ਜੈਤੋ (ਜਿੰਦਲ) - ਜੈਤੋ ਦੇ ਮਹੇਸ਼ਪਾਲ ਮਾਲਕ ਦੇਸਰਾਜ ਨਰੇਸ਼ ਕੁਮਾਰ ਦੀ ਬਾਬਾ ਜੀਵਨ ਸਿੰਘ ਬਸਤੀ 'ਚ ਸਮਾਲ ਸਕੇਲ ਇੰਡਸਟਰੀ ਪਲਾਸਟਿਕ ਦੇ ਕੰਮ ਦੀ ਪ੍ਰੈੱਸ ਹੈ। ਹਰ ਵਾਰ ਉਨ੍ਹਾਂ ਦੀ 200 ਯੂਨਿਟਾਂ ਦਾ ਬਿਜਲੀ ਦਾ ਬਿੱਲ 2000 ਦੇ ਕਰੀਬ ਆਉਂਦਾ ਹੈ। ਇਸ ਵਾਰ ਇਕ ਮਹੀਨੇ ਦਾ ਬਿੱਲ 8,40,120 ਰੁਪਏ ਆ ਗਿਆ ਹੈ। ਇਹ ਬਿੱਲ ਵੀ ਖਪਤਕਾਰ ਨੂੰ 21 ਸਤੰਬਰ ਨੂੰ ਮਿਲਿਆ ਹੈ। ਬਿੱਲ ਭਰਨ ਦੀ ਆਖਰੀ ਤਰੀਕ 25 ਸਤੰਬਰ ਹੈ। ਹੁਣ ਖਪਤਕਾਰ ਲਈ ਇਹ ਬਿੱਲ ਭਾਰੀ ਸਿਰਦਰਦੀ ਬਣਿਆ ਹੋਇਆ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਮਾਮੂਲੀ ਜਿਹੀ ਗਲਤੀ ਕਾਰਨ ਖਪਤਕਾਰ ਭਾਰੀ ਪ੍ਰੇਸ਼ਾਨੀ 'ਚ ਡੁੱਬਿਆ ਹੋਇਆ ਹੈ। ਉਸ ਨੇ ਇਸ ਬਿੱਲ ਨੂੰ ਠੀਕ ਕਰਵਾਉਣ ਲਈ ਬਿਜਲੀ ਦਫ਼ਤਰ ਤੇ ਸਬੰਧਿਤ ਅਧਿਕਾਰੀਆਂ ਦੇ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ ਹਨ।
ਬਿੱਲ ਵਿਚ ਇਹ ਵੀ ਸਪੱਸ਼ਟ ਸ਼ਬਦਾਂ 'ਚ ਲਿਖਿਆ ਹੋਇਆ ਹੈ ਕਿ ਜੇਕਰ ਖਪਤਕਾਰ 25 ਸਤੰਬਰ ਤੋਂ ਬਾਅਦ ਬਿੱਲ ਭਰਦਾ ਹੈ ਤਾਂ ਉਸ ਨੂੰ 15609 ਰੁਪਏ ਲੇਟ ਫ਼ੀਸ 8,55,729 ਰੁਪਏ ਅਦਾ ਕਰਨੀ ਪਵੇਗੀ। ਉਸ ਨੇ ਮੰਗ ਕੀਤੀ ਹੈ ਕਿ ਬਿਜਲੀ ਬੋਰਡ ਵੱਲੋਂ ਪੂਰੀ ਤਰ੍ਹਾਂ ਚੈੱਕ ਕਰ ਕੇ ਹੀ ਬਿੱਲ ਖਪਤਕਾਰ ਕੋਲ ਭੇਜੇ ਜਾਣੇ ਚਾਹੀਦੇ ਹਨ।
ਬਠਿੰਡਾ 'ਚ ਅਪਾਹਜ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ, ਇਲਾਕੇ 'ਚ ਫੈਲੀ ਸਨਸਨੀ (ਵੀਡੀਓ)
NEXT STORY