ਰਾਜਪੁਰਾ (ਚਾਵਲਾ) - ਫੂਡ ਪ੍ਰੋਸੈਸਿੰਗ ਫੈਕਟਰੀ 'ਚ ਹੋਏ ਹਾਦਸੇ 'ਚ ਕਈ ਲੋਕਾਂ ਦੇ ਘਰਾਂ ਦੇ ਚਿਰਾਗ ਖੋਹ ਲਏ। ਪਹਿਲਾਂ ਤੋਂ ਹੀ ਗਰੀਬ ਦੀ ਮਾਰ ਝੱਲ ਰਹੇ 3 ਪਰਿਵਾਰਾਂ ਦਾ ਪਹਿਲਾਂ ਹੀ ਮੁਸ਼ਕੱਲ ਨਾਲ ਗੁਜਾਰਾ ਚੱਲਦਾ ਸੀ, ਹੁਣ ਪ੍ਰਮਾਤਮਾ ਨੇ ਉਨ੍ਹਾਂ ਦਾ ਇਹ ਸਹਾਰਾ ਵੀ ਖੋਹ ਲਿਆ ਹੈ।
ਬੀਮਾਰ ਪਿਤਾ ਤੇ 2 ਛੋਟੇ ਬੱਚਿਆਂ ਦਾ ਆਖਰੀ ਸਹਾਰਾ ਸੀ ਸੁਰਿੰਦਰ ਕੁਮਾਰ
ਪਿੰਡ ਸ਼ੋਗਲਪੁਰ ਘਨੌਰ ਦਾ ਰਹਿਣ ਵਾਲਾ ਸੁਰਿੰਦਰ ਕੁਮਾਰ ਆਪਣੇ ਪਰਿਵਾਰ ਜਿਸ 'ਚ ਉਸ ਦਾ ਬਜ਼ੁਰਗ ਪਿਤਾ ਤੇ 2 ਛੋਟੇ ਬੇਟੇ ਜਿਨ੍ਹਾਂ ਦੀ ਉਮਰ 14-16 ਸਾਲ ਦੇ ਵਿਚਕਾਰ ਹੈ ਤੇ ਨਾਲ ਪਿੰਡ ਦੇ 50 ਗੱਜ ਦੇ ਛੋਟੇ ਮਕਾਨ 'ਚ ਰਹਿੰਦਾ ਸੀ।
ਮਾਤਰ 6,000 ਦੇ ਕਰੀਬ ਕਮਾਉਣ ਵਾਲੇ ਸੁਰਿੰਦਰ ਕੁਮਾਰ ਦੇ ਰਿਸ਼ਤੇ 'ਚ ਲੱਗਦੇ ਅਵਨੀਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਆਪਣੇ ਪਰਿਵਾਰ ਤੋਂ ਅਲੱਗ ਰਹਿੰਦਾ ਸੀ ਤੇ ਬੀਮਾਰ ਪਿਤਾ ਤੇ ਬੱਚਿਆਂ ਦੇ ਨਾਲ ਉਸ ਦਾ ਗੁਜਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਹੈ ਪਰ ਇਸ ਹਾਦਸੇ 'ਚ ਹੋਈ ਉਸ ਦੀ ਮੌਤ ਨੇ ਸਾਰਾ ਪਰਿਵਾਰ ਹੀ ਉਜਾੜ ਕੇ ਰੱਖ ਦਿੱਤਾ। ਅਵਨੀਸ਼ ਨੇ ਦੱਸਿਆ ਕਿ ਇਸ ਹਾਦਸੇ 'ਚ ਹੋਈ ਮੌਤ ਦੀ ਖਬਰ ਸੁਣ ਕੇ ਉਸ ਦੇ ਪਿਤਾ ਹਾਲਤ ਹੋਰ ਵੀ ਖਰਾਬ ਹੋ ਗਈ ਹੈ । ਹੁਣ ਤਾਂ ਸਰਕਾਰ ਨੂੰ ਤੋਂ ਹੀ ਉਮੀਦ ਹੈ ਕਿ ਇਨ੍ਹਾਂ ਦੇ ਬੱਚੇ ਨੂੰ ਕੋਈ ਨੌਕਰੀ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਰੋਟੀ ਕਮਾਉਣ ਦੇ ਲਾਈਕ ਬਣ ਸਕਣ।
ਬਲਬੀਰ ਦੇ ਇਕ ਲੜਕੇ ਦਾ ਪਹਿਲਾਂ ਹੀ ਹੱਥ ਕੱਟ ਗਿਆ ਸੀ, ਹੁਣ ਦੂਜੇ ਲੜਕੇ ਚਰਨਜੀਤ ਨੂੰ ਫੈਕਟਰੀ ਨੇ ਨਿਗਲ ਲਿਆ
