ਮੋਗਾ (ਵਿਪਨ)—ਮੋਗਾ 'ਚ ਲਗਾਤਾਰ ਇਹ 2 ਦਿਨ 'ਚ ਦੂਜੀ ਘਟਨਾ ਹੈ, ਜਿੱਥੇ ਸ਼ਰੇਆਮ ਲੋਕਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਬੀਤੇ ਦਿਨ ਕੁੜੀਆਂ ਛੇੜਣ ਦੇ ਸ਼ੱਕ 'ਚ ਗੁੱਸੇ 'ਚ ਆਏ ਪਿੰਡ ਧੱਲੇਕੇ ਦੇ ਲੋਕਾਂ ਨੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਸੀ। ਜਾਣਕਾਰੀ ਮੁਤਾਬਕ ਅੱਜ ਇਕ ਹੋਰ ਤਾਜ਼ਾ ਮਾਮਲਾ ਮੋਗਾ ਦੇ ਪ੍ਰੀਤ ਨਗਰ ਦਾ ਸਾਹਮਣੇ ਆਇਆ ਹੈ ਜਿਥੇ ਇਕ ਕੁੜੀ ਦੀ ਤਸਵੀਰ 'ਤੇ ਕੁਮੈਂਟ ਕਰਨਾ ਦੋ ਨੌਜਵਾਨਾਂ ਨੂੰ ਮਹਿੰਗਾ ਪੈ ਗਿਆ। ਦਰਅਸਲ ਦੀਪਕ ਸਿੰਘ ਤੇ ਰਮਨਦੀਪ ਸਿੰਘ ਨੇ ਦੋਸ਼ ਲਗਾਇਆ ਹੈ ਕਿ ਰਮਨਦੀਪ ਨੂੰ ਮੈਸੇਂਜਰ 'ਤੇ ਇਕ ਕੁੜੀ ਨੇ ਤਸਵੀਰਾਂ ਭੇਜੀਆਂ ਸਨ, ਜੋ ਕੁਝ ਦਿਨ ਪਹਿਲਾਂ ਹੀ ਫੇਸਬੁੱਕ 'ਤੇ ਦੋਸਤ ਬਣੇ ਸਨ। ਰਮਨਦੀਪ ਨੇ ਉਸ 'ਤੇ ਕੁਮੈਂਟ ਕੀਤਾ ਤਾਂ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਘੇਰ ਕੇ ਕੁੱਟਿਆ ਤੇ ਉਨ੍ਹਾਂ ਦੀ ਚੈਟ ਡਿਲੀਟ ਕਰ ਦਿੱਤੀ। ਜ਼ਖਮੀ ਮੁੰਡਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕੁੜੀ ਨੂੰ ਕੋਈ ਭੱਦਾ ਕੁਮੈਂਟ ਨਹੀਂ ਕੀਤਾ ਗਿਆ ਸੀ। ਪੀੜਤ ਮੁੰਡਿਆਂ ਦਾ ਕਹਿਣਾ ਹੈ ਕਿ ਪੁਲਸ ਵਲੋਂ ਇਸ ਮਾਮਲੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
![PunjabKesari](https://static.jagbani.com/multimedia/11_53_499620126r-ll.jpg)
ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਲੜਾਈ ਸਬੰਧੀ ਉਨ੍ਹਾਂ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਪੁਲਸ ਕੋਲ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਉਨ੍ਹਾਂ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਕੁੜੀ ਦੇ ਪਰਿਵਾਰ ਦਾ ਕੋਈ ਮੈਂਬਰ ਸਾਹਮਣੇ ਨਹੀਂ ਆਇਆ ਹੈ। ਫਿਲਹਾਲ ਕੁੱਟਮਾਰ ਦਾ ਸ਼ਿਕਾਰ ਮੁੰਡਿਆਂ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।
![PunjabKesari](https://static.jagbani.com/multimedia/11_54_056490240r2-ll.jpg)
ਧੁੰਦ ਕਾਰਨ ਬੇਕਾਬੂ ਹੋਈ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
NEXT STORY