ਫਿਰੋਜ਼ਪੁਰ (ਪਰਮਜੀਤ ਸੋਢੀ) : ਮਮਦੋਟ ਵਿਖੇ ਇਕ ਨੌਜਵਾਨ ਨੂੰ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 9 ਲੱਖ 31 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਮਮਦੋਟ ਪੁਲਸ ਨੇ 2 ਵਿਅਕਤੀਆਂ ਖ਼ਿਲਾਫ 420, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਪਾਇਾ ਗਿਆ ਹੈ ਕਿ ਮੁੱਦਈ ਸਾਹਿਲ ਕੁਮਾਰ ਨੂੰ ਵਿਦੇਸ਼ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 9 ਲੱਖ 31 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।
ਪੁਲਸ ਨੇ ਦੱਸਿਆ ਕਿ ਮੁਲਜ਼ਮ ਗੁਰਰਾਜਨਬੀਰ ਸਿੰਘ ਭੁੱਲਰ ਪੁੱਤਰ ਪਰਵਿੰਦਰ ਸਿੰਘ ਭੁੱਲਰ ਹਾਲ ਆਬਾਦ ਇੰਗਲੈਂਡ ਅਤੇ ਪਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਭੁੱਲਰ ਵਾਸੀ ਬੇਟੂ ਕਦੀਮ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।
ਨਸ਼ਾ ਸਮੱਗਲਰਾਂ ਦੀ ਹੁਣ ਖੈਰ ਨਹੀਂ, ਜਵਾਨੀ ਦਾ ਘਾਣ ਕਰਨ ਵਾਲਿਆਂ ਲਈ ਪੰਜਾਬ 'ਚ ਕੋਈ ਥਾਂ ਨਹੀਂ: ਸੌਂਦ
NEXT STORY