ਬਟਾਲਾ, (ਸੈਂਂਡੀ)- ਦੇਰ ਸ਼ਾਮ ਬਟਾਲਾ ਡੇਰਾ ਰੋਡ 'ਤੇ ਪਿੰਡ ਤਾਰਾਗੜ੍ਹ ਦੇ ਨਜ਼ਦੀਕ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਰੌਕੀ ਮਸੀਹ ਪੁੱਤਰ ਗੋਪਾਲ ਮਸੀਹ ਵਾਸੀ ਸਾਗਰਪੁਰਾ ਅਤੇ ਬਲਵਿੰਦਰ ਪੁੱਤਰ ਬਲਕਾਰ ਦੋਵੇਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਸੀ ਕਿ ਜਦੋਂ ਇਹ ਪਿੰਡ ਤਾਰਾਗੜ੍ਹ ਦੇ ਨਜ਼ਦੀਕ ਪਹੁੰਚੇ ਤਾਂ ਅੱਗੋਂ ਆ ਰਹੇ ਇੱਕ ਮੋਪਡ ਸਵਾਰ ਨਾਲ ਇਨ੍ਹਾਂ ਦੀ ਟੱਕਰ ਹੋ ਗਈ, ਜਿਸ ਨਾਲ ਦੋਵੇਂ ਵਿਅਕਤੀ ਜ਼ਖ਼ਮੀ ਹੋ ਗਏ। ਦੋਵਾਂ ਨੂੰ ਤੁਰੰਤ 108 ਐਂਬੂਲੈਂਸ ਦੇ ਕਰਮਚਾਰੀਆਂ ਵਲੋਂ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਸਾਬਕਾ ਸੈਨਿਕਾਂ ਨੇ ਕੇਂਦਰ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
NEXT STORY