ਅੰਮ੍ਰਿਤਸਰ(ਜ. ਬ., ਨਵਦੀਪ)- ਰੋਜ਼ਗਾਰ ਦਫਤਰ ਨੂੰ ਬੇਰੋਜ਼ਗਾਰਾਂ ਲਈ ਇਸ ਲਈ ਖੋਲ੍ਹਿਆ ਗਿਆ ਹੈ ਤਾਂ ਕਿ ਉਨ੍ਹਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ ਪਰ ਸਰਕਾਰਾਂ ਇਸ ਪ੍ਰਤੀ ਕਿੰਨਾ ਗੰਭੀਰ ਹਨ ਇਸ ਦਾ ਪ੍ਰਮਾਣ ਰੋਜ਼ਗਾਰ ਦਫਤਰਾਂ ਤੋਂ ਮਿਲਦਾ ਹੈ। ਖਾਲਸਾ ਕਾਲਜ ਦੇ ਸਾਹਮਣੇ ਮੋਹਨੀ ਪਾਰਕ ਸਥਿਤ ਅੰਮ੍ਰਿਤਸਰ ਦੇ ਰੋਜ਼ਗਾਰ ਦਫਤਰ ਵਿਚ ਦਰਜ ਬੇਰੋਜ਼ਗਾਰਾਂ ਨਾਲ ਸਰਕਾਰਾਂ ਖਿਲਵਾੜ ਕਰ ਰਹੀਆਂ ਹਨ। ਸਰਕਾਰੀ ਨੌਕਰੀ ਦੇ ਇਸ਼ਤਿਹਾਰ ਆਨਲਾਈਨ ਕੱਢੇ ਜਾਂਦੇ ਹਨ ਅਤੇ ਰੋਜ਼ਗਾਰ ਦਫਤਰਾਂ 'ਚ ਦਰਜ ਬੇਰੋਜ਼ਗਾਰਾਂ ਦੀ ਲਿਸਟ ਤੱਕ ਨਹੀਂ ਮੰਗਵਾਈ ਜਾਂਦੀ। ਅਜਿਹੇ 'ਚ ਰੋਜ਼ਗਾਰ ਦਫਤਰ ਦੇ ਸਹਾਰੇ ਬੇਰੋਜ਼ਗਾਰ ਨੌਕਰੀ ਦਾ ਆਸ 'ਚ ਚੱਕਰ ਲਾਉਂਦੇ ਰਹਿੰਦੇ ਹਨ ਪਰ ਨੌਕਰੀ ਦੇ ਨਾਂ 'ਤੇ ਸਰਕਾਰਾਂ ਬੇਰੋਜ਼ਗਾਰਾਂ ਨੂੰ ਧੋਖੇ 'ਚ ਰੱਖ ਰਹੀਆਂ ਹਨ।
ਪੰਜਾਬ 'ਚ ਸੱਤਾ ਤਬਦੀਲੀ ਤੋਂ ਪਹਿਲਾਂ ਕਾਂਗਰਸ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਪੰਜਾਬ ਸਰਕਾਰ ਨੇ ਰੋਜ਼ਗਾਰ ਦਫਤਰਾਂ ਵੱਲੋਂ ਬੇਰੋਜ਼ਗਾਰਾਂ ਦੀ ਲਿਸਟ ਤੱਕ ਨਹੀਂ ਮੰਗਵਾਈ। ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ 'ਤੇ ਹਰੇਕ ਜ਼ਿਲੇ ਵਿਚ ਰੋਜ਼ਗਾਰ ਮੇਲੇ ਲੱਗ ਰਹੇ ਹਨ ਪਰ ਇਨ੍ਹਾਂ ਮੇਲਿਆਂ 'ਚ ਸਰਕਾਰ ਉਨ੍ਹਾਂ ਬੇਰੋਜ਼ਗਾਰਾਂ ਨੂੰ ਸੱਦਾ ਤੱਕ ਨਹੀਂ ਭੇਜਦੀ, ਜੋ ਰੋਜ਼ਗਾਰ ਦਫਤਰਾਂ ਦੀਆਂ ਫਾਈਲਾਂ ਵਿਚ ਦਰਜ ਹਨ।
ਇਹ ਮਿਲਦੈ ਬੇਰੋਜ਼ਗਾਰੀ ਭੱਤਾ
* ਮੈਟ੍ਰਿਕ ਤੇ 12ਵੀਂ : 150 ਰੁਪਏ ਪ੍ਰਤੀ ਮਹੀਨਾ
* ਬੀ. ਏ. ਤੇ ਇਸ ਤੋਂ ਵੱਧ ਵਿੱਦਿਅਕ ਯੋਗਤਾ : 200 ਰੁਪਏ ਪ੍ਰਤੀ ਮਹੀਨਾ
* ਮੈਟ੍ਰਿਕ ਤੇ 12ਵੀਂ (ਦਿਵਿਆਂਗ) : 225 ਰੁਪਏ ਪ੍ਰਤੀ ਮਹੀਨਾ
* ਬੀ. ਏ. ਤੇ ਇਸ ਤੋਂ ਵੱਧ ਵਿੱਦਿਅਕ ਯੋਗਤਾ (ਦਿਵਿਆਂਗ) : 300 ਰੁਪਏ ਪ੍ਰਤੀ ਮਹੀਨਾ
* ਅੰਨ੍ਹਾ, ਗੂੰਗਾ-ਬੋਲ਼ਾ : 600 ਰੁਪਏ ਪ੍ਰਤੀ ਮਹੀਨਾ
