ਮੁੱਲਾਂਪੁਰ ਦਾਖਾ (ਕਾਲੀਆ) : ਲੁਧਿਆਣਾ-ਫਿਰੋਜ਼ਪੁਰ ਜੀ. ਟੀ. ਰੋਡ 'ਤੇ ਬਣਿਆ ਮੁੱਲਾਂਪੁਰ ਫਲਾਈਓਵਰ ਸਾਉਣ ਦੀ ਬਰਸਾਤ ਨਾਲ ਦੂਜੀ ਵਾਰ ਧਸ ਗਿਆ। ਕੋਈ ਵੱਡਾ ਹਾਦਸਾ ਨਾ ਵਾਪਰੇ, ਇਸ ਲਈ ਵੱਡੇ ਵਾਹਨਾਂ ਦੇ ਉੱਪਰੋਂ ਨਿਕਲਣ 'ਤੇ ਰੋਕ ਲਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਐੱਸ. ਐੱਲ. ਕੰਪਨੀ ਦੇ ਠੇਕੇਦਾਰ ਵਲੋਂ ਬਣਾਏ ਗਏ ਪੁਲ ਦੀ ਹਾਲਤ ਇੰਨੀ ਖਸਤਾ ਹੈ ਕਿ ਇਸ ਦੇ ਉਦਘਾਟਨ ਕਰਨ ਤੋਂ ਪਹਿਲਾਂ ਹੀ ਦੂਜੀ ਵਾਰ ਇਸ ਦੀ ਪੋਲ ਖੁੱਲ੍ਹ ਗਈ ਹੈ।
ਪੁਲਸ ਥਾਣੇ ਦੇ ਸਾਹਮਣੇ ਬਣੇ ਅੰਡਰ ਕੋਲ ਪੁਲ ਕਰੀਬ 4 ਇੰਚ ਦੱਬ ਗਿਆ ਸੀ, ਜਿਸ 'ਤੇ ਕੰਕਰੀਟ ਪਾ ਕੇ ਠੇਕੇਦਾਰ ਵਲੋਂ ਖਾਨਾਪੂਰਤੀ ਕਰ ਦਿੱਤੀ ਗਈ ਸੀ ਪਰ ਇਹ ਜ਼ਿਆਦਾ ਦੇਰ ਨਹੀਂ ਚੱਲ ਸਕੀ ਤੇ ਹੁਣ ਇਸ ਵੱਡੀ ਲਾਪਰਵਾਹੀ ਕਾਰਨ ਪੁਲ 'ਤੇ ਬਣੇ ਫੁਟਪਾਥ ਤੋਂ ਸੜਕ ਕਰੀਬ 6 ਇੰਚ ਧਸ ਗਈ ਹੈ। ਉੱਥੇ ਦਰਾਰਾਂ ਵੀ ਪੈ ਗਈਆਂ ਹਨ, ਜਿਨ੍ਹਾਂ ਦਾ ਮੁੱਖ ਕਾਰਨ ਡਿਵਾਈਡਰ 'ਚ ਮਿੱਟੀ ਨਾ ਪਾਉਣਾ ਸੀ।
ਇਸ ਦੀ ਸੂਚਨਾ ਮਿਲਦੇ ਹੀ ਟ੍ਰੈਫਿਕ ਇੰਚਾਰਜ ਬ੍ਰਹਮਾਦਾਸ ਨੇ ਪੁਲ 'ਤੇ ਬੈਰੀਕੇਡ ਲਾ ਕੇ ਆਵਾਜਾਈ ਬੰਦ ਕਰ ਦਿੱਤਾ। ਇਸ ਘਟਨਾ ਦਾ ਡੀ. ਐੱਸ. ਪੀ. ਹਰਕਮਲ ਕੌਰ ਨੇ ਵੀ ਜਾਇਜ਼ਾ ਲਿਆ। ਫਲਾਈਓਵਰ ਪੁਲ ਦੇ ਇੰਜੀਨੀਅਰ ਰਜਨਧਾਰੀ ਨੇ ਮੰਨਿਆ ਕਿ ਠੇਕੇਦਾਰ ਵਲੋਂ ਘਟੀਆ ਕੁਆਲਿਟੀ ਦਾ ਮਟੀਰੀਅਲ ਲਾ ਕੇ ਪੁਲ ਤਿਆਰ ਕੀਤਾ ਗਿਆ ਹੈ ਅਤੇ ਵਾਰ-ਵਾਰ ਪੁਲ ਦਾ ਧੱਸਣਾ ਅਤੇ ਉਸ 'ਚ ਦਰਾਰਾਂ ਪੈਣਾ ਉਸ ਦੀ ਲਾਪਰਵਾਹੀ ਦਾ ਸਬੂਤ ਹਨ।
ਮੈਡੀਕਲ ਦੀ ਦੁਕਾਨ 'ਚ ਚੋਰਾਂ ਨੇ ਕੀਤਾ ਹੱਥ ਸਾਫ, ਘਟਨਾ ਸੀ.ਸੀ.ਟੀ.ਵੀ. 'ਚ ਕੈਦ
NEXT STORY