ਬਠਿੰਡਾ (ਅਮਿਤ ਸ਼ਰਮਾ) - ਬਠਿੰਡਾ ਦੀ ਐਟੀ ਪਾਵਰ ਥੈਫਟ ਪੁਲਸ ਨੇ ਘਰਾਂ ਦੇ ਬਿਜਲੀ ਮੀਟਰ ਟੈਂਪਰ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਿਜਲੀ ਵਿਭਾਗ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਦੋਵਾਂ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਇਹ ਦੋਵੇਂ ਦੋਸ਼ੀ ਪਿਛਲੇ ਦੋ ਸਾਲਾਂ ਤੋਂ ਮੀਟਰ ਟੈਂਪਰ ਕਰਨ ਦਾ ਧੰਦਾ ਕਰਦੇ ਆ ਰਹੇ ਸਨ ਤੇ ਲੋਕਾਂ ਕੋਲੋਂ ਇਕ ਮੀਟਰ ਟੈਂਪਰ ਕਰਨ ਦੇ ਕਰੀਬ 5 ਹਜ਼ਾਰ ਰੁਪਏ ਲੈਂਦੇ ਸੀ। ਪੁਲਸ ਨੇ ਕਾਬੂ ਕੀਤੇ ਦੋਸ਼ੀਆਂ ਨੂੰ ਰਿਮਾਂਡ 'ਤੇ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਇਕ ਪਾਸੇ ਸਰਕਾਰ ਵੱਲੋਂ ਬਿਜਲੀ ਦਰਾਂ 'ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਲੋਕਾਂ ਵੱਲੋਂ ਬਿਜਲੀ ਦੀਆਂ ਯੂਨਿਟਾਂ ਘੱਟ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਜੁਗਾੜ ਲਗਾਏ ਜਾ ਰਹੇ ਹਨ, ਜਿਸ ਨਾਲ ਬਿਜਲੀ ਵਿਭਾਗ ਨੂੰ ਲੱਖਾਂ ਦਾ ਚੂਨਾ ਲੱਗ ਰਿਹਾ ਹੈ।
ਸਾਉਣ ਦੀ ਬਰਸਾਤ ਨਾਲ ਦੂਜੀ ਵਾਰ ਧੱਸਿਆ ਮੁੱਲਾਂਪੁਰ ਫਲਾਈਓਵਰ
NEXT STORY