ਚੰਡੀਗੜ੍ਹ (ਸ਼ੀਨਾ) : ਸਰਦੀਆਂ ਦੇ ਮੌਸਮ ’ਚ ਦਿਲ ਦੇ ਦੌਰੇ ਪੈਣ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਹ ਸਿਹਤ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਮਾਹਰਾਂ ਮੁਤਾਬਕ ਠੰਡ ਕਾਰਨ ਖ਼ੂਨ ਦਾ ਗਾੜ੍ਹਾ ਹੋਣਾ ਕਈ ਵਾਰ ਦਿਲ ਦੇ ਦੌਰੇ ਦੀ ਸ਼ੁਰੂਆਤ ਬਣ ਜਾਂਦਾ ਹੈ। ਇਹ ਗਾੜਾਪਣ ਖ਼ੂੱਨ ਦੇ ਥੱਕੇ ਬਣਾਉਂਦਾ ਹੈ, ਜੋ ਲੱਤਾਂ ਦੀਆਂ ਨਾੜੀਆਂ ਤੋਂ ਫੇਫੜਿਆਂ ਰਾਹੀਂ ਦਿਲ ਤੱਕ ਪਹੁੰਚ ਕੇ ਗੰਭੀਰ ਨੁਕਸਾਨ ਕਰ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਦਿਲ ਦੀ ਬੀਮਾਰੀ ਕਦੇ ਬਜ਼ੁਰਗਾਂ ਨਾਲ ਜੋੜੀ ਜਾਂਦੀ ਸੀ, ਉਹ ਹੁਣ ਨੌਜਵਾਨਾਂ ਦੇ ਦਰਵਾਜ਼ੇ ਤੱਕ ਪਹੁੰਚ ਚੁੱਕੀ ਹੈ। ਸਰਦੀਆਂ ’ਚ ਖ਼ਾਸ ਤੌਰ ’ਤੇ 20 ਤੋਂ 40 ਸਾਲ ਦੀ ਉਮਰ ਦੇ ਨੌਜਵਾਨਾਂ ’ਚ ਦਿਲ ਦੇ ਦੌਰੇ ਅਤੇ ਅਚਾਨਕ ਮੌਤਾਂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਖ਼ੂਨ ਦਾ ਗਾੜਾ ਹੋਣਾ, ਜੋ ਚੁੱਪਚਾਪ ਸਰੀਰ ਅੰਦਰ ਖ਼ਤਰਾ ਬਣਦਾ ਜਾਂਦਾ ਹੈ। ਅੱਜ ਦੇ ਨੌਜਵਾਨ ਲੰਬੇ ਸਮੇਂ ਤੱਕ ਸਕਰੀਨ ਅੱਗੇ ਬੈਠੇ ਰਹਿੰਦੇ ਹਨ, ਜੰਕ ਫੂਡ ਖਾਂਦੇ ਹਨ। ਪਾਣੀ ਵੀ ਘੱਟ ਪੀਂਦੇ ਹਨ ਤੇ ਕਸਰਤ ਨੂੰ ਟਾਲਦੇ ਹਨ। ਸਰਦੀਆਂ ’ਚ ਇਹ ਆਦਤਾਂ ਹੋਰ ਖ਼ਤਰਨਾਕ ਹੋ ਜਾਂਦੀਆਂ ਹਨ। ਠੰਡ ਕਾਰਨ ਸਰੀਰਕ ਗਤੀਵਿਧੀਆਂ ਘੱਟ ਜਾਂਦੀਆਂ ਹਨ ਤੇ ਪਸੀਨਾ ਵੀ ਘੱਟ ਆਉਂਦਾ ਹੈ। ਇਸ ਕਾਰਨ ਡੀ-ਹਾਈਡਰੇਸ਼ਨ ਵੱਧਦੀ ਹੈ, ਜਿਸ ਨਾਲ ਖ਼ੂਨ ਗਾੜ੍ਹਾ ਹੋਣਾ ਸ਼ੁਰੂ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਬੇਹੱਦ ਜ਼ਰੂਰੀ ਖ਼ਬਰ, ਬਦਲ ਗਈ EXAM ਦਾ ਤਾਰੀਖ਼
ਇੰਝ ਸ਼ੁਰੂ ਹੰਦੀ ਸਮੱਸਿਆ
ਜੀ. ਐੱਮ. ਸੀ. ਐੱਚ.-32 ਦੇ ਕਾਰਡੀਓਲੋਜੀ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਜੀਤ ਰਾਮ ਖ਼ੂਨ ਗਾੜ੍ਹਾ ਹੋਣਾ ਲੱਤਾਂ ਦੀਆਂ ਨਾੜੀਆਂ ’ਚ ਥੱਕੇ ਬਣਾਉਂਦਾ ਹੈ। ਇਹ ਥੱਕੇ ਫੇਫੜਿਆਂ ਰਾਹੀਂ ਦਿਲ ਤੱਕ ਪਹੁੰਚ ਕੇ ਸਾਹ ਲੈਣ ’ਚ ਦਿੱਕਤ, ਛਾਤੀ ’ਚ ਦਰਦ ਅਤੇ ਕਈ ਵਾਰ ਅਚਾਨਕ ਹਾਰਟ ਫੇਲ੍ਹ ਦਾ ਕਾਰਨ ਬਣ ਜਾਂਦੇ ਹਨ। ਨੌਜਵਾਨਾਂ ’ਚ ਇਹ ਸਮੱਸਿਆ ਇਸ ਲਈ ਵੀ ਖ਼ਤਰਨਾਕ ਹੈ, ਕਿਉਂਕਿ ਅਕਸਰ ਉਹ ਖ਼ੁਦ ਨੂੰ ਫਿੱਟ ਸਮਝ ਕੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਨ। ਸਰਦੀਆਂ ’ਚ ਸਵੇਰੇ 4 ਤੋਂ 10 ਵਜੇ ਦੇ ਵਿਚਾਲੇ ਦਿਲ ਦੇ ਦੌਰੇ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਇਸ ਸਮੇਂ ਦੌਰਾਨ ਬਲੱਡ ਪ੍ਰੈਸ਼ਰ ਕੁਦਰਤੀ ਤੌਰ ’ਤੇ ਵੱਧਦਾ ਹੈ ਤੇ ਠੰਡ ਨਾਲ ਨਾੜੀਆਂ ਸੁੰਗੜ ਜਾਂਦੀਆਂ ਹਨ। ਨੌਜਵਾਨ ਜੋ ਸਵੇਰੇ ਹੀ ਵਰਕਆਊਟ ਜਾਂ ਦਫ਼ਤਰ ਦੀ ਦੌੜ-ਭੱਜ ਸ਼ੁਰੂ ਕਰ ਦਿੰਦੇ ਹਨ, ਉਨ੍ਹਾਂ ਲਈ ਇਹ ਸਮਾਂ ਹੋਰ ਵੀ ਸੰਵੇਦਨਸ਼ੀਲ ਹੈ।
ਇਹ ਵੀ ਪੜ੍ਹੋ : ਗੈਸ ਕੁਨੈਕਸ਼ਨ ਅਤੇ ਆਧਾਰ ਕਾਰਡ ਹੋਣਗੇ ਰੱਦ! ਇਕੱਠਾ ਕੀਤਾ ਜਾ ਰਿਹਾ ਡਾਟਾ, ਪੜ੍ਹੋ ਪੂਰੀ ਖ਼ਬਰ
