ਸੰਗਰੂਰ(ਬਿਊਰੋ)—ਪਲਾਸਟਿਕ ਦਾ ਇਸਤੇਮਾਲ ਸਾਡੇ ਲਈ ਬੇਹੱਦ ਹੀ ਖਤਰਨਾਕ ਹੈ। ਇਹ ਮਾਹੌਲ ਨੂੰ ਕਾਫੀ ਨੁਕਸਾਨ ਪਹੁੰਚਾ ਰਿਹਾ ਹੈ। ਇਸ ਦੇ ਚਲਦੇ ਹੀ ਸਮੇਂ-ਸਮੇਂ ਸਮਾਜ ਸੇਵੀ ਸੰਸਥਾਵਾਂ ਲੋਕਾਂ ਨੂੰ ਪਲਾਸਟਿਕ ਦਾ ਇਸਤੇਮਾਲ ਨਾ ਕਰਨ ਦੀ ਸਲਾਹ ਦੇ ਰਹੀਆਂ ਹਨ ਪਰ ਲੋਕ ਬਿਨਾਂ ਰੋਕ-ਟੋਕ ਇਨ੍ਹਾਂ ਲਿਫਾਫਿਆਂ ਦਾ ਇਸਤੇਮਾਲ ਕਰ ਰਹੇ ਹਨ। ਸੰਗਰੂਰ ਦੇ ਇਨਕਮ ਟੈਕਸ ਵਿਭਾਗ ਵਿਚ ਤਾਇਨਾਤ ਇਨਕਮ ਟੈਕਸ ਕਮਿਸ਼ਨਰ ਵਲੋਂ ਬਜ਼ਾਰਾਂ ਵਿਚ ਘੁੰਮ ਕੇ ਲੋਕਾਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਵਲੋਂ ਇਕੋ-ਫਰੈਂਡਲੀ ਲਿਫਾਫੇ ਵੀ ਵੰਡੇ ਜਾ ਰਹੇ ਹਨ।
ਅਕਸਰ ਹੀ ਦੇਖਿਆ ਜਾ ਸਕਦਾ ਹੈ ਕਿ ਗਲੀਆਂ ਨਾਲੀਆਂ ਵਿਚ ਇਹ ਲਿਫਾਫੇ ਪਾਣੀ ਨੂੰ ਬਲੌਕ ਕਰ ਦਿੰਦੇ ਹਨ ਜਿਸ ਕਾਰਨ ਸੀਵਰੇਜ ਵੀ ਬੰਦ ਹੋ ਜਾਂਦਾ ਹੈ ਅਤੇ ਇਸ ਨਾਲ ਬੀਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ। ਇਸ ਲੋਕਾਂ ਨੂੰ ਘਰ ਵਿਚ ਬਣੇ ਥੈਲਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਨਾਲ ਕਿਸੇ ਦੀ ਸ਼ਾਨ ਵਿਚ ਕੋਈ ਫਰਕ ਨਹੀਂ ਪੈਂਦਾ। ਦੂਜੇ ਪਾਸੇ ਦੁਕਾਨਦਾਰਾਂ ਦਾ ਮੰਨਣਾ ਹੈ ਕਿ ਉਹ ਇਨਕਮ ਟੈਕਸ ਕਮਿਸ਼ਨਰ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਇਹ ਪਲਾਸਟਿਕ ਪੂਰੀ ਤਰ੍ਹਾਂ ਬੰਦ ਹੋਣਾ ਚਾਹੀਦਾ ਹੈ ਅਤੇ ਜਿਥੇ ਇਹ ਬਣਦਾ ਹੈ ਉਥੇ ਵੀ ਛਾਪੇਮਾਰੀ ਕਰਕੇ ਇਸ ਨੂੰ ਬਣਨ ਤੋਂ ਰੋਕਿਆ ਜਾਣਾ ਚਾਹੀਦਾ ਹੈ। ਜ਼ਰੂਰਤ ਹੈ ਕਿ ਸਰਕਾਰ ਵੀ ਇਸ ਬਾਰੇ ਸਖਤੀ ਵਰਤੇ ਤਾਂ ਜੋ ਵਾਤਾਵਰਣ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ।
ਨਵਜੰਮੀ ਬੱਚੀ ਦੀ ਮੌਤ ਦੇ ਦੋਸ਼ 'ਚ ਦੋ ਏ.ਐੱਸ.ਆਈ. ਮੁਅੱਤਲ (ਵੀਡੀਓ)
NEXT STORY