ਸ੍ਰੀ ਮੁਕਤਸਰ ਸਾਹਿਬ, (ਦਰਦੀ)- ਹਸਪਤਾਲ ’ਚ ਡਿਊਟੀ ’ਤੇ ਤਾਇਨਾਤ ਮਹਿਲਾ ਮੁਲਾਜ਼ਮ ਨਾਲ ਕੁੱਟ-ਮਾਰ ਕਰਨ ਦੇ ਦੋਸ਼ ’ਚ ਥਾਣਾ ਸਦਰ ਦੀ ਪੁਲਸ ਨੇ 4 ਜਣਿਅਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕੁਲਦੀਪ ਕੌਰ ਪਤਨੀ ਰੇਸ਼ਮ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਵਿਚ ਕਰੀਬ 27-28 ਸਾਲਾਂ ਤੋਂ ਬਤੌਰ ਵਾਰਡ ਅਟੈਂਡੈਂਟ ਦੀ ਡਿਊਟੀ ਕਰਦੀ ਹੈ। ਬੀਤੇ ਦਿਨ ਉਹ ਜਦੋਂ ਗਾਇਨੀ ਵਾਰਡ ਵਿਚ ਡਿਊਟੀ ’ਤੇ ਸੀ ਅਤੇ ਇਸ ਸਮੇਂ ਸੁਨੀਤਾ ਰਾਣੀ, ਸੰਦੀਪ ਕੌਰ, ਗਗਨਦੀਪ ਕੌਰ ਸਟਾਫ ਨਰਸ, ਅਨੀਤਾ ਰਾਣੀ ਵਾਰਡ ਅਟੈਂਡੈਟ ਅਤੇ ਸਵੀਪਰ ਕਰਨੈਲ ਸਿੰਘ ਤੇ ਸੁਖਚੈਨ ਕੌਰ ਉਸ ਦੇ ਨਾਲ ਸਨ ਤਾਂ ਦੁਪਹਿਰ ਕਰੀਬ 12:30 ਵਜੇ ਇਕ ਮਰੀਜ਼ ਜਸਵਿੰਦਰ ਕੌਰ ਦੀਆਂ ਲਡ਼ਕੀਆਂ ਆਪਣੀ ਮਾਤਾ ਵਾਸਤੇ ਦਵਾਈ ਲੈਣ ਆਈਅਾਂ ਤਾਂ ਮੈਂ ਡਾਕਟਰ ਸਾਹਿਬ ਦੀ ਮਨਜ਼ੂਰੀ ਤੋਂ ਬਿਨਾਂ ਦਵਾਈ ਦੇਣ ਤੋਂ ਮਨ੍ਹਾ ਕਰ ਦਿੱਤਾ, ਜਿਸ ’ਤੇ ਉਨ੍ਹਾਂ ਸਰਿੰਜਾਂ ਦੀ ਮੰਗ ਕੀਤੀ ਤਾਂ ਮੈਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਲਵੋ ਤਾਂ ਜਸਵਿੰਦਰ ਕੌਰ ਪਤਨੀ ਮੰਦਰ ਸਿੰਘ, ਮੰਦਰ ਸਿੰਘ, ਉਨ੍ਹਾਂ ਦੀਆਂ ਦੋ ਲਡ਼ਕੀਆਂ ਮੇਰੇ ਨਾਲ ਬਹਿਸ ਕਰਨ ਲੱਗ ਪਏ ਅਤੇ ਮੇਰੀ ਕੁੱਟ-ਮਾਰ ਕੀਤੀ।
3 ਡਾਕਟਰਾਂ ਦੇ ਬੋਰਡ ਨੇ ਕੀਤਾ ਲਾਸ਼ ਦਾ ਪੋਸਟਮਾਰਟਮ, ਪਰਿਵਾਰਕ ਮੈਂਬਰਾਂ ਨੇ ਸਸਕਾਰ ਕਰਨ ਤੋਂ ਕੀਤਾ ਇਨਕਾਰ
NEXT STORY