ਜੀ. ਐੱਮ. ਸੀ. ਐੱਚ.-32 ਦੀ ਓ. ਪੀ. ਡੀ. ’ਚ ਆਏ 20 ਤੋਂ 25 ਸਾਲ ਦੇ ਨੌਜਵਾਨਾਂ ਦੇ ਕੇਸ
ਜੀ. ਐੱਮ. ਸੀ. ਐੱਚ.-32 ’ਚ ਰੋਜ਼ਾਨਾ ਓ. ਪੀ. ਡੀ. ’ਚ 4-6 ਮਰੀਜ਼ ਦਿਲ ਦੇ ਰੋਗੀ ਆਉਂਦੇ ਹਨ। ਇਨ੍ਹਾਂ ’ਚ ਜ਼ਿਆਦਾਤਰ ਮਰੀਜ਼ 50 ਤੋਂ 60 ਸਾਲ ਦੇ ਹੁੰਦੇ ਹਨ। ਇਸ ਤੋਂ ਇਲਾਵਾ 20 ਤੋਂ 25 ਸਾਲ ਦੇ ਨੌਜਵਾਨਾਂ ਦੇ ਕੇਸ ਵੀ ਆਏ ਹਨ। ਨੌਜਵਾਨਾਂ ’ਚ ਜ਼ਿਆਦਾ ਜੰਕ ਫ਼ੂਡ, ਸ਼ਰਾਬ ਦਾ ਵੱਧ ਸੇਵਨ, ਸਮੋਕਿੰਗ ਤੇ ਤਣਾਅ ਇਸਦੇ ਮੁੱਖ ਕਾਰਨ ਬਣ ਰਹੇ ਹਨ। ਪਹਿਲਾਂ 40 ਸਾਲ ਦੇ ਨੌਜਵਾਨਾਂ ’ਚ ਜ਼ਿਆਦਾਤਰ ਪੁਰਸ਼ ਦਿਲ ਦੇ ਮਰੀਜ਼ ਹੁੰਦੇ ਸਨ ਪਰ ਹੁਣ 40 ਸਾਲ ਤੋਂ ਘਟ ਸਾਲ ਦੇ ਮਰੀਜ਼ ਵੀ ਦਿਲ ਦੇ ਰੋਗ ਨਾਲ ਹਸਪਤਾਲ ’ਚ ਇਲਾਜ ਲਈ ਪਰਤ ਰਹੇ ਹਨ। ਔਰਤਾਂ ’ਚ ਮਹਾਵਾਰੀ ਬੰਦ ਹੋਣ ਤੋਂ ਬਾਅਦ ਹਾਰਮੋਨਲ ਬਦਲਾਅ ਦੌਰਾਨ ਦਿਲ ਦੇ ਰੋਗ ਦੀ ਸਮੱਸਿਆ ਵੱਧਦੀ ਹੈ। ਜੇਕਰ ਬੱਚਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ’ਚ ਘੱਟ ਖੇਡ, ਵੱਧ ਸਮਾਂ ਵੀਡੀਓ ਗੇਮਜ਼ ਤੇ ਸਕਰੀਨ ਸਮਾਂ ਵੱਧ ਹੋਣ ਜਾਂ ਪੜ੍ਹਾਈ ਦਾ ਤਣਾਅ ਵੀ ਦਿਲ ਦੀ ਬੀਮਾਰੀ ਦਾ ਕਾਰਨ ਦੇਖਿਆ ਜਾ ਰਿਹਾ ਹੈ।
ਸਰਦੀਆਂ ’ਚ ਨਾ ਛੱਡੋ ਪਾਣੀ ਪੀਣ ਦੀ ਆਦਤ, ਜੰਕ ਫੂਡ ਤੋਂ ਕਰੋ ਪਰਹੇਜ਼
