ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 8ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 19 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ। ਇਸ ਦੇ ਸੁਚਾਰੂ ਸੰਚਾਲਨ ਲਈ ਬੋਰਡ ਨੇ ਜ਼ਿਲ੍ਹੇ ਭਰ ’ਚ 311 ਪ੍ਰੀਖਿਆ ਕੇਂਦਰ ਬਣਾਏ ਹਨ ਅਤੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਕਰੀਬ 900 ਪ੍ਰਿੰਸੀਪਲਾਂ ਅਤੇ ਲੈਕਚਰਾਰਾਂ ਦੀਆਂ ਸੁਪਰੀਡੈਂਟ ਅਤੇ ਡਿਪਟੀ ਸੁਪਰੀਡੈਂਟ ਵਜੋਂ ਡਿਊਟੀਆਂ ਲਗਾਈਆਂ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਮਤਿਹਾਨਾਂ ’ਚ ਡਿਊਟੀ ਸ਼ੁਰੂ ਹੁੰਦੇ ਹੀ ਕਈਆਂ ਦੀਆਂ ਲੱਤਾਂ ’ਚ ਅਤੇ ਕਈਆਂ ਦੇ ਸਿਰ, ਕੰਨਾਂ ਅਤੇ ਅੱਖਾਂ ’ਚ ਦਰਦ ਹੋਣ ਲੱਗਾ। ਜਿੱਥੇ ਕੁਝ ਲੋਕ ਕਿਸੇ ਰਿਸ਼ਤੇਦਾਰ ਦੇ ਫੰਕਸ਼ਨ ’ਚ ਗਾਇਬ ਹੁੰਦੇ ਹਨ, ਉੱਥੇ ਹੀ ਕੁਝ ਲੋਕਾਂ ਨੂੰ ਅਚਾਨਕ ਕਿਸੇ ਘਰੇਲੂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਉਕਤ ਦਿੱਕਤਾਂ ਨਾਲ ਡਿਊਟੀਆਂ ਘਟਾਉਣ ਲਈ ਡੀ. ਈ. ਓ. ਦਫ਼ਤਰ ਦੀ ਈਮੇਲ ’ਤੇ 150 ਦੇ ਕਰੀਬ ਅਰਜ਼ੀਆਂ ਆਈਆਂ ਹਨ, ਜਿਸ ਨੂੰ ਦੇਖਦਿਆਂ ਸਿੱਖਿਆ ਵਿਭਾਗ ਅਤੇ ਬੋਰਡ ਦੇ ਅਧਿਕਾਰੀ ਚਿੰਤਤ ਹਨ। ਬੋਰਡ ਅਤੇ ਵਿਭਾਗ ਇਹ ਸੋਚ ਕੇ ਹੈਰਾਨ ਹਨ ਕਿ ਜੇਕਰ ਉਕਤ ਸਟਾਫ਼ ਨੂੰ ਡਿਊਟੀ ਦੌਰਾਨ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਸਕੂਲਾਂ ’ਚ ਡਿਊਟੀ ਕਿਵੇਂ ਨਿਭਾਉਣਗੇ। ਇਸ ਦੇ ਨਾਲ ਹੀ ਡਿਊਟੀ ’ਚ ਕਟੌਤੀ ਲਈ ਕਈ ਅਜਿਹੀਆਂ ਦਰਖ਼ਾਸਤਾਂ ਵੀ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਨੇ ਸਿਵਲ ਸਰਜਨ ਵਲੋਂ ਤਸਦੀਕਸ਼ੁਦਾ ਮੈਡੀਕਲ ਸਰਟੀਫਿਕੇਟ ਵੀ ਜਮ੍ਹਾਂ ਕਰਵਾ ਦਿੱਤਾ ਹੈ। ਹਾਲਾਂਕਿ ਵਿਭਾਗ ਵਲੋਂ ਇਹ ਕਹਿ ਕੇ ਡਿਊਟੀ ਘਟਾਉਣ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਕਿ ਸਾਰੀਆਂ ਅਰਜ਼ੀਆਂ ਅਗਲੇਰੀ ਕਾਰਵਾਈ ਲਈ ਬੋਰਡ ਨੂੰ ਭੇਜੀਆਂ ਜਾ ਰਹੀਆਂ ਹਨ, ਜਿਸ ’ਤੇ ਬੋਰਡ ਨੇ ਖ਼ੁਦ ਫ਼ੈਸਲਾ ਲੈਣਾ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋਣ ਵਿਚਾਲੇ ਪੰਜਾਬੀਆਂ ਨੂੰ ਲੈ ਕੇ ਵੱਡੀ ਖ਼ਬਰ, ਪੜ੍ਹ ਕੇ ਉੱਡ ਜਾਣਗੇ ਹੋਸ਼
ਪ੍ਰਮੋਸ਼ਨ ਤੋਂ ਬਾਅਦ ਦੂਜੇ ਜ਼ਿਲ੍ਹਿਆਂ ’ਚ ਤਬਦੀਲ ਕੀਤੇ ਅਧਿਆਪਕਾਂ ਦੀ ਵੀ ਲੱਗੀਆਂ ਡਿਊਟੀਆਂ
