ਚੰਡੀਗੜ੍ਹ (ਸੁਸ਼ੀਲ) : ਹਰਿਆਣਾ, ਦਿੱਲੀ, ਦੇਹਰਾਦੂਨ ਅਤੇ ਉਤਰਾਖੰਡ ਤੋਂ ਕੁੜੀਆਂ ਨੂੰ ਚੰਗੀ ਨੌਕਰੀ ਦਿਵਾਉਣ ਦੇ ਨਾਂ ’ਤੇ ਸੈਕਟਰ-35 ਸਥਿਤ ਗੰਗਾ ਸਪਾ ਸੈਂਟਰ ਵਿਚ ਦੇਹ ਵਪਾਰ ਕਰਵਾਇਆ ਜਾ ਰਿਹਾ ਸੀ। ਸੈਕਟਰ-36 ਥਾਣਾ ਪੁਲਸ ਨੇ ਸਪਾ ਸੈਂਟਰ ’ਤੇ ਛਾਪਾ ਮਾਰਿਆ। ਛਾਪੇ ਦੌਰਾਨ ਪੁਲਸ ਨੇ 7 ਕੁੜੀਆਂ ਨੂੰ ਰੈਸਕਿਊ ਕੀਤਾ। ਪੁਲਸ ਨੇ ਮੌਕੇ ’ਤੇ ਮਹਿਲਾ ਰਿਸੈਪਸ਼ਨਿਸਟ, ਮੈਨੇਜਰ ਅਤੇ ਦੋ ਗਾਹਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਮੈਨੇਜਰ ਦੀ ਪਛਾਣ ਸੈਕਟਰ-25 ਨਿਵਾਸੀ ਗੌਰਵ, ਮੋਹਾਲੀ ਸਥਿਤ ਸੈਕਟਰ-77 ਨਿਵਾਸੀ ਮਹਿਲਾ ਰਿਸੈਪਸ਼ਨਿਸਟ ਅਤੇ ਦੋ ਗਾਹਕ ਮੋਹਾਲੀ ਸੈਕਟਰ-125 ਨਿਵਾਸੀ ਦੀਪਕ ਅਤੇ ਊਨਾ ਦੇ ਪਿੰਡ ਲੱਕੜ ਕਾਲੋਨੀ ਨਿਵਾਸੀ ਵਿਜੇ ਵਜੋਂ ਹੋਈ।
ਇਹ ਵੀ ਪੜ੍ਹੋ : ਲਾਇਸੈਂਸੀ ਅਸਲਾ ਰੱਖਣ ਵਾਲੇ ਹਫ਼ਤੇ 'ਚ ਕਰ ਲੈਣ ਇਹ ਕੰਮ, ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ
ਜਾਂਚ ਵਿਚ ਪਤਾ ਚੱਲਿਆ ਕਿ ਗੰਗਾ ਸਪਾ ਸੈਂਟਰ ਦਾ ਮਾਲਕ ਚਾਰਲਸ ਹੈ, ਜੋ ਦੇਹ ਵਪਾਰ ਦਾ ਧੰਦਾ ਕਰਵਾ ਰਿਹਾ ਸੀ। ਸੈਕਟਰ-36 ਥਾਣਾ ਪੁਲਸ ਨੇ ਉਕਤ ਚਾਰਾਂ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਮੈਨੇਜਰ ਗੌਰਵ ਅਤੇ ਰਿਸੈਪਸ਼ਨਿਸਟ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ, ਜਦੋਂਕਿ ਗਾਹਕ ਦੀਪਕ ਅਤੇ ਵਿਜੇ ਨੂੰ ਕਾਨੂੰਨੀ ਹਿਰਾਸਤ ਵਿਚ ਭੇਜਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹ ਦਾ ਕਹਿਰ, 8 ਕਿੱਲਿਆਂ ਦੇ ਮਾਲਕ ਨੂੰ ਸਸਕਾਰ ਲਈ ਨਹੀਂ ਜੁੜੀ 2 ਗਜ਼ ਜ਼ਮੀਨ
ਗਾਹਕ ਬਣਾ ਕੇ 2 ਪੁਲਸ ਜਵਾਨਾਂ ਨੂੰ ਭੇਜਿਆ ਸਪਾ ਸੈਂਟਰ
