ਅੰਮ੍ਰਿਤਸਰ (ਦਲਜੀਤ) : ਠੰਡ ਵੱਧਣ ਦੇ ਨਾਲ ਹੀ ਸਿਹਤ ਵਿਭਾਗ ਸਵਾਈਨ ਫਲੂ ਨੂੰ ਲੈ ਕੇ ਚੌਕਸ ਹੋ ਗਿਆ ਹੈ। ਵਿਭਾਗ ਨੇ ਜਿੱਥੇ ਸੂਬੇ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ’ਚ ਤੁਰੰਤ ਸਵਾਈਨ ਫਲੂ ਵਾਰਡ ਬਣਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਉੱਥੇ ਹੀ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਵੀ ਸਬੰਧਤ ਵਾਰਡਾਂ ’ਚ ਦਵਾਈਆਂ ਅਤੇ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਕਿਹਾ ਹੈ। ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਮਦਨ ਮੋਹਨ ਅਤੇ ਡਾ. ਸਵਰਨਜੀਤ ਧਵਨ ਵੱਲੋਂ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ 12 ਬਿਸਤਰਿਆਂ ਦਾ ਸਪੈਸ਼ਲ ਸਵਾਈਨ ਫਲੂ ਵਾਰਡ ਬਣਾ ਦਿੱਤੀ ਹੈ। ਜਾਣਕਾਰੀ ਅਨੁਸਾਰ ਜਿਵੇਂ-ਜਿਵੇਂ ਠੰਡ ਵੱਧਦੀ ਹੈ, ਉਵੇਂ-ਉਵੇਂ ਸਵਾਈਨ ਫਲੂ ਫੈਲਣ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ। ਜੇਕਰ ਇਸ ਬੀਮਾਰੀ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਸਾਬਤ ਹੋ ਜਾਂਦੀ ਹੈ। ਸਿਹਤ ਵਿਭਾਗ ਨੇ ਇਸ ਬੀਮਾਰੀ ਦੀ ਰੋਕਥਾਮ ਲਈ ਸਾਰੇ ਜ਼ਿਲ੍ਹਿਆਂ ’ਚ ਸਮੇਂ ਸਿਰ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ’ਚ ‘ਆਪ’ ਆਗੂ ’ਤੇ ਚੱਲੀਆਂ ਗੋਲੀਆਂ
ਫਿਲਹਾਲ ਜ਼ਿਲ੍ਹੇ ’ਚ ਅਜਿਹੀ ਬੀਮਾਰੀ ਤੋਂ ਪੀੜਤ ਕੋਈ ਮਰੀਜ਼ ਨਹੀਂ
ਅੰਮ੍ਰਿਤਸਰ ਦੇ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ’ਚ ਬਣਾਏ ਗਏ ਵਿਸ਼ੇਸ਼ ਵਾਰਡ ਬਾਰੇ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਕੁਸ਼ਲ ਪ੍ਰਬੰਧਕਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਦਨ ਮੋਹਨ ਅਤੇ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਸਵਾਈਨ ਫਲੂ ਦੀ ਬੀਮਾਰੀ ਦਾ ਵਾਇਰਸ ਐੱਚ-1 ਸਰਦੀਆਂ ’ਚ ਜ਼ਿਆਦਾ ਪ੍ਰਭਾਵ ਦਿਖਾਉਂਦਾ ਹੈ। 