ਬੁੱਧਵਾਰ ਤੋਂ ਸ਼ੁਰੂ ਹੋ ਰਹੀਆਂ ਪ੍ਰੀਖਿਆਵਾਂ ਲਈ ਬੋਰਡ ਨੇ ਅਜਿਹੇ ਅਧਿਆਪਕਾਂ ਦੀਆਂ ਡਿਊਟੀਆਂ ਵੀ ਸਕੂਲਾਂ ’ਚ ਭੇਜ ਦਿੱਤੀਆਂ ਹਨ, ਜੋ ਪ੍ਰਮੋਸ਼ਨ ਹਾਸਲ ਕਰਨ ਤੋਂ ਬਾਅਦ ਹੁਣ ਦੂਜੇ ਸਟੇਸ਼ਨਾਂ ’ਤੇ ਤਬਦੀਲ ਹੋ ਕੇ ਸਕੂਲਾਂ ’ਚ ਸੇਵਾਵਾਂ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਬੋਰਡ ਨੇ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ’ਚ ਡਿਊਟੀ ਕਰਨ ਲਈ ਦੂਜੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਅਧਿਆਪਕਾਂ ਦੀ ਪ੍ਰੀਖਿਆ ਡਿਊਟੀ ਵੀ ਉਨ੍ਹਾਂ ਦੇ ਮੌਜੂਦਾ ਸਟੇਸ਼ਨ ਤੋਂ ਕਰੀਬ 40 ਕਿਲੋਮੀਟਰ ਦੂਰ ਤਬਦੀਲ ਕਰ ਦਿੱਤੀ ਹੈ। ਉਕਤ ਅਧਿਆਪਕਾਂ ਦਾ ਤਰਕ ਹੈ ਕਿ ਉਨ੍ਹਾਂ ਨੂੰ ਪ੍ਰੀਖਿਆ ਡਿਊਟੀ ਕਰਨ ’ਚ ਕੋਈ ਦਿੱਕਤ ਨਹੀਂ ਹੈ ਪਰ ਬੋਰਡ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀ ਪ੍ਰੀਖਿਆ ਡਿਊਟੀ ਅਜਿਹੇ ਸੈਂਟਰ ’ਚ ਕਰਵਾਈ ਜਾਵੇ, ਜਿੱਥੇ ਉਹ ਦੂਰ-ਦੁਰਾਡੇ ਤੋਂ ਆਸਾਨੀ ਨਾਲ ਆਪਣੇ ਘਰ ਆ ਸਕਣ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਸਕੂਲ ਮੁਖੀ ਆਪਣੇ ਲੈਕਚਰਾਰਾਂ ਦੀ ਡਿਊਟੀ ਘਟਾਉਣ ਲਈ ਵਿਭਾਗ ਨੂੰ ਪੱਤਰ ਭੇਜ ਕੇ ਅਜੀਬੋ-ਗਰੀਬ ਤਰਕ ਦੇ ਰਹੇ ਹਨ ਅਤੇ ਡਿਊਟੀ ਘਟਾਉਣ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ : ਪਤੀ ਦਾ 31 ਲੱਖ ਖ਼ਰਚਾ ਕੈਨੇਡਾ ਪੁੱਜੀ ਕੁੜੀ ਨੇ ਵੀ ਕਰ 'ਤੇ ਵੱਡੇ ਖ਼ੁਲਾਸੇ, ਸੁਣ ਨਹੀਂ ਹੋਵੇਗਾ ਯਕੀਨ
ਅੱਜ ਖੁੱਲ੍ਹਣਗੇ ਪ੍ਰੀਖਿਆ ਕੇਂਦਰ
ਡਿਪਟੀ ਡੀ. ਈ. ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਪ੍ਰੀਖਿਆ ਕੇਂਦਰ ਖੋਲ੍ਹੇ ਜਾਣੇ ਹਨ, ਇਸ ਲਈ ਵਿਭਾਗ ਦਿਨ-ਰਾਤ ਤਿਆਰੀਆਂ ’ਚ ਜੁੱਟਿਆ ਹੋਇਆ ਹੈ, ਤਾਂ ਜੋ ਸਾਰੇ ਕੇਂਦਰਾਂ ’ਚ ਸਟਾਫ਼ ਪੂਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚੋਂ 8ਵੀਂ, 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ’ਚ ਕਰੀਬ 1.17 ਲੱਖ ਉਮੀਦਵਾਰ ਬੈਠ ਰਹੇ ਹਨ, ਜਿਨ੍ਹਾਂ ’ਚੋਂ 33409 ਵਿਦਿਆਰਥੀ 12ਵੀਂ ’ਚ, 39235 10ਵੀਂ ਵਿਚ ਅਤੇ 45162 ਮਿਡਲ ’ਚ ਪ੍ਰੀਖਿਆ ਦੇ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡਾ ਹਾਦਸਾ! ਪੁਲ਼ ਤੋਂ ਹੇਠਾਂ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 6 ਲੋਕਾਂ ਦੀ ਮੌਤ, ਵੇਖੋ ਖ਼ੌਫ਼ਨਾਕ ਮੰਜ਼ਰ
NEXT STORY