ਖਡੂਰ ਸਾਹਿਬ, ਵੈਰੋਵਾਲ, (ਗਿੱਲ)- ਸਰਬ ਭਾਰਤ ਨੌਜਵਾਨ ਸਭਾ ਅਤੇ ਏ. ਆਈ. ਐੱਸ. ਐੱਫ. ਦੀਆਂ ਪੰਜਾਬ ਇਕਾਈਆਂ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸਮਾਧੀ ਹੁਸੈਨੀਵਾਲਾ ਅਤੇ ਗਦਰ ਪਾਰਟੀ ਦੇ ਬਾਨੀ ਬਾਬਾ ਸੋਹਨ ਸਿੰਘ ਭਕਨਾ ਦੀ ਯਾਦਗਾਰ ਭਕਨਾ ਤੋਂ ਭਗਤ ਸਿੰਘ ਕੌਮੀ ਰੋਜ਼ਗਾਰ ਗਾਰੰਟੀ ਕਾਨੂੰਨ (ਬਣੇਗਾ) ਦੀ ਪ੍ਰਾਪਤੀ ਅਤੇ ਦਰਿਆਵਾਂ ਦੇ ਪਾਣੀਆਂ ਨੂੰ ਭੰਡਾਰ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਜਥਾ ਮਾਰਚ ਖਡੂਰ ਸਾਹਿਬ ਪਹੁੰਚਿਆ। ਜਥੇ ਦੀ ਅਗਵਾਈ ਕਰਤਾ ਸਰਬ ਭਾਰਤ ਨੌਜਵਾਨ ਸਭਾ ਦੀ ਸੂਬਾਈ ਆਗੂ ਨਰਿੰਦਰ ਕੌਰ ਸੋਹਲ ਨੇ ਕਿਹਾ ਕਿ ਸੰਸਦ ਵਿਚ ਭਗਤ ਸਿੰਘ ਕੌਮੀ ਰੋਜ਼ਗਾਰ ਗਾਰੰਟੀ ਕਾਨੂੰਨ ਬਣਨ ਨਾਲ 18 ਤੋਂ 58 ਸਾਲ ਦੇ ਹਰੇਕ ਬੇਰੁਜ਼ਗਾਰ ਵਿਅਕਤੀ ਨੂੰ ਰੋਜ਼ਗਾਰ ਮਿਲੇਗਾ। ਜੇ ਸਰਕਾਰ ਰੋਜ਼ਗਾਰ ਦੇਣ ਵਿਚ ਅਸਫਲ ਰਹਿੰਦੀ ਹੈ ਤਾਂ ਅਣਸਿੱਖਿਅਤ ਨੂੰ ਦਸ ਹਜ਼ਾਰ ਰੁਪਏ, ਅਰਧਸਿੱਖਿਅਤ ਨੂੰ ਸਾਢੇ ਬਾਰਾਂ ਹਜ਼ਾਰ ਰੁਪਏ, ਸਿੱਖਿਅਤ ਨੂੰ ਪੰਦਰਾਂ ਹਜ਼ਾਰ ਰੁਪਏ ਅਤੇ ਉੱਚ ਸਿਖਿਅਤ ਨੂੰ ਸਾਢੇ ਸਤਾਰਾਂ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੰਮ ਇੰਤਜ਼ਾਰ ਭੱਤਾ ਦੇਵੇ।
ਇਕੱਠ ਵਿਚ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲਾ ਮੀਤ ਪ੍ਰਧਾਨ ਗੁਰਦੀਪ ਸਿੰਘ ਪਿੰਡੀਆਂ, ਸਰਬਜੋਤ ਸਿੰਘ ਬਲਾਕ ਸਕੱਤਰ ਖਡੂਰ ਸਾਹਿਬ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਧੂੰਦਾ, ਹਰਬੰਸ ਸਿੰਘ ਵਡ਼ਿੰਗ, ਗੁਰਦੀਪ ਸਿੰਘ ਪਿੰਡੀਆਂ, ਜਰਮਨਜੀਤ ਸਿੰਘ ਧੂੰਦਾ, ਭਗਵੰਤ ਸਿੰਘ, ਘੁੱਕ ਸਿੰਘ, ਗੁਰਪ੍ਰੀਤ ਸਿੰਘ ਵੇਈਂਪੁਈ, ਗੁਰਚਰਨ ਸਿੰਘ ਕੰਡਾ, ਸਰਬਜੀਤ ਸਿੰਘ ਵੇਈਂਪੁਈ, ਅਰਸ਼ਦੀਪ ਸਿੰਘ ਧੂੰਦਾ, ਜਗੀਰ ਸਿੰਘ ਖੇਲਾ, ਕੁਲਦੀਪ ਸਿੰਘ, ਜਗੀਰ ਸਿੰਘ ਭਰੋਵਾਲ, ਸਰਬਜੀਤ ਸਿੰਘ ਪਿੰਡੀਆਂ, ਵਰੁਣਪ੍ਰੀਤ ਸਿੰਘ ਫਤਿਆਬਾਦ, ਮੇਜਰ ਸਿੰਘ ਵੈਰੋਵਾਲ, ਕੁਲਵੰਤ ਸਿੰਘ ਤੇ ਜਸਵੰਤ ਸਿੰਘ ਖਡੂਰ ਸਾਹਿਬ ਆਦਿ ਹਾਜ਼ਰ ਸਨ। ਇਹ ਜਥਾ ਮਾਰਚ ਖਡੂਰ ਸਾਹਿਬ, ਮੁਗਲਾਣੀ, ਵਡ਼ਿੰਗ ਸੂਬਾ ਸਿੰਘ, ਕੰਗ, ਕੱਲ੍ਹਾ ਤੋਂ ਹੁੰਦਾ ਹੋਇਆ ਸ਼ੇਖਚੱਕ ਪਹੁੰਚਿਆ।
ਵਿਧਾਇਕ ਅਗਨੀਹੋਤਰੀ ਨੇ ਪੱਛਡ਼ੀਆਂ ਸ਼੍ਰੇਣੀਆਂ ਦਾ 70 ਲੱਖ ਦਾ ਕਰਜ਼ਾ ਕੀਤਾ ਮੁਆਫ
NEXT STORY