ਤਰਨਤਾਰਨ, (ਰਮਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਜ਼ਾ ਮੁਆਫੀ ਦੇ ਕੀਤੇ ਵਾਅਦੇ ਪਹਿਲ ਦੇ ਅਾਧਾਰ ’ਤੇ ਪੂਰੇ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਅੱਜ ਇਥੇ ਪੱਛਡ਼ੀਆਂ ਸ਼੍ਰੇਣੀਆਂ ਦੇੇ ਲਾਭਪਾਤਰੀਅਾਂ ਨੂੰ ਕਰਜ਼ਾ ਮੁਆਫ ਕਰਨ ਸਮੇਂ ਇਕ ਸਮਾਗਮ ਦੌਰਾਨ ਕੀਤਾ।
ਉਨ੍ਹਾਂ 170 ਐੱਸ. ਸੀ. ਤੇ 20 ਬੀ. ਸੀ. ਸ਼੍ਰੇਣੀ ਨਾਲ ਸਬੰਧਤ ਲਾਭਪਾਤਰੀਆਂ ਨੂੰ 50 ਹਜ਼ਾਰ ਰੁਪਏ ਤੱਕ ਦੇ ਕਰਜ਼ਾ ਮੁਆਫੀ ਸਰਟੀਫਿਕੇਟ ਵੀ ਵੰਡੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ 190 ਲਾਭਪਾਤਰੀਆਂ ਨੂੰ ਮੁਆਫ ਕੀਤੀ ਗਈ ਰਾਸ਼ੀ ਦੀ ਰਕਮ 70 ਲੱਖ ਰੁਪਏ ਬਣਦੀ ਹੈ। ਕਿਸਾਨਾਂ ਦੀ ਕਰਜ਼ਾ ਮੁਆਫੀ ਤੋਂ ਬਾਅਦ ਹੁਣ ਸਰਕਾਰ ਪੱਛਡ਼ੀਆਂ ਸ਼੍ਰੇਣੀਆਂ ਦੀ ਸਾਰ ਲੈ ਰਹੀ ਹੈ। ਉਨ੍ਹਾਂ ਦੱਸਿਆ ਕਿ ਹਲਕੇ ਦੇ ਵਿਕਾਸ ਲਈ ਜਲਦ ਹੀ ਨਵੀਆਂ ਗ੍ਰਾਂਟਾਂ ਜਾਰੀ ਹੋ ਰਹੀਆਂ ਹਨ, ਜਿਸ ਨਾਲ ਹਲਕੇ ਦਾ ਸਰਵਪੱਖੀ ਵਿਕਾਸ ਬਿਨਾਂ ਭੇਦਭਾਵ ਕੀਤਾ ਜਾਵੇਗਾ। ਇਸ ਮੌਕੇ ਸੰਦੀਪ ਅਗਨੀਹੋਤਰੀ, ਪਵਨ ਅਗਨੀਹੋਤਰੀ, ਕਸ਼ਮੀਰ ਸਿੰਘ ਭੋਲਾ, ਅਵਤਾਰ ਸਿੰਘ ਤਨੇਜਾ, ਜਨਕਰਾਜ ਅਰੋਡ਼ਾ, ਮਨੋਜ ਅਗਨੀਹੋਤਰੀ, ਮੰਗਲ ਦਾਸ ਮੁਨੀਮ, ਸੋਨੂੰ ਦੋਦੇ, ਸੰਜੀਵ ਕੁੰਦਰਾ, ਕਸ਼ਿਸ਼ ਚੋਪਡ਼ਾ ਆਦਿ ਹਾਜ਼ਰ ਸਨ।
ਐੱਮ.ਟੀ.ਪੀ.ਵਿਭਾਗ ਦੀ ਟੀਮ ਨੇ ਸੀਲ ਕੀਤੀ ਗੈਰ-ਕਾਨੂੰਨੀ ਇਮਾਰਤ
NEXT STORY