ਫਿਰੋਜ਼ਪੁਰ (ਵੈੱਬ ਡੈਸਕ, ਕੁਮਾਰ) : ਫਿਰੋਜ਼ਪੁਰ ਜ਼ਿਲ੍ਹੇ ਦੇ ਮੋਚੀ ਬਜ਼ਾਰ ਇਲਾਕੇ 'ਚ 15 ਨਵੰਬਰ ਦੀ ਸ਼ਾਮ ਨੂੰ ਆਰ. ਐੱਸ. ਐੱਸ. ਆਗੂ ਦੇ ਪੁੱਤਰ ਨਵੀਨ ਅਰੋੜਾ ਦੇ ਕਤਲ ਦੇ ਮਾਸਟਰਮਾਈਂਡ ਦਾ ਪੁਲਸ ਵਲੋਂ ਐਨਕਾਊਂਟਰ ਕਰ ਦਿੱਤਾ ਗਿਆ ਹੈ। ਮਾਸਟਰਮਾਈਂਡ ਗੁਰਸਿਮਰਨ ਉਰਫ਼ ਜਤਿਨ ਉਰਫ਼ ਕਾਲਾ ਤੋਂ ਪੁਲਸ ਨੇ 32 ਬੋਰ ਦੀ ਪਿਸਤੌਲ ਬਰਾਮਦ ਕੀਤੀ। ਉਸ ਨੇ ਪੁਲਸ ਨਾਕੇ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਪੁਲਸ ਵਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ, ਜਿਸ ਦੌਰਾਨ ਜਤਿਨ ਨੂੰ ਗੋਲੀਆਂ ਲੱਗ ਗਈਆਂ ਅਤੇ ਉਹ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ 'ਚ ਦਾਖ਼ਲ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਡਰਾਈਵਿੰਗ ਲਾਇਸੈਂਸ ਅਤੇ RC ਨੂੰ ਲੈ ਕੇ ਵੱਡੀ ਰਾਹਤ, ਲੱਖਾਂ ਵਾਹਨ ਮਾਲਕਾਂ ਨੂੰ...
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ 15 ਨਵੰਬਰ ਦੀ ਸ਼ਾਮ ਨੂੰ ਆਰ. ਐੱਸ. ਐੱਸ. ਆਗੂ ਬਲਦੇਵ ਕ੍ਰਿਸ਼ਨ ਅਰੋੜਾ ਦੇ ਬੇਟੇ ਨਵੀਨ ਅਰੋੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਤੋਂ ਹੀ ਫਿਰੋਜ਼ਪੁਰ ਪੁਲਸ ਦੀਆਂ ਵੱਖ-ਵੱਖ ਟੀਮਾਂ ਕਾਤਲਾਂ ਨੂੰ ਫੜ੍ਹਨ ਲਈ ਜੁੱਟ ਗਈਆਂ ਸਨ। ਪੁਲਸ ਵਲੋਂ ਬੀਤੇ ਦਿਨ ਨਵੀਨ ਅਰੋੜਾ ਦਾ ਕਤਲ ਕਰਨ ਵਾਲੇ ਗਿਰੋਹ 'ਚ ਸ਼ਾਮਲ ਹਰਸ਼ ਅਤੇ ਕਨਵ ਵਾਸੀ ਬਸਤੀ ਭੱਟੀਆਂ ਵਾਲੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਵੀਨ ਅਰੋੜਾ ਕਤਲਕਾਂਡ ਦਾ ਮੁੱਖ ਦੋਸ਼ੀ ਗੁਰਸਿਮਰਨ ਉਰਫ਼ ਜਤਿਨ ਉਰਫ਼ ਕਾਲਾ ਮੋਟਰਸਾਈਕਲ 'ਤੇ ਘੁੰਮ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 35 ਪਿੰਡਾਂ 'ਚ ਜ਼ਮੀਨਾਂ ਦੇ ਰੇਟ ਡਿੱਗਣ ਦਾ ਖ਼ਦਸ਼ਾ! ਚਿੰਤਾ 'ਚ ਡੁੱਬੇ ਲੋਕ, ਪੜ੍ਹੋ ਪੂਰੀ ਖ਼ਬਰ
ਪੁਲਸ ਨੇ ਤੁਰੰਤ ਨਾਕੇਬੰਦੀ ਕਰਕੇ ਜਤਿਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇਕ ਗੋਲੀ ਤਾਣਾ ਸਿਟੀ ਫਿਰੋਜ਼ਪੁਰ ਦੇ ਐੱਸ. ਐੱਚ. ਓ. ਦੀ ਗੱਡੀ ਦੇ ਫਰੰਟ ਸ਼ੀਸੇ 'ਤੇ ਲੱਗੀ। ਪੁਲਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਤਾਂ ਜਤਿਨ ਦੀ ਲੱਤ 'ਤੇ 3 ਗੋਲੀਆਂ ਲੱਗੀਆਂ। ਐੱਸ. ਐੱਸ. ਪੀ. ਦਾ ਕਹਿਣਾ ਹੈ ਕਿ ਪੁਲਸ ਵਲੋਂ ਜਤਿਨ ਦਾ ਇਲਾਜ ਕਰਾਉਣ ਉਪਰੰਤ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਪਤਾ ਲਾਇਆ ਜਾਵੇਗਾ ਕਿ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਨਵੀਨ ਅਰੋੜਾ ਦਾ ਕਤਲ ਕਿਉਂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕਤਲਕਾਂਡ 'ਚ ਸ਼ਾਮਲ ਬਾਦਲ ਅਤੇ ਉਸ ਦੇ ਇਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਡਰਾਈਵਿੰਗ ਲਾਇਸੈਂਸ ਅਤੇ RC ਨੂੰ ਲੈ ਕੇ ਵੱਡੀ ਰਾਹਤ, ਲੱਖਾਂ ਵਾਹਨ ਮਾਲਕਾਂ ਨੂੰ...
NEXT STORY