ਲੁਧਿਆਣਾ(ਬਿਊਰੋ)- ਪੰਜਾਬ ਵਪਾਰ ਮੰਡਲ ਦੇ ਜਨਰਲ ਸਕੱਤਰ ਸੁਨੀਲ ਮਹਿਰਾ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਹ ਘੋਸ਼ਣਾ ਕਰਕੇ ਪੰਜਾਬ ਦੇ ਦੁਕਾਨਦਾਰਾਂ ਨੂੰ ਰਾਹਤ ਦਿੱਤੀ ਹੈ ਕਿ ਮੰਗਲਵਾਰ ਤੋਂ ਦੁਕਾਨਾਂ ਸ਼ਾਮ 6 ਵਜੇ ਤੱਕ ਖੁੱਲ੍ਹਣਗੀਆਂ ਅਤੇ ਸ਼ਾਮ 7 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਪੂਰੀ ਤਰ੍ਹਾਂ ਕਰਫਿਊ ਰਹੇਗਾ। ਇਸ ਦੇ ਨਾਲ ਹੀ ਸ਼ਨੀਵਾਰ ਦਾ ਲਾਕਡਾਊਨ ਵੀ ਖਤਮ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ: ਪਿੰਡ ਚਹੇੜੂ ਨੇੜੇ ਵਾਪਰਿਆ ਦਰਦਨਾਕ ਹਾਦਸਾ, ਮੰਜ਼ਰ ਵੇਖ ਦਹਿਲਿਆ ਹਰ ਕਿਸੇ ਦਾ ਦਿਲ
ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਇਸ ਘੋਸ਼ਣਾ ਦਾ ਸੁਆਗਤ ਕਰਦਿਆਂ ਜ਼ੋਰਦਾਰ ਮੰਗ ਕੀਤੀ ਕਿ ਲਾਕਡਾਊਨ ਦੇ ਪੀਰੀਅਡ ਵਿਚ 50,000 ਕਰੋੜ ਦਾ ਨੁਕਸਾਨ ਪੰਜਾਬ ਦੀ ਟ੍ਰੇਡ ਅਤੇ ਇੰਡਸਟਰੀ ਨੂੰ ਹੋਇਆ ਹੈ, ਇਸ ਦੇ ਲਈ ਪੰਜਾਬ ਸਰਕਾਰ ਨੂੰ ਲੋਕਾਂ ਨੂੰ ਰਾਹਤ ਪੈਕੇਜ ਦੇਣਾ ਚਾਹੀਦਾ ਹੈ। ਲਾਕਡਾਊਨ ਕਾਰਨ ਬਿਜਲੀ ਦੇ ਬਿੱਲ ਅਤੇ ਟੈਕਸ ਮੁਆਫ ਕੀਤੇ ਜਾਣੇ ਚਾਹੀਦੇ ਹਨ। ਪੰਜਾਬ ਤੋਂ ਫਿਨੀਸ਼ਿੰਗ ਗੁਡਸ ਸਾਰੇ ਭਾਰਤ ਨੂੰ ਜਾਂਦੀਆਂ ਹਨ। ਇਸ ਵਿਚ ਖਾਸ ਤੌਰ ’ਤੇ ਲੁਧਿਆਣਾ ਤੋਂ ਹੌਜ਼ਰੀ, ਇੰਡਸਟਰੀ, ਸਾਈਕਲ ਪਾਰਟਸ ਅਤੇ ਪੂਰੇ ਭਾਰਤ ਦਾ ਵਪਾਰੀ ਲੁਧਿਆਣਾ ਵਿਚ ਆ ਕੇ ਸਾਮਾਨ ਖਰੀਦ ਕੇ ਪੂਰੇ ਭਾਰਤ ਵਿਚ ਸਪਲਾਈ ਕਰਦਾ ਹੈ। ਐਤਵਾਰ ਨੂੰ ਪੂਰੇ ਪੰਜਾਬ ਦਾ ਵਪਾਰੀ ਲੁਧਿਆਣਾ ਅਤੇ ਨਾਲ ਲਗਦੀਆਂ ਪੰਜਾਬ ਦੀਆਂ ਮੰਡੀਆਂ ਵਿਚ ਸਾਮਾਨ ਖਰੀਦਣ ਲਈ ਜਾਂਦਾ ਹੈ। ਐਤਵਾਰ ਦੇ ਦਿਨ ਲਾਕਡਾਊਨ ਨੂੰ ਨਾ ਹਟਾਉਣਾ ਪੰਜਾਬ ਸਰਕਾਰ ਦਾ ਕਦਮ ਪੂਰਨ ਤੌਰ ’ਤੇ ਸਫਲ ਨਹੀਂ ਹੋਵੇਗਾ।
ਇਹ ਵੀ ਪੜ੍ਹੋ- ਜਦੋਂ ਚੂਹੇ ਦੀ ਥਾਂ ਪਿੰਜਰੇ 'ਚ ਆ ਫਸਿਆ ਕਾਲੇ ਰੰਗ ਦਾ ਸੱਪ, ਪਰਿਵਾਰ ਦੇ ਉੱਡੇ ਹੋਸ਼
ਪੰਜਾਬ ਦੇ ਵਪਾਰੀਆਂ ਨੂੰ ਰਾਹਤ ਇਸ ਐਤਵਾਰ ਦੇ ਲਾਕਡਾਊਨ ਕਾਰਨ ਨਹੀਂ ਮਿਲ ਸਕੇਗੀ ਕਿਉਂਕਿ ਕੋਰੋਨਾ ਦੇ ਕੇਸ ਕਾਫੀ ਘੱਟ ਹੋ ਗਏ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਟੀਕਾ ਲਗਾਉਣ ਦਾ ਕੈਂਪ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਐਤਵਾਰ ਦਾ ਲਾਕਡਾਊਨ ਵੀ ਬਹੁਤ ਜਲਦ ਖਤਮ ਹੋਣਾ ਚਾਹੀਦਾ ਹੈ। ਐਤਵਾਰ ਨੂੰ ਹੀ ਪੂਰੇ ਪੰਜਾਬ ਅਤੇ ਭਾਰਤ ਤੋਂ ਗਾਹਕ ਸਾਮਾਨ ਖਰੀਦਣ ਇਥੇ ਆਉਂਦਾ ਹੈ ਜਿਸ ਨਾਲ ਹੋਟਲ ਇੰਡਸਟਰੀ, ਢਾਬਾ ਅਤੇ ਖਾਣ ਦੇ ਜੋ ਵੀ ਕੰਮ ਹਨ, ਇਸ ਦੇ ਨਾਲ ਹੀ ਚਲਦੇ ਹਨ। ਨਾਲ ਹੀ ਸਾਰੇ ਕੰਮਾਂ ਨੂੰ ਤੇਜ਼ੀ ਨਾਲ ਚਲਾਉਣ ਲਈ 50,000 ਕਰੋੜ ਦੇ ਨੁਕਸਾਨ ਨੂੰ ਪੂਰਾ ਕਰਨ ਲਈ ਕੰਮ ਕਰ ਸਕਣ। ਇਸ ਲਈ ਇਨ੍ਹਾਂ ਨੂੰ ਚਾਹੀਦਾ ਹੈ ਕਿ ਐਤਵਾਰ ਦਾ ਲਾਕਡਾਊਨ ਖਤਮ ਕਰਕੇ ਪੰਜਾਬ ਭਰ ਦੇ ਵਪਾਰੀਆਂ ਨੂੰ ਰਾਹਤ ਦਿੱਤੀ ਜਾ ਸਕੇ।
ਜਦੋਂ ਚੂਹੇ ਦੀ ਥਾਂ ਪਿੰਜਰੇ 'ਚ ਆ ਫਸਿਆ ਕਾਲੇ ਰੰਗ ਦਾ ਸੱਪ, ਪਰਿਵਾਰ ਦੇ ਉੱਡੇ ਹੋਸ਼
NEXT STORY