ਤਰਨਤਾਰਨ (ਰਮਨ, ਰਾਜੂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈਆਂ ਜਾ ਰਹੀਆਂ 10ਵੀਂ ਕਲਾਸ ਦੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਸੋਮਵਾਰ ਨੂੰ ਈਵਨਿੰਗ ਸ਼ਿਫਟ ਦੌਰਾਨ ਅੰਗਰੇਜ਼ੀ ਦਾ ਪੇਪਰ ਸੂਬੇ ਭਰ ਵਿਚ ਲਿਆ ਜਾ ਰਿਹਾ ਸੀ। ਇਸ ਦੌਰਾਨ ਬੋਰਡ ਵਲੋਂ ਉਡਣ ਦਸਤਿਆਂ ਦੀਆਂ ਵੱਖ-ਵੱਖ ਟੀਮਾਂ ਵੀ ਨਕਲ ਰੋਕਣ ਲਈ ਪ੍ਰੀਖਿਆ ਕੇਂਦਰਾਂ ਵਿਚ ਜਾਂਚ ਲਈ ਭੇਜੀਆਂ ਗਈਆਂ ਸਨ। ਸ਼ਹਿਰ ਦੇ ਇਕ ਪ੍ਰਾਈਵੇਟ ਸਕੂਲ ਉੁਪ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਕੁਲੰਵਤ ਸਿੰਘ ਵਲੋਂ ਕੀਤੀ ਗਈ ਜਾਂਚ ਦੌਰਾਨ 7 ਨੌਜਵਾਨਾਂ ਨੂੰ ਕਿਸੇ ਹੋਰ ਪ੍ਰੀਖਿਆਰਥੀਆਂ ਦੀ ਥਾਂ 'ਤੇ ਪੇਪਰ ਦਿੰਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਕੁਲਵੰਤ ਸਿੰਘ ਵਲੋਂ ਮੌਕੇ 'ਤੇ ਪੁਲਸ ਅਧਿਕਾਰੀਆਂ ਨੂੰ ਬੁਲਾ ਕੇ ਕਿਸੇ ਦੀ ਜਗ੍ਹਾ ਪੇਪਰ ਦੇ ਰਿਹੇ ਇਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ।

ਇਸੇ ਤਰ੍ਹਾਂ 12ਵੀਂ ਦੇ ਪੇਪਰ ਦੌਰਾਨ ਨਕਲ ਕਰਦੇ ਬਲਾਕ 2 ਚੋਲਾ ਦੇ ਇਕ ਸਰਕਾਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਰਨਤਾਰਨ ਅਤੇ ਪਿੰਡ ਤੁੰਗ ਦੇ ਇਕ ਪ੍ਰੀਖਿਆ ਕੇਂਦਰ ਵਿਚੋਂ ਇਕ-ਇਕ ਵਿਦਿਆਰਥੀ ਨੂੰ ਨਕਲ ਕਰਦੇ ਕਾਬੂ ਕੀਤਾ ਗਿਆ ਹੈ। ਜਿਨ੍ਹਾਂ 'ਤੇ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ। ਉਕਤ ਸਾਰੀ ਜਾਣਕਾਰੀ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਨਿਰਮਲ ਸਿੰਘ ਜੈਤੋਂ ਸਰਜਾ ਨੇ ਦਿੱਤੀ ਹੈ।
ਸਬ-ਇੰਸਪੈਕਟਰ ਮਨਜਿੰਦਰ ਸਿੰਘ ਥਾਣਾ ਸਿਟੀ ਤਰਨਤਾਰਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸੰਬੰਧੀ ਜ਼ਿਲਿਆ ਸਿੱਖਿਆ ਅਧਿਕਾਰੀ ਦੀ ਸ਼ਿਕਾਇਤੀ ਮਿਲੀ ਸੀ ਜਿਸ ਪਿੱਛੋਂ ਕਿਸੇ ਹੋਰ ਦੀ ਥਾਂ ਪੇਪਰ ਦੇਣ ਆਏ 7 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮੁਤਾਬਕ ਉਕਤ 7 ਨੌਜਵਾਨਾਂ ਸਣੇ ਕੁੱਲ 14 ਲੋਕਾਂ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਬਾਕੀ ਦੇ ਦੋਸ਼ੀ ਉਹ ਮੁੰਡੇ ਅਤੇ ਕੁੜੀਆਂ ਹਨ ਜਿਨ੍ਹਾਂ ਦੀ ਜਗ੍ਹਾ 'ਤੇ ਇਹ ਨੌਜਵਾਨ ਪੇਪਰ ਦੇਣ ਆਏ ਸਨ। ਪੁਲਸ ਨੇ ਸਾਰੇ ਵਿਅਕਤੀਆਂ 'ਤੇ ਧਾਰਾ 419 ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਪਾਤੜਾਂ ਪੁਲਸ ਨੇ ਨਾਜਾਇਜ਼ ਮਾਈਨਿੰਗ ਦੇ ਧੰਦੇ 'ਚ ਚਾਰ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
NEXT STORY