ਬਾਘੌਰਾ ਪਿੰਡ ਦੇ ਛੋਟੇ ਤੇ ਕੱਚੇ ਮਕਾਨ 'ਚ ਰਹਿਣ ਵਾਲੇ ਪਰਿਵਾਰ ਨੂੰ ਸੰਭਲਾਣ ਵਾਲਾ ਬਲਬੀਰ ਸਿੰਘ ਦਿਹਾੜੀ-ਮਜ਼ਦੂਰੀ ਦਾ ਕੰਮ ਕਰਦਾ ਹੈ ਤੇ ਉਸ ਦੀ ਪਤਨੀ ਦਰਸ਼ਨ ਰਾਣੀ ਘਰ ਚਲਾਉਦੀ ਹੈ। ਰਾਜਪੁਰਾ ਦੇ ਸਿਵਲ ਹਸਪਤਾਲ 'ਚ ਆਪਣੇ ਲੜਕੇ ਦੀ ਲਾਸ਼ ਲੈਣ ਪਹੁੰਚੇ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਸੀ। ਚਰਨਜੀਤ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਲੜਕੇ ਗੁਰਜੰਟ ਸਿੰਘ (24) ਦਾ ਪਹਿਲਾਂ ਹੀ ਟੋਕਾ ਮਸ਼ੀਨ 'ਚ ਆਉਣ ਕਾਰਨ ਹੱਥ ਕੱਟਿਆ ਗਿਆ ਸੀ ਤੇ ਹੁਣ ਛੋਟੇ ਲੜਕੇ ਚਰਨਜੀਤ ਨੂੰ ਇਸ ਫੈਕਟਰੀ ਨੇ ਨਿਗਲ ਲਿਆ।
ਪਹਿਲੇ ਦਿਨ ਹੀ ਕੰਮ 'ਤੇ ਗਿਆ ਸੀ ਗੁਰਜਿੰਦਰ ਸਿੰਘ
ਗੁਰਜਿੰਦਰ ਸਿੰਘ ਦੇ ਪਰਿਵਾਰ ਨੂੰ ਉਮੀਦ ਸੀ ਕਿ ਉਨ੍ਹਾਂ ਦੇ ਚੰਗੇ ਦਿਨ ਆਉਣਗੇ ਪਰ ਪ੍ਰਮਾਤਮਾ ਨੂੰ ਸ਼ਾਇਦ ਉਨ੍ਹਾਂ ਦੀ ਖੁਸ਼ੀ ਮਨਜ਼ੂਰ ਨਹੀਂ ਸੀ। ਗੁਰਜਿੰਦਰ ਸਿੰਘ ਪਹਿਲੇ ਦਿਨ ਹੀ ਕੰਮ 'ਤੇ ਗਿਆ ਸੀ। ਬਲਜਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਵੱਡਾ ਲੜਕਾ ਦਲਬੀਰ ਸਿੰਘ (21) ਦਿਹਾੜੀ ਦਾ ਕੰਮ ਕਰਦਾ ਸੀ। ਪਿਛਲੇ ਸਾਲ ਬਣ ਰਹੇ ਮਕਾਨ ਦਾ ਲੈਂਟਰ ਡਿੱਗਣ ਕਾਰਨ ਉਨ੍ਹਾਂ ਦੀ ਰੀੜ ਦੀ ਹੱਡੀ ਟੁੱਟ ਗਈ ਸੀ ਜਿਸ ਕਾਰਨ ਉਹ ਉਦੋਂ ਤੋਂ ਹੀ ਬਿਸਤਰੇ 'ਤੇ ਹੈ। ਜਸਪਾਲ ਸਿੰਘ ਦਿਹਾੜੀ 'ਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ।
ਗੁਰਜਿੰਦਰ ਸਿੰਘ ਪਹਿਲਾਂ ਬਾਘੌਰ 'ਚ ਇਕ ਦੁਕਾਨ 'ਚ ਕੰਮ ਕਰਦਾ ਸੀ ਪਰ ਪਹਿਲਾਂ ਤੋਂ ਇਸ ਫੈਕਟਰੀ 'ਚ ਕੰਮ ਕਰ ਰਹੇ ਆਪਣੇ ਦੋਸਤ ਨੂੰ ਦੇਖ ਕੇ ਉਹ ਵੀ ਜ਼ਿਆਦਾ ਪੈਸੇ ਕਮਾਉਣਾ ਲਈ ਇਸ ਫੈਕਟਰੀ 'ਚ ਕੰਮ ਕਰਨ ਦੀ ਜਿੱਦ ਕਰਨ ਲੱਗਾ। ਉਹ ਮਾਤਾ-ਪਿਤਾ ਦੇ ਰੋਕਣ ਦੇ ਬਾਵਜੂਦ ਵੀ ਕੱਲ ਪਹਿਲੇ ਦਿਨ ਹੀ ਰਾਤ ਦੀ ਡਿਊਟੀ ਕਰਨ ਗਿਆ ਸੀ। ਪਰਿਵਾਰ ਨੂੰ ਉਮੀਦ ਸੀ ਕਿ ਉਹ ਉਨ੍ਹਾਂ ਦਾ ਸਹਾਰਾ ਬਣ ਕੇ ਪਰਿਵਾਰ ਦੀਆਂ ਖੁਸ਼ੀਆਂ ਵਾਪਿਸ ਲਿਆਵੇਗਾ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਅਧਿਕਾਰੀਆਂ ਵਲੋਂ ਪੈਟਰੋਲ ਪੰਪ ਦਾ ਕੀਤਾ ਗਿਆ ਦੱਬੇ ਪੈਰੀਂ ਨਿਰੀਖਣ
NEXT STORY