ਜੈਤੋ (ਰਘੂਨੰਦਨ ਪਰਾਸ਼ਰ) : ਭਾਰਤ ਦੀ ਕੇਂਦਰ ਸਰਕਾਰ ਦੇ ਖੇਡ ਵਿਭਾਗ ਵੱਲੋਂ ਪਹਿਲੀ ਵਾਰ 10 ਤੋਂ 17 ਦਸੰਬਰ 2023 ਤੱਕ ਦਿੱਲੀ ਵਿਖੇ ਕਰਵਾਈ ਜਾ ਰਹੀ ਨੈਸ਼ਨਲ ਚੈਂਪੀਅਨਸ਼ਿਪ ‘ਖੇਲੋ ਇੰਡੀਆ ਪੈਰਾ ਗੇਮਜ਼-2023’ ’ਚ ਪੰਜਾਬ ਦੇ ਵੱਖ- ਵੱਖ 7 ਪੈਰਾ ਖੇਡਾਂ ਦੇ 42 ਖਿਡਾਰੀ ਪਹੁੰਚੇ ਹੋਏ ਹਨ। ਇਸ ਨੈਸ਼ਨਲ ਚੈਂਪੀਅਨਸ਼ਿਪ ’ਚ ਭਾਰਤ ਦੇ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁੱਲ 1400 ਖਿਡਾਰੀ ਹਿੱਸਾ ਲੈਣ ਪਹੁੰਚੇ ਹੋਏ ਹਨ। ਪੰਜਾਬ ਟੀਮ ਦੇ ਨੋਡਲ ਅਫ਼ਸਰ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਮੈਨੇਜਰ ਪ੍ਰਮੋਦ ਧੀਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਪੰਜਾਬ ਦੇ 9 ਖਿਡਾਰੀ ਮੈਡਲ ਜਿੱਤ ਚੁੱਕੇ ਹਨ।
ਜਿਸ ’ਚ ਪੈਰਾ ਪਾਵਰ ਲਿਫਟਿੰਗ ’ਚ ਮਨਪ੍ਰੀਤ ਕੌਰ 41 ਕਿਲੋ ਕੈਟਾਗਰੀ ਨੇ ਗੋਲਡ, ਜਸਪ੍ਰੀਤ ਕੌਰ 45 ਕਿਲੋ ’ਚ ਗੋਲਡ, ਪਰਮਜੀਤ ਕੁਮਾਰ 49 ਕਿਲੋ ਕੈਟਾਗਰੀ ’ਚ ਗੋਲਡ, ਪੈਰਾ ਬੈਡਮਿੰਟਨ ’ਚ ਸੰਜੀਵ ਕੁਮਾਰ ਐੱਮ. ਐੱਸ. ਡਬਲਿਊ.ਐਚ.-2 ਕੈਟਾਗਰੀ ਨੇ ਗੋਲਡ, ਰਾਜ ਕੁਮਾਰ ਐੱਮ. ਐੱਸ .ਐਸ.ਯੂ-5 ਨੇ ਕਾਂਸੀ ਦਾ ਤਗਮਾ, ਸ਼ਬਾਨਾ ਡਬਲਿਊ .ਐਚ.-2 ਕੈਟਾਗਰੀ ਨੇ ਕਾਂਸੀ ਦਾ ਤਗਮਾ, ਪੈਰਾ ਅਥਲੈਟਿਕਸ ’ਚ ਵਿਵੇਕ ਸ਼ਰਮਾ ਟੀ-42 ਕੈਟਾਗਰੀ ਨੇ 100 ਮੀਟਰ ’ਚ ਸਿਲਵਰ ਮੈਡਲ, ਗੁਰਵੀਰ ਸਿੰਘ ਟੀ-11 ਕੈਟਾਗਰੀ ਨੇ 100 ਮੀਟਰ ’ਚ ਤਾਂਬੇ ਦਾ ਤਗਮਾ ਅਤੇ ਪਰਵੀਨ ਕੁਮਾਰ ਟੀ-36 ਕੈਟਾਗਰੀ ਨੇ 400 ਮੀਟਰ ਰੇਸ ’ਚ ਤਾਂਬੇ ਦਾ ਤਗਮਾ ਜਿੱਤਿਆ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ’ਚ ‘ਆਪ’ ਆਗੂ ’ਤੇ ਚੱਲੀਆਂ ਗੋਲੀਆਂ
ਖਿਡਾਰੀਆਂ ਦੀ ਇਸ ਪ੍ਰਾਪਤੀ ’ਤੇ ਪੈਰਾ ਸਪੋਰਟਸ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਚਰਨਜੀਤ ਸਿੰਘ ਬਰਾੜ, ਜਸਪ੍ਰੀਤ ਸਿੰਘ ਧਾਲੀਵਾਲ, ਸਮਿੰਦਰ ਸਿੰਘ ਢਿੱਲੋਂ, ਪ੍ਰਮੋਦ ਧੀਰ ਅਤੇ ਸੀ. ਡੀ. ਐੱਮ. ਰੂਪੇਸ਼ ਕੁਮਾਰ ਜ਼ਿਲ੍ਹਾ ਖੇਡ ਅਫ਼ਸਰ ਰੋਪੜ, ਕੋਚ ਗਗਨਦੀਪ ਸਿੰਘ, ਡਾਕਟਰ ਨਵਜੋਤ ਸਿੰਘ ਬੱਲ, ਪੈਰਾ ਖਿਡਾਰੀਆਂ ਸੰਦੀਪ ਸਿੰਘ ਸੰਧੂ, ਸੰਜੀਵ ਕੁਮਾਰ, ਦਲਜੀਤ ਸਿੰਘ, ਮੁਹੰਮਦ ਨਦੀਮ, ਹਰਸ਼ ਮਹਿਮੀ ਅਤੇ ਸਮੂਹ ਮੈਬਰਾਂ ਆਦਿ ਨੇ ਸਮੂਹ ਖਿਡਾਰੀਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਬਾਕੀ ਖਿਡਾਰੀਆਂ ਨੂੰ ਵੀ ਆਉਣ ਵਾਲੇ ਦਿਨਾਂ ’ਚ ਹੋਣ ਵਾਲੇ ਮੈਚਾਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
ਇਹ ਵੀ ਪੜ੍ਹੋ : ਠੰਡ ਵਧਦੇ ਹੀ ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਅਲਰਟ, ਦਿਸ਼ਾ-ਨਿਰਦੇਸ਼ ਜਾਰੀ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਠੰਡ ਵਧਦੇ ਹੀ ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਅਲਰਟ, ਦਿਸ਼ਾ-ਨਿਰਦੇਸ਼ ਜਾਰੀ
NEXT STORY