ਡੀ. ਐੱਸ. ਪੀ. ਚਰਨਜੀਤ ਸਿੰਘ ਨੂੰ ਸੂਚਨਾ ਮਿਲੀ ਕਿ ਸੈਕਟਰ-35 ਸਥਿਤ ਗੰਗਾ ਸਪਾ ਸੈਂਟਰ ਵਿਚ ਦੂਜੇ ਸੂਬਿਆਂ ਤੋਂ ਕੁੜੀਆਂ ਬੁਲਾ ਕੇ ਮਸਾਜ ਦੀ ਆੜ ਵਿਚ ਦੇਹ ਵਪਾਰ ਕਰਵਾਇਆ ਜਾ ਰਿਹਾ ਹੈ। ਸੂਚਨਾ ਮਿਲਦਿਆਂ ਹੀ ਸਪਾ ਸੈਂਟਰ ’ਤੇ ਛਾਪਾ ਮਾਰਨ ਲਈ ਸਪੈਸ਼ਲ ਟੀਮ ਬਣਾਈ ਗਈ। ਪੁਲਸ ਟੀਮ ਨੇ ਦੋ ਪੁਲਸ ਜਵਾਨਾਂ ਨੂੰ ਗਾਹਕ ਬਣਾ ਕੇ ਸਪਾ ਸੈਂਟਰ ਵਿਚ ਭੇਜਿਆ। ਉੱਥੇ ਉਨ੍ਹਾਂ ਨੂੰ ਮੈਨੇਜਰ ਗੌਰਵ ਅਤੇ ਮਹਿਲਾ ਰਿਸੈਪਸ਼ਨਿਸਟ ਮਿਲੀ। ਗਾਹਕਾਂ ਅਤੇ ਮੈਨੇਜਰ ਵਿਚਕਾਰ ਸੌਦਾ ਹੋ ਗਿਆ। ਗਾਹਕ ਨੇ ਮੈਨੇਜਰ ਅਤੇ ਰਿਸੈਪਸ਼ਨਿਸਟ ਨੂੰ ਪੈਸੇ ਦੇ ਦਿੱਤੇ।
ਇਹ ਵੀ ਪੜ੍ਹੋ : ਕਿਸਾਨਾਂ ਦੀ ਭਲਾਈ ਲਈ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਵਧਣਗੇ ਆਮਦਨ ਦੇ ਸਰੋਤ
ਉਨ੍ਹਾਂ ਨੇ ਇਸ਼ਾਰਾ ਕੀਤਾ ਤਾਂ ਡੀ. ਐੱਸ. ਪੀ. ਚਰਨਜੀਤ ਸਿੰਘ ਨੇ ਪੁਲਸ ਟੀਮ ਨਾਲ ਸਪਾ ਸੈਂਟਰ ’ਤੇ ਛਾਪਾ ਮਾਰਿਆ। ਛਾਪੇ ਦੌਰਾਨ ਦੇਹ ਵਪਾਰ ਲਈ ਬੁਲਾਈਆਂ ਪੰਜ ਕੁੜੀਆਂ ਰੈਸਕਿਊ ਕੀਤੀਆਂ। ਇਸ ਤੋਂ ਬਾਅਦ ਪੁਲਸ ਨੇ ਕਮਰੇ ਖੰਘਾਲੇ ਤਾਂ ਦੋ ਗਾਹਕ ਕੁੜੀਆਂ ਨਾਲ ਮਿਲੇ। ਕੁੜੀਆਂ ਨੇ ਦੱਸਿਆ ਕਿ ਸਪਾ ਸੈਂਟਰ ਮਾਲਕ ਚਾਰਲਸ ਉਨ੍ਹਾਂ ਤੋਂ ਦੇਹ ਵਪਾਰ ਕਰਵਾਉਂਦਾ ਸੀ। ਮੈਨੇਜਰ ਗੌਰਵ ਅਤੇ ਰਿਸਪੈਸ਼ਨਿਸਟ ਨੇ ਉਨ੍ਹਾਂ ਨੂੰ ਦੇਹ ਵਪਾਰ ਵਿਚ ਧੱਕਿਆ ਹੈ। ਉਕਤ ਲੋਕਾਂ ਨੇ ਵਰਗਲਾ ਕੇ ਦੇਹ ਵਪਾਰ ਕਰਵਾਇਆ ਅਤੇ ਉਸਦੇ ਬਦਲੇ ਮਾਲਕ ਨੇ ਮੋਟੀ ਕਮਾਈ ਕੀਤੀ ਹੈ।
ਇਹ ਵੀ ਪੜ੍ਹੋ : ਸੇਵਾਮੁਕਤ ਸਬ-ਇੰਸਪੈਕਟਰ ਨੂੰ ਖੇਤਾਂ ਵੱਲ ਖਿੱਚ ਲਿਆਈ ਮੌਤ, ਵਾਪਰੀ ਅਣਹੋਣੀ ਨੇ ਘਰ 'ਚ ਪੁਆਏ ਵੈਣ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਫਿਰ ਬਦਲਿਆ ਸਰਕਾਰੀ ਦਫ਼ਤਰਾਂ ਦਾ ਸਮਾਂ, Monday ਤੋਂ ਹੋਵੇਗੀ ਇਹ Timing
NEXT STORY