ਭੋਗਪੁਰ(ਰਾਣਾ ਭੋਗਪੁਰੀਆ)— ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰਾਜੈਕਟ ਅਧੀਨ ਅਤੇ ਮਾਣਯੋਗ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ਹੇਠ ਜਰਨੈਲ ਸਿੰਘ ਡਿਪਟੀ ਡਾਇਰੈਕਟਰ ਐੱਸ. ਸੀ. ਵੀ. ਆਰ. ਟੀ. ਅਤੇ ਸਟੇਟ ਕੋ-ਆਰਡੀਨੇਟਰ ਅੰਗਰੇਜ਼ੀ ਹਰਪ੍ਰੀਤ ਕੌਰ ਜੀ ਦੀ ਅਗਵਾਈ ਹੇਠ ਬਲਾਕ ਪੱਧਰ 'ਤੇ 1000 ਸ਼ਬਦ (ਹਾਈ ਫ੍ਰੀਕੁਐਂਸੀ ਵਰਡ) ਅੰਗਰੇਜ਼ੀ ਵਿਸ਼ੇ ਸਬੰਧੀ ਜੋਕਿ ਆਮ ਬੋਲਚਾਲ 'ਚ ਰੋਜ਼ਾਨਾ ਬੋਲੇ ਜਾਂਦੇ ਹਨ, ਦੇ ਮੁਕਾਬਲੇ ਸੋਮਵਾਰ ਨੂੰ ਭੋਗਪੁਰ ਵਿਖੇ ਲੜਕਿਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਪ੍ਰਿੰਸੀਪਲ ਸੁਨੀਤਾ ਅਰੋੜਾ ਦੀ ਅਗਵਾਈ ਹੇਠ ਅਤੇ ਬਲਾਕ ਬੀ/ਐੱਮ.ਟੀ. ਸ. ਜਸਵਿੰਦਰ ਸਿੰਘ ਦੀ ਦੇਖਰੇਖ ਹੇਠ ਕਰਵਾਏ ਗਏ।
ਇਸ ਮੁਕਾਬਲੇ 'ਚ ਸੀਨੀਅਰ ਸੈਕੰਡਰੀ ਸਕੂਲ ਭੋਗਪੁਰ ਦੇ ਲੜਕੇ ਪਹਿਲੇ ਸਥਾਨ 'ਤੇ, ਸੀਨੀਅਰ ਸੈਕੰਡਕੀ ਸਕੂਲ ਇੱਟਾ ਬੱਧੀ ਦੂਜੇ ਸਥਾਨ 'ਤੇ ਅਤੇ ਸੀਨੀਅਰ ਸੈਕੰਡਰੀ ਬਹਿਰਾਮ ਦੀ ਟੀਮ ਤੀਜੇ ਸਥਾਨ 'ਤੇ ਰਹੀ। ਇਸ ਮੁਕਾਬਲੇ 'ਚ ਸੀਨੀਅਰ ਮਾਸਟਰ ਸ. ਇਕਬਾਲ ਸਿੰਘ, ਗਗਨਦੀਪ ਕੌਰ, ਸਿੱਖਿਆ ਕਰਮੀ ਆਦਿ ਨੇ ਸਹਿਯੋਗ ਦਿੱਤਾ।
ਮਾਲਵੇ 'ਚ ਮਨਾਇਆ ਗਿਆ ਰਾਸ਼ਟਰੀ ਮੁਕਤੀ ਦਿਵਸ
NEXT STORY