ਅੰਮ੍ਰਿਤਸਰ, (ਨੀਰਜ)-‘ਤੁਹਾਡਾ ਏ. ਟੀ. ਐੱਮ ਬੰਦ ਹੋ ਗਿਆ ਹੈ।’ ਅੱਜਕਲ ਕੁਝ ਬੈਂਕ ਖਪਤਕਾਰਾਂ ਨੂੰ ਇਸ ਤਰ੍ਹਾਂ ਦੇ ਫੋਨ ਆ ਰਹੇ ਹਨ, ਜਿਸ ਨਾਲ ਉਹ ਧੋਖਾਦੇਹੀ ਦਾ ਸ਼ਿਕਾਰ ਹੋ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਇਕਦਮ ਨੋਟਬੰਦੀ ਸ਼ੁਰੂ ਕਰ ਕੇ ਕਾਲੇ ਧਨ ਦੇ ਮਾਲਕਾਂ ਨੂੰ ਕਰਾਰਾ ਝਟਕਾ ਦਿੱਤਾ ਗਿਆ ਤੇ ਵਿੱਤ ਮੰਤਰਾਲੇ ਵੱਲੋਂ ਜ਼ਿਆਦਾਤਰ ਬੈਂਕਾਂ ਨੂੰ ਆਦੇਸ਼ ਦਿੱਤੇ ਗਏ ਕਿ ਉਹ ਡਿਜੀਟਲ ਇੰਡੀਆ ਅਭਿਆਨ ਨੂੰ ਪ੍ਰਮੋਟ ਕਰਨ ਤਾਂ ਕਿ ਵੱਧ ਤੋਂ ਵੱਧ ਲੋਕ ਆਪਣੇ ਰੁਪਏ ਦਾ ਲੈਣ-ਦੇਣ ਆਨਲਾਈਨ ਕ੍ਰੈਡਿਟ/ਡੈਬਿਅਤੇ ਹੋਰ ਕਾਰਡਾਂ ਜ਼ਰੀਏ ਕਰਨ ਤਾਂ ਕਿ ਕੈਸ਼ ਦੇ ਰੂਪ ਵਿਚ ਕਾਲੇ ਧਨ ਦਾ ਲੈਣ-ਦੇਣ ਬਿਲਕੁਲ ਖਤਮ ਕੀਤਾ ਜਾ ਸਕੇ ਪਰ ਡਿਜੀਟਲ ਇੰਡੀਆ ਅਭਿਆਨ ਨੂੰ ਫੇਕ ਬੈਂਕ ਹਾਕਰਸ ਸੰਨ੍ਹ ਲਾ ਰਹੇ ਹਨ ਅਤੇ ਈਮਾਨਦਾਰੀ ਨਾਲ ਡਿਜੀਟਲ ਬੈਂਕਿੰਗ ਦਾ ਹਿੱਸਾ ਬਣ ਚੁੱਕੇ ਬੈਂਕ ਖਪਤਕਾਰਾਂ ਨੂੰ ਸ਼ਰੇਆਮ ਚੂਨਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਫੇਕ ਬੈਂਕ ਕਾਲਰਸ ਕੁਝ ਗਿਣੇ-ਚੁਣੇ ਬੈਂਕ ਖਪਤਕਾਰਾਂ ਨੂੰ ਫੋਨ ਕਰਦੇ ਹਨ ਅਤੇ ਉਨ੍ਹਾਂ ਨੂੰ ਕਹਿੰਦੇ ਹਨ ਕਿ ਤੁਹਾਡਾ ਏ. ਟੀ. ਐੱਮ. ਬੰਦ ਹੋ ਗਿਆ ਹੈ, ਬੈਂਕ ਖਪਤਕਾਰ ਤੋਂਂ ਉਸ ਦਾ ਏ. ਟੀ. ਐੱਮ. ਨੰਬਰ ਪੁੱਛਿਆ ਜਾਂਦਾ ਹੈ, ਜਿਸ ਤੋਂ ਬਾਅਦ ਆਧਾਰ ਕਾਰਡ ਅਤੇ ਓ. ਟੀ. ਪੀ. ਨੰਬਰ ਲੈ ਲਿਆ ਜਾਂਦਾ ਹੈ। ਕੁਝ ਮਾਸੂਮ ਅਤੇ ਭੋਲ਼ੇ-ਭਾਲੇ ਬੈਂਕ ਖਪਤਕਾਰ ਇਨ੍ਹਾਂ ਫੇਕ ਬੈਂਕ ਹੈਕਰਸ ਦਾ ਸ਼ਿਕਾਰ ਵੀ ਬਣ ਜਾਂਦੇ ਹਨ ਅਤੇ ਅਣਜਾਣੇ ’ਚ ਆਪਣਾ ਏ. ਟੀ. ਐੱਮ. ਨੰਬਰ ਅਤੇ ਹੋਰ ਕੋਡ ਦੱਸ ਦਿੰਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਬੈਂਕ ਖਾਤਿਆਂ ’ਚੋਂ ਰੁਪਏ ਗਾਇਬ ਹੋਣ ਲੱਗਦੇ ਹਨ। ਇਸ ਵਿਚ ਸਭ ਤੋਂ ਗੰਭੀਰ ਗੱਲ ਜੋ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਫੇਕ ਬੈਂਕ ਹੈਕਰਸ ਸ਼ਰੇਆਮ ਆਪਣੇ ਮੋਬਾਇਲ ਨੰਬਰਾਂ ਤੋਂ ਫੋਨ ਕਰਦੇ ਹਨ ਪਰ ਪੁਲਸ ਵੱਲੋਂ ਇਨ੍ਹਾਂ ਹੈਕਰਸ ਦੀ ਕਾਲਿੰਗ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਸਰਕਾਰ ਵੱਲੋਂ ਮਾਨਤਾ ਪ੍ਰਾਪਤ ਬੈਂਕਾਂ ਵੱਲੋਂ ਵੀ ਇਨ੍ਹਾਂ ਫੇਕ ਬੈਂਕ ਹੈਕਰਸ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਜਾਂਦੀ, ਉਲਟਾ ਖਪਤਕਾਰਾਂ ਨੂੰ ਇਹ ਨਸੀਅਤ ਦਿੱਤੀ ਜਾਂਦੀ ਹੈ ਕਿ ਉਹ ਅਜਿਹੇ ਫੇਕ ਕਾਲਰਸ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਨਾ ਕਰਨ ਅਤੇ ਆਪਣਾ ਏ. ਟੀ. ਐੱਮ. ਨੰਬਰ ਅਤੇ ਹੋਰ ਕੋਡ ਕਿਸੇ ਨੂੰ ਨਾ ਦੱਸਣ। ਪੁਲਸ ਦੀ ਗੱਲ ਵੀ ਕਿਸੇ ਹੱਦ ਤੱਕ ਠੀਕ ਹੈ ਪਰ ਇਨ੍ਹਾਂ ਹੈਕਰਸ ਨੂੰ ਬੈਂਕ ਖਪਤਕਾਰਾਂ ਨੂੰ ਕਾਲ ਕਰਨ ਦੇਣ ਦਾ ਮੌਕਾ ਹੀ ਕਿਉਂ ਦਿੱਤਾ ਜਾ ਰਿਹਾ ਹੈ।
ਫੇਕ ਕਾਲਰਸ ਵੱਲੋਂ ਆਏ ਦਿਨ ਕਿਸੇ ਨਾ ਕਿਸੇ ਬੈਂਕ ਖਪਤਕਾਰ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਐੱਸ. ਬੀ. ਆਈ. ਵਿਚ ਇਸ ਤਰ੍ਹਾਂ ਦੀਆਂ ਕਈ ਸ਼ਿਕਾਇਤਾਂ ਆ ਰਹੀਆਂ ਹਨ। ਲੋਕਾਂ ਨੂੰ ਅਜਿਹੇ ਫੇਕ ਕਾਲਰਸ ਨਾਲ ਕਿਸੇ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਤੇ ਆਪਣੇ ਬੈਂਕ ਅਕਾਊਂਟ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਦੇਣੀ ਚਾਹੀਦੀ।
–ਐੱਸ. ਕੇ. ਜਿੰਘਲ, ਬੈਂਕ ਅਧਿਕਾਰੀ ਕਚਹਿਰੀ ਬ੍ਰਾਂਚ ਅੰਮ੍ਰਿਤਸਰ
ਫੇਕ ਬੈਂਕ ਕਾਲਰਸ ਵੱਲੋਂ ਰਮਦਾਸ ਦੇ ਇਲਾਕੇ ਵਿਚ ਇਸ ਤਰ੍ਹਾਂ ਦੇ ਜਾਅਲਸਾਜ਼ੀ ਦੇ ਕੇਸ ਕੀਤੇ ਗਏ ਸਨ ਤੇ 7-8 ਬੈਂਕ ਖਪਤਕਾਰਾਂ ਨੂੰ ਧੋਖਾਦੇਹੀ ਦਾ ਸ਼ਿਕਾਰ ਬਣਾਇਆ ਗਿਆ ਸੀ। ਫੇਕ ਬੈਂਕ ਦੇ ਕਾਲਰ ਬੈਂਕ ਅਕਾਊਂਟ, ਏ. ਟੀ. ਐੱਮ. ਨੰਬਰ ਅਤੇ ਕੋਡ ਪੁੱਛਣ ਤੋਂ ਬਾਅਦ ਆਨਲਾਈਨ ਸ਼ਾਪਿੰਗ ਦੇ ਜ਼ਰੀਏ ਲੋਕਾਂ ਦੇ ਅਕਾਊਂਟ ਤੋਂ ਰੁਪਏ ਕੱਢਣਾ ਸ਼ੁਰੂ ਕਰ ਦਿੰਦੇ ਹਨ। ਆਮ ਜਨਤਾ ਨੂੰ ਇਨ੍ਹਾਂ ਹੈਕਰਸ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਫੋਨ ’ਤੇ ਆਪਣੇ ਬੈਂਕ ਅਕਾਊਂਟ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਫੋਨ ਕਾਲਰ ਨੂੰ ਨਹੀਂ ਦੇਣੀ ਚਾਹੀਦੀ। –ਰਮੇਸ਼ ਕੁਮਾਰ, ਬ੍ਰਾਂਚ ਮੈਨੇਜਰ ਵੇਰਕਾ ਅੰਮ੍ਰਿਤਸਰ
ਸ਼ੁੱਧ ਪਾਣੀ ਲਈ ਲੋਕਾਂ ਲਾਇਆ ਜਾਮ
NEXT STORY