ਗੁਰਦਾਸਪੁਰ, (ਦੀਪਕ)– ਸਾਬਕਾ ਸੈਨਿਕ ਸੰਘਰਸ਼ ਕਮੇਟੀ ਗੁਰਦਾਸਪੁਰ ਵੱਲੋਂ ਕੈਪਟਨ ਗੁਰਜੀਤ ਸਿੰਘ, ਪ੍ਰਧਾਨ ਐੱਸ. ਪੀ. ਸਿੰਘ ਗੋਸਲ ਅਤੇ ਜਨਰਲ ਸਕੱਤਰ ਨਾਇਬ ਸੂਬੇਦਾਰ ਕੁਲਬੀਰ ਸਿੰਘ ਦੀ ਅਗਵਾਈ ਵਿਚ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿਚ ਸ਼ਹੀਦ ਹੋਏ ਜਵਾਨਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਖਰਚਿਆਂ ਵਿਚ ਸਰਕਾਰ ਵਿਚ ਭਾਰੀ ਕਟੌਤੀ ਕਰਨ ਅਤੇ ਸਿਪਾਹੀ ਤੋਂ ਸੂਬੇਦਾਰ ਮੇਜਰ ਤੱਕ ਦੇ ਰੈਂਕਾਂ ਦੇ ਨਾਲ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਭੇਦਭਾਵ ਦੇ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ ਅਤੇ ਕੇਂਦਰ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਸਰਕਾਰ ਦੇ ਇਸ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਦੱਸਿਆ ਕਿ ਸੈਨਿਕਾਂ ਦੀਆਂ ਵਿਧਾਵਾਵਾਂ ਦੀ ਪੈਨਸ਼ਨ 'ਚ ਕਟੌਤੀ, ਰਿਜਰਵ ਆਏ ਸੈਨਿਕਾਂ ਨੂੰ ਪੂਰੀ ਪੈਨਸ਼ਨ ਨਾ ਦੇਣਾ, ਮਿਲਟਰੀ ਸਰਵਿਸ ਤਨਖਾਹ, ਪੈਨਸ਼ਨ ਵਿਚ ਅਫਸਰਾਂ ਅਤੇ ਜਵਾਨਾਂ ਵਿਚ ਭੇਦਭਾਵ ਕਰਨ ਦੇ ਬਾਅਦ ਹੁਣ ਸ਼ਹੀਦ ਜਵਾਨਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਖਰਚਿਆਂ ਵਿਚ ਕਟੌਤੀ ਕਰ ਕੇ ਕੇਂਦਰ ਸਰਕਾਰ ਨੇ ਬਹੁਤ ਮੰਦਭਾਗਾ ਕੰਮ ਕੀਤਾ ਹੈ, ਜਿਸ ਨੂੰ ਸਾਬਕਾ ਸੈਨਿਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਮੀਟਿੰਗ ਤੋਂ ਬਾਅਦ ਸਾਬਕਾ ਸੈਨਿਕਾਂ ਨੇ ਡੀ. ਸੀ. ਦਫਤਰ ਤੱਕ ਮਾਰਚ ਕਰ ਕੇ ਡੀ. ਸੀ. ਗੁਰਦਾਸਪੁਰ ਨੂੰ ਮੰਗ ਪੱਤਰ ਵੀ ਦਿੱਤਾ।
ਖ਼ੁਦਕੁਸ਼ੀ ਮਾਮਲਾ : ਪੇਂਡੂ ਮਜ਼ਦੂਰਾਂ ਨੇ ਘੇਰਿਆ ਡੀ. ਸੀ. ਦਾ ਘਰ
NEXT STORY