ਚੰਡੀਗੜ੍ਹ 'ਚ ਮਮਤਾ ਸ਼ਰਮਸਾਰ, ਗਟਰ 'ਚੋਂ ਮਿਲਿਆ ਭਰੂਣ

You Are HerePunjab
Wednesday, March 14, 2018-8:48 AM

ਚੰਡੀਗੜ੍ਹ (ਸੁਸ਼ੀਲ) : ਸ਼ਹਿਰ 'ਚ ਮਮਤਾ ਉਸ ਸਮੇਂ ਸ਼ਰਮਸਾਰ ਹੋ ਗਈ, ਜਦੋਂ ਸੈਕਟਰ-52 ਦੀ ਟੀਨ ਕਾਲੋਨੀ 'ਚ ਜਾਮ ਪਏ ਸੀਵਰੇਜ ਸਿਸਟਮ ਦੀ ਸਫਾਈ ਕਰਦਿਆਂ ਗਟਰ 'ਚੋਂ ਇਕ ਬੱਚੇ ਦਾ ਭਰੂਣ ਮਿਲਿਆ। ਇਸ ਤੋਂ ਬਾਅਦ ਕਾਲੋਨੀ 'ਚ ਹੜਕੰਪ ਮਚ ਗਿਆ। ਸੂਚਨਾ ਮਿਲਣ 'ਤੇ ਸੈਕਟਰ-61 ਦੀ ਪੁਲਸ ਮੌਕੇ 'ਤੇ ਪੁੱਜੀ। ਜਾਣਕਾਰੀ ਮੁਤਾਬਕ ਨਗਰ ਨਿਗਮ ਕਰਮਚਾਰੀਆਂ ਨੇ ਦੱਸਿਆ ਕਿ ਬੰਦ ਪਏ ਸੀਵਰੇਜ ਸਿਸਟਮ ਦੀ ਸਫਾਈ ਕਰਦੇ ਸਮੇਂ ਪਬਲਿਕ ਟਾਇਲਟ ਨਾਲ ਲੱਗਦੇ ਇਕ ਗਟਰ ਦੀ ਸਫਾਈ ਦੌਰਾਨ ਉਨ੍ਹਾਂ ਨੂੰ ਕੁਝ ਅਜੀਬ ਕਿਸਮ ਦੀ ਚੀਜ ਫਸੀ ਦਿਖਾਈ ਦਿੱਤੀ। ਜਦੋਂ ਉਸ ਨੂੰ ਬਾਹਰ ਕੱਢ ਕੇ ਦੇਖਿਆ ਤਾਂ ਉਹ ਬੱਚੇ ਦਾ ਭਰੂਣ ਸੀ। ਫਿਲਹਾਲ ਪੁਲਸ ਨੇ ਭਰੂਣ ਨੂੰ ਕਬਜ਼ੇ 'ਚ ਲੈ ਕੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Edited By

Babita

Babita is News Editor at Jagbani.

Popular News

!-- -->