ਨੌਜਵਾਨਾਂ ਇਕ ਹੋਰ ਗਲਤੀ ਆਮ ਤੌਰ ’ਤੇ ਕਰ ਰਹੇ ਹਨ, ਹੀਟਰ ਦੀ ਵੱਧ ਵਰਤੋਂ। ਡਾਕਟਰਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਬਾਹਰੀ ਹੀਟ ਸਰੀਰ ਦੇ ਕੁਦਰਤੀ ਤਾਪਮਾਨ ਨੂੰ ਖ਼ਰਾਬ ਕਰ ਸਕਦੀ ਹੈ। ਗਰਮ ਕਪੜੇ, ਟੋਪੀ, ਦਸਤਾਨੇ ਤੇ ਧੁੱਪ ’ਚ ਕੁੱਝ ਸਮਾਂ ਬਿਤਾਉਣਾ ਖ਼ੂਨ ਨੂੰ ਗਾੜ੍ਹਾ ਹੋਣ ਤੋਂ ਬਚਾਉਂਦਾ ਹੈ। ਮਾਹਰਾਂ ਦੀ ਸਲਾਹ ਹੈ ਕਿ ਨੌਜਵਾਨ ਸਰਦੀਆਂ ’ਚ ਵੀ ਪਾਣੀ ਪੀਣ ਦੀ ਆਦਤ ਨਾ ਛੱਡਣ। ਕੋਸਾ ਪਾਣੀ ਵਾਰ-ਵਾਰ ਪੀਓ, ਜੰਕ ਫੂਡ ਘਟਾਓ ਤੇ ਰੋਜ਼ਾਨਾ ਹਲਕੀ ਕਸਰਤ ਜ਼ਰੂਰ ਕਰੋ। ਹਲਦੀ, ਅਦਰਕ ਅਤੇ ਲਸਣ ਵਰਗੀਆਂ ਕੁਦਰਤੀ ਚੀਜ਼ਾਂ ਖੂਨ ਦੇ ਥੱਕੇ ਬਣਨ ਤੋਂ ਬਚਾਉਂਦੀਆਂ ਹਨ। ਸਿਗਰਟ, ਸ਼ਰਾਬ ਤੇ ਲਗਾਤਾਰ ਤਣਾਅ ਦਿਲ ਦੇ ਸਭ ਤੋਂ ਵੱਡੇ ਦੁਸ਼ਮਣ ਹਨ, ਇਹ ਗੱਲ ਨੌਜਵਾਨਾਂ ਨੂੰ ਸਮਝਣੀ ਹੋਵੇਗੀ।
ਸਰਦੀਆਂ ’ਚ ਖ਼ੂਨ ਗਾੜ੍ਹੇ ਹੋਣ ਦੇ ਇਹ ਕਾਰਨ
ਡੀਹਾਈਡਰੇਸ਼ਨ
ਖ਼ੂਨ ਦੀਆਂ ਨਾੜੀਆਂ ਦਾ ਸੁੰਗੜਨਾ
ਘੱਟ ਸਰੀਰਕ ਗਤੀਵਿਧੀਆਂ
ਘੱਟ ਪਸੀਨਾ ਆਉਣਾ
ਬਲੱਡ ਪ੍ਰੈਸ਼ਰ ਵਧਣਾ
ਜ਼ਿਆਦਾ ਚਰਬੀ ਵਾਲੀ ਖ਼ੁਰਾਕ
ਵਿਟਾਮਿਨ-ਡੀ ਦੀ ਘਾਟ
ਇਮਿਊਨ ਸਿਸਟਮ ਤੇ ਤਣਾਅ ਪ੍ਰਤੀਕਿਰਿਆ
ਉੱਚ ਕੋਲੈਸਟ੍ਰੋਲ ਤੇ ਮਾੜੀ ਖ਼ੁਰਾਕ
ਜ਼ਿਆਦਾ ਮਾਨਸਿਕ ਤਣਾਅ
ਮੋਟਾਪਾ
ਸਿਗਰਟਨੋਸ਼ੀ ਤੇ ਜ਼ਿਆਦਾ ਸ਼ਰਾਬ ਪੀਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
NIT ਜਲੰਧਰ ਦਾ 21ਵਾਂ ਕੋਨਵੋਕੇਸ਼ਨ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਹੋਣਗੇ ਸ਼ਾਮਲ
NEXT STORY