8 ਤੋਂ 15 ਡਿਗਰੀ ਦੇ ਵਿਚਕਾਰ ਤਾਪਮਾਨ ’ਚ ਇਸ ਬੀਮਾਰੀ ਦੇ ਮਾਮਲੇ ਸਾਹਮਣੇ ਆ ਸਕਦੇ ਹਨ। ਫਿਲਹਾਲ ਚੌਕਸੀ ਵਧਾ ਕੇ ਵਾਰਡ ਬਣਾ ਦਿੱਤੀ ਗਈ ਹੈ। ਫਿਲਹਾਲ ਜ਼ਿਲ੍ਹੇ ’ਚ ਅਜਿਹੀ ਬੀਮਾਰੀ ਤੋਂ ਪੀੜਤ ਕੋਈ ਮਰੀਜ਼ ਨਹੀਂ ਹੈ। ਵਾਰਡ ’ਚ ਮਾਹਿਰ ਡਾਕਟਰ ਅਤੇ ਸਟਾਫ਼ 24 ਘੰਟੇ ਮੌਜੂਦ ਰਹੇਗਾ। ਇਸ ਤੋਂ ਇਲਾਵਾ ਵਾਰਡ ’ਚ ਅਤਿ-ਆਧੁਨਿਕ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ। ਮਰੀਜ਼ ਦੇ ਇਲਾਜ ਲਈ ਵਾਰਡ ਵਿਚ ਆਕਸੀਜਨ ਅਤੇ ਹਰ ਤਰ੍ਹਾਂ ਦਾ ਸਾਮਾਨ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਇਹ ਵਾਇਰਸ ਸਵਾਈਨ ਫਲੂ ਇੱਕ ਗੰਭੀਰ ਛੂਤ ਦੀ ਬੀਮਾਰੀ ਹੈ ਜੋ ਕਿ ਇਕ ਖਾਸ ਕਿਸਮ ਦੇ ਇਨਫਲੂਐਂਜ਼ਾ ਵਾਇਰਸ (ਐੱਚ-1,ਐੱਨ-1) ਕਾਰਨ ਹੁੰਦੀ ਹੈ। ਪ੍ਰਭਾਵਿਤ ਵਿਅਕਤੀ ਨੂੰ ਆਮ ਮੌਸਮੀ ਸਰਦੀ, ਜ਼ੁਕਾਮ ਵਰਗੇ ਲੱਛਣ ਹੁੰਦੇ ਹਨ, ਜਿਵੇਂ ਕਿ ਨੱਕ ਵਗਣਾ ਜਾਂ ਬੰਦ ਨੱਕ, ਗਲੇ ਵਿਚ ਖਰਾਸ਼, ਖਾਂਸੀ, ਬੁਖਾਰ, ਸਿਰ ਦਰਦ, ਸਰੀਰ ’ਚ ਦਰਦ, ਥਕਾਵਟ, ਠੰਡ ਲੱਗਣਾ, ਪੇਟ ਦਰਦ, ਕਦੇ-ਕਦੇ ਦਸਤ ਅਤੇ ਉਲਟੀਆਂ ਆਦਿ ਮੁੱਖ ਲੱਛਣ ਹਨ। ਜੇਕਰ ਕਿਸੇ ਮਰੀਜ਼ ’ਚ ਇਹ ਲੱਛਣ ਨਜ਼ਰ ਆਉਂਦੇ ਹਨ ਤਾਂ ਉਸ ਦਾ ਤੁਰੰਤ ਸਰਕਾਰੀ ਹਸਪਤਾਲ ’ਚ ਟੈਸਟ ਕਰਵਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਚਾਇਤੀ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ, ਵੋਟਰ ਸੂਚੀਆਂ ਦੀ ਸੁਧਾਈ ਤੇ ਪ੍ਰਕਾਸ਼ਨਾ ਦਾ ਅਮਲ ਸ਼ੁਰੂ
ਇਕ ਵਿਅਕਤੀ ਤੋਂ ਦੂਜੇ ਵਿਅਕਤੀ ’ਚ ਟ੍ਰਾਂਸਫਰ ਹੁੰਦੈ ਫਲੂ
ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ ਛਾਤੀ ਦੇ ਮਾਹਿਰ ਡਾਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਸਵਾਈਨ ਫਲੂ ਸਾਹ ਦੀ ਬੀਮਾਰੀ ਹੈ, ਜੋ ਕਿ ਸਵਾਈਨ ਫਲੂ ਵਾਇਰਸ ਜਾਂ ਐੱਸ. ਆਈ. ਵੀ. ਇਸ ਕਾਰਨ ਡੀ. ਸਵਾਈਨ ਫਲੂ ਮਹਾਮਾਰੀ ਐੱਚ-1, ਐੱਨ-1 ਉਪ-ਕਿਸਮ ਐੱਸ. ਆਈ.ਵੀ. ਕਾਰਨ ਫੈਲਿਆ ਹੋਇਆ ਸੀ। ਹਾਲਾਂਕਿ, ਹੋਰ ਉਪ-ਕਿਸਮਾਂ ਐੱਚ-1ਏ, ਐੱਨ-2, ਐੱਚ-1, ਐੱਨ-3, ਐੱਨ-3, ਐੱਨ-1, ਐੱਚ-3, ਐੱਨ-2 ਅਤੇ ਐੱਚ-2, ਐੱਨ-3 ਵੀ ਇਸ ਬੀਮਾਰੀ ਦਾ ਕਾਰਨ ਬਣ ਸਕਦੀਆਂ ਹਨ। ਵਾਇਰਸ ਨੂੰ ਐੱਚ-1, ਐੱਨ-1 ਕਿਹਾ ਜਾਂਦਾ ਹੈ, ਕਿਉਂਕਿ ਇਸ ਵਿਚ ਮੁੱਖ ਤੌਰ ’ਤੇ ਦੋ ਤਰ੍ਹਾਂ ਦੇ ਐਂਟੀਜੇਨ ਹੇਮਾਗਗਲੂਟਿਨਿਨ ਅਤੇ ਨਿਊਰਾਮਿਨੀਡੇਜ਼ ਦੇਖੇ ਗਏ ਸਨ।
ਸਵਾਈਨ ਫਲੂ ਦੇ ਫੈਲਣ ਦਾ ਤਰੀਕਾ ਹੈ ਬਿਲਕੁਲ ਦੂਜੇ ਫਲੂ ਵਾਂਗ
ਸਵਾਈਨ ਫਲੂ ਦੇ ਫੈਲਣ ਦਾ ਤਰੀਕਾ ਬਿਲਕੁਲ ਦੂਜੇ ਫਲੂ ਵਾਂਗ ਹੈ। ਜੇਕਰ ਤੁਸੀਂ ਇਨਫੈਕਟਿੰਡ ਵਿਅਕਤੀ ਦੇ ਖੰਘਣ ਅਤੇ ਛਿੱਕਣ ਤੋਂ ਬਾਅਦ ਹਵਾ ਵਿਚ ਫੈਲਣ ਵਾਲੀਆਂ ਵਾਇਰਸ ਨਾਲ ਭਰੀਆਂ ਬੂੰਦਾਂ ਦੇ ਸੰਪਰਕ ’ਚ ਆਉਂਦੇ ਹੋ ਤਾਂ ਤੁਸੀਂ ਸਵਾਈਨ ਫਲੂ ਤੋਂ ਵੀ ਇਨਫੈਕਟਿਡ ਹੋ ਸਕਦੇ ਹੋ। ਤੁਸੀਂ ਲੱਛਣਾਂ ਦੇ ਪ੍ਰਗਟ ਹੋਣ ਤੋਂ ਇਕ ਦਿਨ ਪਹਿਲਾਂ ਅਤੇ ਬੀਮਾਰ ਹੋਣ ਤੋਂ 7 ਦਿਨਾਂ ਤੱਕ ਕਿਸੇ ਹੋਰ ਵਿਅਕਤੀ ਤੋਂ ਇਸ ਵਾਇਰਸ ਨਾਲ ਇਨਫੈਕਟਿਡ ਹੋ ਸਕਦੇ ਹੋ।
ਇਹ ਵੀ ਪੜ੍ਹੋ : ਜਲੰਧਰ ਦੇ ਪੌਸ਼ ਇਲਾਕੇ ’ਚ ਔਰਤ ਨੂੰ ਲੁੱਟ ਕੇ ਭੱਜਾ ਸਿੱਖੀ ਸਰੂਪ ਧਾਰਨ ਕੀਤਾ ਲੁਟੇਰਾ ਕਾਬੂ, ਤਲਾਸ਼ੀ ਦੌਰਾਨ ਉੱਡੇ ਹੋਸ਼
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ ਦੀ ਚਾਹਤ ’ਚ ਪਵਿੱਤਰ ਰਿਸ਼ਤਿਆਂ ਨਾਲ ਨੌਜਵਾਨ ਕਰ ਰਹੇ ਖਿਲਵਾੜ, ਹੈਰਾਨ ਹੋਵੋਗੇ ਘਟਨਾ ਜਾਣ ਕੇ
NEXT STORY