ਜਲੰਧਰ (ਮ੍ਰਿਦੁਲ)–ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕੰਪਨੀ ਰਾਣਾ ਸ਼ੂਗਰਜ਼ ਲਿਮਟਿਡ ਦੀ 22.02 ਕਰੋੜ ਰੁਪਏ ਦੀ ਅਚੱਲ ਜਾਇਦਾਦ ਜ਼ਬਤ ਕਰਨ ਦੇ ਮਾਮਲੇ ਵਿਚ ਈ. ਡੀ. ਦੀ ਜਾਂਚ ਹੁਣ ਤੇਜ਼ ਹੋ ਚੁੱਕੀ ਹੈ। ਸੂਤਰਾਂ ਦੀ ਮੰਨੀਏ ਤਾਂ ਈ. ਡੀ. ਫਿਲਹਾਲ ਚੱਲ ਰਹੀ ਜਾਂਚ ਤੋਂ ਇਲਾਵਾ ਹੋਰ ਕਿਸ ਢੰਗ ਨਾਲ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਵੱਲੋਂ ਉਨ੍ਹਾਂ ਦੀਆਂ ਫਰਮਾਂ ਦੀ ਵਰਤੋਂ ਕਰ ਕੇ ਹੋਰ ਕਿੰਨੇ ਪੈਸੇ ਨਾਜਾਇਜ਼ ਢੰਗ ਨਾਲ ਵਿਦੇਸ਼ ਭੇਜੇ ਗਏ, ਜਿਸ ਦਾ ਹੁਣ ਤਕ ਕੋਈ ਵੇਰਵਾ ਸਰਕਾਰ ਨੂੰ ਨਹੀਂ ਦਿੱਤਾ ਗਿਆ।
ਉਥੇ ਹੀ ਦੂਜੇ ਪਾਸੇ ਈ. ਡੀ. ਵੱਲੋਂ ਉਨ੍ਹਾਂ ਦੇ ਕਈ ਬੈਂਕ ਰਿਕਾਰਡਾਂ ਦੇ ਨਾਲ-ਨਾਲ ਹੋਰਨਾਂ ਕੰਪਨੀਆਂ ਦਾ ਖਾਕਾ ਵੀ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਹੋਰਨਾਂ ਕੰਪਨੀਆਂ ਦੀਆਂ ਵੀ ਬੈਂਕ ਟਰਾਂਜੈਕਸ਼ਨਜ਼ ਅਤੇ ਹੋਰ ਦਸਤਾਵੇਜ਼ ਜੁਟਾ ਕੇ ਜਾਂਚ ਕੀਤੀ ਜਾ ਸਕੇ। ਈ. ਡੀ. ਅਨੁਸਾਰ ਇਹ ਕਾਰਵਾਈ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) 1999 ਦੀ ਧਾਰਾ 37 ਤਹਿਤ ਕੀਤੀ ਗਈ ਹੈ ਕਿਉਂਕਿ ਕੰਪਨੀ ਨੇ ਵਿਦੇਸ਼ ਵਿਚ ਨਾਜਾਇਜ਼ ਢੰਗ ਨਾਲ ਵਿਦੇਸ਼ੀ ਮੁਦਰਾ ਰੱਖੀ ਸੀ, ਜੋ ਫੇਮਾ ਦੀ ਧਾਰਾ 4 ਦਾ ਉਲੰਘਣ ਹੈ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਬਣਿਆ ਦਹਿਸ਼ਤ ਦਾ ਮਾਹੌਲ
ਜਾਂਚ ਦੌਰਾਨ ਪਤਾ ਲੱਗਾ ਕਿ ਰਾਣਾ ਸ਼ੂਗਰਜ਼ ਲਿਮਟਿਡ ਨੇ ਗਲੋਬਲ ਡਿਪਾਜ਼ਿਟਰੀ ਰਸੀਦਾਂ ਜਾਰੀ ਕਰਕੇ ਪ੍ਰਾਪਤ ਧਨ ਵਿਚੋਂ 2.56 ਮਿਲੀਅਨ ਡਾਲਰ (22.02 ਕਰੋੜ) ਵਿਦੇਸ਼ ਵਿਚ ਰੱਖੇ ਹਨ, ਜਿਨ੍ਹਾਂ ਨੂੰ ਭਾਰਤ ਨਹੀਂ ਲਿਆਂਦਾ ਗਿਆ। ਇਹ ਰਾਸ਼ੀ ਤੈਅ ਉਦੇਸ਼ ਲਈ ਵਰਤੀ ਨਹੀਂ ਗਈ, ਜੋ ਫੇਮਾ ਦੇ ਨਿਯਮਾਂ ਦਾ ਉਲੰਘਣ ਹੈ। ਇਸ ਤੋਂ ਪਹਿਲਾਂ ਫਰਵਰੀ 2025 ਵਿਚ ਇਨਕਮ ਟੈਕਸ ਵਿਭਾਗ ਨੇ ਰਾਣਾ ਗੁਰਜੀਤ ਸਿੰਘ ਦੇ ਯੂ. ਪੀ. ਸਥਿਤ ਸ਼ੂਗਰ ਮਿੱਲਜ਼, ਕਪੂਰਥਲਾ ਅਤੇ ਚੰਡੀਗੜ੍ਹ ਸਮੇਤ 35 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਦਰਦਨਾਕ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ, ਸਦਮੇ 'ਚ ਪਰਿਵਾਰ
ਇਸ ਨਵੀਂ ਕਾਰਵਾਈ ਨਾਲ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੀ ਕੰਪਨੀ ਰਾਣਾ ਸ਼ੂਗਰਜ਼ ਲਿਮਟਿਡ ਖ਼ਿਲਾਫ਼ ਜਾਂਚ ਹੋਰ ਗੰਭੀਰ ਹੋ ਗਈ ਹੈ, ਹਾਲਾਂਕਿ ਰਾਣਾ ਗੁਰਜੀਤ ਸਿੰਘ ਵੱਲੋਂ ਕਾਨੂੰਨੀ ਤੌਰ ’ਤੇ ਆਪਣੇ ਬਚਾਅ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਵੇਖਣਾ ਹੈ ਕਿ ਭਵਿੱਖ ਵਿਚ ਉਕਤ ਜਾਂਚ ਕਿਸ ਪਾਸੇ ਦਾ ਰੁਖ਼ ਕਰੇਗੀ ਕਿਉਂਕਿ ਉਕਤ ਕਾਰਵਾਈਆਂ ਨੂੰ ਸਿਆਸੀ ਗਲਿਆਰਿਆਂ ਵਿਚ ਸਿਆਸੀ ਤੌਰ ’ਤੇ ਕਈ ਤਰੀਕਿਆਂ ਨਾਲ ਵੇਖਿਆ ਜਾ ਰਿਹਾ ਹੈ ਅਤੇ ਕਈ ਤਰ੍ਹਾਂ ਦੀਆਂ ਸਿਆਸੀ ਚਰਚਾਵਾਂ ਵੀ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਥਾਣੇ ਦੀ ਹਵਾਲਾਤ 'ਚੋਂ ਫਰਾਰ ਹੋਇਆ ਨੌਜਵਾਨ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਇਕ ਹੋਰ ਪਾਦਰੀ 'ਤੇ ਲੱਗੇ ਜਬਰ-ਜ਼ਿਨਾਹ ਦੇ ਦੋਸ਼! ਕਿਸੇ ਵੇਲੇ ਵੀ ਹੋ ਸਕਦੈ ਗ੍ਰਿਫ਼ਤਾਰ
NEXT STORY