ਸਰਾਏ ਅਮਾਨਤ ਖਾਂ (ਨਰਿੰਦਰ)-ਕਸਬਾ ਸਰਾਏ ਅਮਾਨਤ ਖਾਂ ਦੇ ਇਕ ਸੇਵਾ-ਮੁਕਤ ਫੌਜੀ ਦੀ ਅੱਗ ਨਾਲ ਝੁਲਸਣ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ੁਦਕੁਸ਼ੀ ਕਰਨ ਦਾ ਸ਼ੱਕ ਵੀ ਪ੍ਰਗਟਾਇਆ ਜਾ ਰਿਹਾ ਹੈ। ਘਟਨਾ ਵਾਲੀ ਥਾਂ ’ਤੇ ਪੁੱਜੀ ਸਥਾਨਕ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਦਰਜ ਕਰਕੇ ਫਿਲਹਾਲ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਇਸ ਸਬੰਧੀ ਮ੍ਰਿਤਕ ਦਿਲਬਾਗ ਸਿੰਘ ਦੇ ਭਰਾ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਪੰਜ ਭਰਾ ਤੇ ਤਿੰਨ ਭੈਣਾਂ ਹਨ। ਦਿਲਬਾਗ ਸਿੰਘ ਸਭ ਤੋਂ ਛੋਟਾ ਸੀ। ਉਹ ਵਿਆਹਿਆ ਹੋਇਆ ਸੀ ਤੇ ਘਰਵਾਲੀ ਪੇਕੇ ਗਈ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ : ਜੇਲ੍ਹ ’ਚ ਬੰਦ ਲਾਰੈਂਸ ਨੇ ਫਿਰ ਖੋਲ੍ਹੀ ਜ਼ੁਬਾਨ, ਜਿਸ ਦਿਨ ਸਲਮਾਨ ਖਾਨ ਨੂੰ ਮਾਰਾਂਗਾ, ਉਸੇ ਦਿਨ ਬਣ ਜਾਵਾਂਗਾ ਗੁੰਡਾ
ਲੰਘੀ ਵੀਰਵਾਰ ਦੀ ਰਾਤ ਨੂੰ ਦਿਲਬਾਗ ਸਿੰਘ ਉਨ੍ਹਾਂ ਕੋਲੋਂ ਰੋਟੀ ਖਾ ਕੇ ਗਿਆ ਤਾਂ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਉਸ ਦੇ ਗੁਆਂਢੀਆਂ ਨੇ ਫੋਨ ਕਰਕੇ ਦੱਸਿਆ ਕਿ ਦਿਲਬਾਗ ਸਿੰਘ ਦੇ ਘਰੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਉਨ੍ਹਾਂ ਜਾ ਕੇ ਵੇਖਿਆ ਤਾਂ ਉਨ੍ਹਾਂ ਦੇ ਭਰਾ ਦਿਲਬਾਗ ਸਿੰਘ ਨੂੰ ਅੱਗ ਲੱਗੀ ਹੋਈ ਸੀ ਤੇ ਉਨ੍ਹਾਂ ਇਕੱਠੇ ਹੋ ਕੇ ਬੁਝਾਈ ਤੇ ਤੇ ਅੱਗ ਬੁਝਣ ਤੱਕ ਉਨ੍ਹਾਂ ਦਾ ਭਰਾ ਵੀ ਬੁਰੀ ਤਰ੍ਹਾਂ ਸੜ ਚੁੱਕਾ ਸੀ। ਇਸ ਮੌਕੇ ਮ੍ਰਿਤਕ ਦੀ ਪਤਨੀ ਬਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਕੁਝ ਮਹੀਨੇ ਪਹਿਲਾਂ ਫੌਜ ’ਚੋਂ ਸੇਵਾ-ਮੁਕਤ ਹੋਇਆ ਸੀ ਤੇ ਦਿਮਾਗੀ ਤੌਰ ’ਤੇ ਪਰੇਸ਼ਾਨ ਸੀ। ਉਹ ਕੁਝ ਸਮਾਂ ਪਹਿਲਾਂ ਆਪਣੇ ਪੇਕੇ ਪਿੰਡ ਭਿੰਡੀ ਔਲਖ ਥਾਣਾ ਭਿੰਡੀ ਸੈਦਾਂ ਅੰਮ੍ਰਿਤਸਰ ਵਿਖੇ ਆਪਣੇ 10 ਸਾਲ ਦੇ ਬੇਟੇ ਹਰਨੂਰ ਸਿੰਘ ਨਾਲ ਗਈ ਹੋਈ ਸੀ। ਰਾਤ ਨੂੰ ਘਰੋਂ ਫੋਨ ਆਇਆ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਹੈ ਤੇ ਉਹ ਵਾਪਸ ਆਏ ਤਾਂ ਦੇਖਿਆ ਕਿ ਉਨ੍ਹਾਂ ਦਾ ਸਾਰਾ ਘਰ ਦਾ ਸਾਮਾਨ ਵੀ ਸੜ ਗਿਆ। ਇਸ ਸਬੰਧੀ ਮੌਕੇ ’ਤੇ ਪੁੱਜੀ ਸਥਾਨਕ ਪੁਲਸ ਨੇ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਸੁਨਹਿਰੀ ਭਵਿੱਖ ਬਣਾਉਣ ਲਈ ਇਟਲੀ ਗਏ ਪੰਜਾਬੀ ਦੀ ਅਚਾਨਕ ਮੌਤ
ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਅੰਦਰੋਂ ਇੰਟਰਵਿਊ ਦਾ ਮਾਮਲਾ ਪੁੱਜਾ ਹਾਈ ਕੋਰਟ
NEXT STORY