ਤਰਨਤਾਰਨ, (ਰਾਜੂ)- ਪਾਵਰ ਮੈਨੇਜਮੈਂਟ ਵੱਲੋਂ ਬਿਜਲੀ ਕਰਮਚਾਰੀਆਂ ਦੀ ਜਨਵਰੀ ਮਹੀਨੇ ਦੀ ਤਨਖਾਹ ਰੋਕੇ ਜਾਣ ਖਿਲਾਫ ਅੱਜ ਸਥਾਨਕ ਸਰਕਲ ਤੇ ਡਵੀਜ਼ਨਾਂ ਦੇ ਸਮੂਹ ਕਲੈਰੀਕਲ ਸਟਾਫ ਨੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਤੇ ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੂਬਾ ਪੱਧਰੀ ਸੱਦੇ 'ਤੇ ਇਕੱਤਰ ਹੋ ਕੇ ਦਫਤਰ ਦੇ ਮੇਨ ਗੇਟ 'ਤੇ ਰੋਸ ਪ੍ਰਦਰਸ਼ਨ ਕਰ ਕੇ ਪੰਜਾਬ ਸਰਕਾਰ ਤੇ ਪਾਵਰ ਮੈਨੇਜਮੈਂਟ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਦੀ ਪ੍ਰਧਾਨਗੀ ਸਾਂਝੇ ਤੌਰ 'ਤੇ ਨਰਿੰਦਰ ਬੇਦੀ, ਸਿਮਰਨਜੀਤ ਸਿੰਘ, ਕਰਮ ਸਿੰਘ, ਧਨਵੰਤ ਸਿੰਘ ਰੰਧਾਵਾ, ਮੰਗਲ ਸਿੰਘ ਨਾਗੋਕੇ ਨੇ ਕੀਤੀ। ਇਸ ਮੌਕੇ ਇਕੱਤਰ ਬਿਜਲੀ ਕਾਮਿਆਂ ਨੂੰ ਸੰਬੋਧਨ ਕਰਦਿਆਂ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ, ਸਾਂਝੇ ਫੋਰਮ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਮੰਨਣ ਤੋਂ ਇਲਾਵਾ ਸਰਕਲ ਆਗੂ ਹਰਜੀਤ ਸਿੰਘ ਖਵਾਸਪੁਰ, ਬਲਜਿੰਦਰ ਕੌਰ, ਪੂਰਨ ਦਾਸ, ਸਤਨਾਮ ਸਿੰਘ, ਲਖਬੀਰ ਸਿੰਘ, ਜਸਬੀਰ ਸਿੰਘ, ਕੰਵਲਜੀਤ ਕੌਰ, ਸੁਖਦੇਵ ਸਿੰਘ, ਸੋਹਨ ਸਿੰਘ, ਰਤਨ ਸਿੰਘ, ਸੁਖਦੇਵ ਕੁਮਾਰ, ਸਟੈਨੋ ਹਰਿੰਦਰ ਸਿੰਘ ਆਦਿ ਨੇ ਪਾਵਰ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਤਨਖਾਹਾਂ ਰਿਲੀਜ਼ ਨਾ ਕੀਤੀਆਂ ਗਈਆਂ ਤਾਂ ਅੱਜ ਤੋਂ ਹੀ ਤਨਖਾਹ ਨਹੀਂ ਕੰਮ ਨਹੀਂ ਦੇ ਫਾਰਮੂਲੇ ਤਹਿਤ ਅਦਾਰੇ ਦੇ ਸਮੁੱਚੇ ਕੰਮ ਨੂੰ ਮੁਕੰਮਲ ਤੌਰ 'ਤੇ ਠੱਪ ਰੱਖਿਆ ਜਾਵੇਗਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਰਾਕੇਸ਼ ਕੁਮਾਰ ਮਲਹੋਤਰਾ ਨੇ ਨਿਭਾਈ।
ਜਾਖੜ ਰਾਹੁਲ ਗਾਂਧੀ ਨਾਲ ਮਿਲੇ, ਸਰਹੱਦੀ ਖੇਤਰਾਂ ਦੀ ਸੁਰੱਖਿਆ 'ਤੇ ਚਰਚਾ
NEXT STORY