਲੁਧਿਆਣਾ (ਅਸ਼ੋਕ): ਬੀਤੀ ਰਾਤ ਰੋਂਗ ਸਾਈਡ ਤੋਂ ਤੂੜੀ ਨਾਲ ਭਰੇ ਟਰਾਲੇ ਨੇ ਬੈਕ ਕਰਦੇ ਸਮੇਂ ਜੱਸੀਆਂ ਨੇੜੇ ਮੋੜ 'ਤੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਨੂੰ ਇੰਨੀ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਹੋਣ ਨਾਲ ਖੰਭੇ ਤੇ ਟਰਾਂਸਫਾਰਮਰ ਟੁੱਟ ਕੇ ਹੇਠਾਂ ਡਿੱਗ ਗਏ, ਜਿਸ ਨਾਲ ਸਾਰੇ ਇਲਾਕੇ ਦੀ ਬਿਜਲੀ ਠੱਪ ਹੋ ਗਈ। ਮੌਕੇ 'ਤੇ ਪਾਵਰਕਾਮ ਦੇ ਐੱਸ.ਡੀ.ਓ. ਸ਼ਿਵ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਟਰਾਲਾ ਡਰਾਈਵਰ ਨੇ ਟਰਾਂਸਫਾਰਮਰ ਨੂੰ ਟੱਕਰ ਮਾਰ ਕੇ ਸੁੱਟ ਦਿੱਤਾ, ਜਿਸ ਕਾਰਨ ਨਾਲ ਲੱਗਦੇ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਡਰਾਈਵਰ ਨੂੰ ਪੁਲਸ ਹਵਾਲੇ ਕਰ ਦਿੱਤਾ। ਟਰਾਲੇ ਦੀ ਟੱਕਰ ਨਾਲ ਜੋ ਵੀ ਨੁਕਸਾਨ ਹੋਇਆ, ਉਸ ਦੀ ਭਰਪਾਈ ਟਰਾਲਾ ਮਾਲਕ ਤੋਂ ਕਰਵਾਈ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ
ਫ਼ਿਲਹਾਲ ਡਰਾਈਵਰ ਨੂੰ ਲੈ ਕੇ ਪੁਲਸ ਵੱਲੋਂ ਤਫ਼ਤੀਸ਼ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਵਿਚ ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਇਕ ਵੱਡਾ ਹਾਦਸਾ ਹੋਣੋਂ ਟੱਲ ਗਿਆ, ਕਿਉਂਕਿ ਟਰਾਂਸਫਾਰਮਰ ਨੇੜੇ ਇਕ ਸ਼ਰਾਬ ਦਾ ਠੇਕਾ ਵੀ ਹੈ। ਜਿੱਥੇ ਅਕਸਰ ਲੋਕ ਆਉਂਦੇ-ਜਾਂਦੇ ਰਹਿੰਦੇ ਹਨ। ਟਰਾਲੇ ਨੂੰ ਲੈ ਕੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਆਖ਼ਿਰ ਮੋਡਿਫਾਈ ਕੀਤੇ ਹੋਏ ਅਜਿਹੇ ਵਾਹਨਾਂ ਨੂੰ ਸੜੜਕ 'ਤੇ ਚੱਲਣ ਦੀ ਇਜਾਜ਼ਤ ਕਿੱਥੋਂ ਮਿਲਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਬ ਇੰਸਪੈਕਟਰ ਮਨਜਿੰਦਰ ਸਿੰਘ ਨੇ ਸੰਭਾਲਿਆ ਬਸਤੀ ਬਾਵਾ ਖੇਲ ਥਾਣੇ ਦਾ ਚਾਰਜ
NEXT STORY