(1 ਅਪ੍ਰੈਲ 2017 ਤੋਂ ਹੁਣ ਤੱਕ ਰੋਜ਼ਗਾਰ ਵਿਭਾਗ ਨੂੰ 1 ਲੱਖ 63 ਹਜ਼ਾਰ ਰੁਪਏ ਮਿਲੇ ਹਨ, ਜਿਨ੍ਹਾਂ 'ਚ 30 ਹਜ਼ਾਰ ਰੁਪਏ ਬੇਰੋਜ਼ਗਾਰੀ ਭੱਤਾ ਦਿੱਤਾ ਗਿਆ ਹੈ, ਬਾਕੀ ਖਰਚਿਆਂ ਦਾ ਬਿੱਲ ਪਾਸ ਕਰਨ ਲਈ ਭੇਜਿਆ ਗਿਆ ਹੈ।)
ਮੇਲਿਆਂ 'ਚ ਮਿਲ ਰਿਹੈ ਰੋਜ਼ਗਾਰ
ਰੋਜ਼ਗਾਰ ਵਿਭਾਗ ਸਮੇਂ-ਸਮੇਂ 'ਤੇ ਰੋਜ਼ਗਾਰ ਮੇਲੇ ਲਾਉਂਦਾ ਹੈ। 24 ਫਰਵਰੀ 2018 ਨੂੰ ਰੋਜ਼ਗਾਰ ਮੇਲਾ ਪਾਲੀਟੈਕਨਿਕ ਕਾਲਜ 'ਚ ਲਾਇਆ ਗਿਆ, ਜਿਸ ਵਿਚ 36 ਕੰਪਨੀਆਂ ਨੇ ਹਿੱਸਾ ਲਿਆ। 1155 ਬੇਰੋਜ਼ਗਾਰ ਪੁੱਜੇ। 607 ਦੇ ਆਖਰੀ ਰਾਊਂਡ ਤੱਕ ਰਹੇ ਕੁਲ 73 ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲਿਆ। ਰੋਜ਼ਗਾਰ ਦੇਣ ਵਾਲੀ ਪ੍ਰਾਈਵੇਟ ਕੰਪਨੀ ਅੰਮ੍ਰਿਤਸਰ ਦੀ ਹੀ ਸੀ। 6 ਮਾਰਚ 2018 ਨੂੰ ਰੋਜ਼ਗਾਰ ਮੇਲਾ ਲਾਇਆ ਗਿਆ, ਜਿਸ ਵਿਚ 32 ਕੰਪਨੀਆਂ ਰੋਜ਼ਗਾਰ ਵੰਡਣ ਲਈ ਪਹੁੰਚੀਆਂ। 947 ਬੇਰੋਜ਼ਗਾਰ ਪੁੱਜੇ। 426 ਫਾਈਨਲ ਰਾਊਂਡ ਤੱਕ ਪੁੱਜੇ, ਜਿਨ੍ਹਾਂ 'ਚ 106 ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲਿਆ। (31 ਦਸੰਬਰ 2017 ਤੋਂ 1 ਜਨਵਰੀ 2018 ਤੱਕ ਰੋਜ਼ਗਾਰ ਵਿਭਾਗ ਨੇ 795 ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦਿਵਾਇਆ।)
3 ਸਾਲਾਂ ਤੱਕ ਬੇਰੋਜ਼ਗਾਰ ਲੈ ਸਕਦੇ ਹਨ ਭੱਤਾ
ਰੋਜ਼ਗਾਰ ਦਫ਼ਤਰ ਵਿਚ ਨਾਂ ਰਜਿਸਟ੍ਰੇਸ਼ਨ ਕਰਵਾਉਣ ਲਈ ਹੇਠਲੀ ਉਮਰ 16 ਤੇ ਜ਼ਿਆਦਾਤਰ ਉਮਰ 50 ਸਾਲ ਨਿਰਧਾਰਤ ਹੈ। 17 ਤੋਂ 40 ਸਾਲ ਦੇ ਬੇਰੋਜ਼ਗਾਰਾਂ ਨੂੰ ਨਾਂ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਬੇਰੋਜ਼ਗਾਰ ਭੱਤਾ 3 ਸਾਲਾਂ ਤੱਕ ਦਿੱਤਾ ਜਾਂਦਾ ਹੈ। 3 ਸਾਲ ਜੇਕਰ ਨੌਕਰੀ ਮਿਲ ਗਈ ਤਾਂ ਠੀਕ ਹੈ, ਨਹੀਂ ਤਾਂ ਬੇਰੋਜ਼ਗਾਰ ਭੱਤਾ ਵੀ ਸਰਕਾਰ ਬੰਦ ਕਰ ਦਿੰਦੀ ਹੈ।
ਪੁਲਸ ਨੇ 3 ਅਫੀਮ ਸਮੱਗਲਰਾਂ ਨੂੰ ਕੀਤਾ ਗ੍ਰਿਫਤਾਰ
NEXT STORY