ਲੁਧਿਆਣਾ (ਸੇਠੀ) : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਜਲੰਧਰ ਜ਼ੋਨਲ ਦਫ਼ਤਰ ਨੇ ਡਿਜੀਟਲ ਅਰੈਸਟ ਅਤੇ ਸਾਈਬਰ ਠੱਗੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਵੱਡੀ ਕਾਰਵਾਈ ਕਰਦੇ ਮੁਲਜ਼ਮ ਅਰਪਿਤ ਰਾਠੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ 31 ਦਸੰਬਰ 2025 ਨੂੰ ਕੀਤੀ ਤਲਾਸ਼ੀ ਦੌਰਾਨ ਕੀਤੀ, ਜਿਸ ’ਚ ਇਤਰਾਜ਼ਯੋਗ ਦਸਤਾਵੇਜ਼, ਡਿਜ਼ੀਟਲ ਉਪਕਰਨ ਅਤੇ ਲਗਭਗ 14 ਲੱਖ ਨਕਦ ਬਰਾਮਦ ਕੀਤੇ ਗਏ। ਈ.ਡੀ. ਅਨੁਸਾਰ ਇਹ ਜਾਂਚ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ, ਲੁਧਿਆਣਾ ’ਚ ਦਰਜ ਐੱਫ.ਆਈ.ਆਰ. ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ। ਬਾਅਦ ’ਚ ਇਸ ਗਿਰੋਹ ਨਾਲ ਜੁੜੇ ਸਾਈਬਰ ਅਪਰਾਧ ਤੇ ਡਿਜੀਟਲ ਅਰੈਸਟ ਦੇ 9 ਹੋਰ ਮਾਮਲਿਆ ਨੂੰ ਵੀ ਜਾਂਚ ’ਚ ਸ਼ਾਮਲ ਕੀਤਾ ਗਿਆ।
ਇਹ ਵੀ ਪੜ੍ਹੋ : ਜਾਨਲੇਵਾ ਡੋਰ ਦਾ ਸ਼ਿਕਾਰ ਹੋਇਆ ਵਿਦਿਆਰਥੀ, ਗਰਦਨ ’ਤੇ ਲੱਗਾ ਕੱਟ
ਜਾਂਚ ’ਚ ਖੁਲਾਸਾ ਹੋਇਆ ਕਿ ਮੁਲਜ਼ਮ ਨੇ ਖੁਦ ਨੂੰ ਸੈਂਟਰਲ ਬਿਊਰੋ ਆਫ਼ ਇੰਵੈਸਟੀਗੇਸ਼ਨ (ਸੀ.ਬੀ.ਆਈ) ਦਾ ਅਧਿਕਾਰੀ ਦੱਸ ਕੇ ਐੱਸ.ਪੀ. ਓਸਵਾਲ ਨਾਲ ਲਗਭਗ 7 ਕਰੋੜ ਰੁਪਏ ਦੀ ਠੱਗੀ ਕੀਤੀ। ਇਸ ਤੋਂ ਇਲਾਵਾ ਹੋਰ ਲੋਕਾਂ ਨਾਲ ਵੀ ਡਿਜ਼ੀਟਲ ਅਰੈਸਟ ਅਤੇ ਸਾਈਬਰ ਫਰਾਡ ਰਾਹੀਂ 1.73 ਕਰੋੜ ਦੀ ਠੱਗੀ ਕੀਤੀ ਗਈ। ਈ.ਡੀ. ਦੀ ਜਾਂਚ ’ਚ ਸਾਹਮਣੇ ਆਇਆ ਕਿ ਠੱਗੀ ਦੀ ਰਕਮ ਨੂੰ ਕਈ ਫਰਜ਼ੀ ਬੈਂਕ ਖਾਤਿਆਂ ਰਾਹੀਂ ਘੁਮਾਇਆ ਗਿਆ।
ਇਸ ਨੈੱਟਵਰਕ ’ਚ ਰੂਮੀ ਕਲਿਤਾ ਅਤੇ ਅਰਪਿਤ ਰਾਠੌਰ ਦੀ ਅਹਿਮ ਭੂਮਿਕਾ ਪਾਈ ਗਈ। ਰੂਮੀ ਕਲਿਤਾ (ਗੁਹਾਟੀ) ਅਤੇ ਅਰਪਿਤ ਰਾਠੌਰ (ਕਾਨਪੁਰ) ਨੇ ਫ੍ਰੋਜ਼ਨਮੈਨ ਵੇਅਰਹਾਊਸਿੰਗ ਐਂਡ ਲੌਜਿਸਟਿਕਸ ਤੇ ਰਿਗੀਓ ਵੈਂਚਰਸ ਪ੍ਰਾਈਵੇਟ ਲਿਮਿਟਡ ਵਰਗੀਆਂ ਸੰਸਥਾਵਾਂ ਦੇ ਖਾਤਿਆਂ ਦੀ ਵਰਤੋਂ ਕੀਤੀ। ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਠੱਗੀ ਦੀ ਰਕਮ ਨੂੰ 220 ਤੋਂ ਵੱਧ ਬੈਂਕ ਖਾਤਿਆਂ ’ਚ ਟਰਾਂਸਫਰ ਕੀਤਾ ਗਿਆ। ਈ.ਡੀ. ਅਨੁਸਾਰ ਅਰਪਿਤ ਰਾਠੌਰ ਨੇ ਵਿਦੇਸ਼ਾਂ ’ਚ ਮੌਜੂਦ ਸਹਿਯੋਗੀਆਂ ਨਾਲ ਸੰਪਰਕ ਬਣਾਈ ਰੱਖਿਆ ਤੇ ਗੈਰ-ਕਾਨੂੰਨੀ ਧਨ ਨੂੰ ਵਿਦੇਸ਼ੀ ਖਾਤਿਆਂ ’ਚ ਟ੍ਰਾਂਸਫਰ ਕਰਨ ’ਚ ਮਦਦ ਕੀਤੀ। ਬਦਲੇ ’ਚ ਉਸ ਨੂੰ ਯੂ.ਐੱਸ.ਡੀ.ਟੀ. ਕ੍ਰਿਪਟੋ ਕਰੰਸੀ ਅਤੇ ਭਾਰਤੀ ਰੁਪਏ ਦੇ ਰੂਪ ’ਚ ਹਿੱਸਾ ਮਿਲਿਆ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ 22 ਦਸੰਬਰ 2025 ਨੂੰ ਕੀਤੀ ਗਈ ਤਲਾਸ਼ੀ ਤੋਂ ਬਾਅਦ ਰੂਮੀ ਕਲਿਤਾ ਨੂੰ 23 ਦਸੰਬਰ 2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਵਰਤਮਾਨ ’ਚ ਈ.ਡੀ ਦੀ ਹਿਰਾਸਤ ’ਚ ਹੈ।
ਇਹ ਵੀ ਪੜ੍ਹੋ : ਅਗਲੇ 3 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਚਿਤਾਵਨੀ ਜਾਰੀ
ਅਰਪਿਤ ਰਾਠੌਰ ਨੂੰ ਕਾਨਪੁਰ ਦੀ ਮਾਣਯੋਗ ਏ.ਸੀ.ਜੇ.ਐਮ. ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਟਰਾਂਜ਼ਿਟ ਰਿਮਾਂਡ 'ਤੇ ਜਲੰਧਰ ਲਿਆਂਦਾ ਗਿਆ। ਜਲੰਧਰ ਦੀ ਵਿਸ਼ੇਸ਼ ਅਦਾਲਤ ਨੇ ਮੁਲਜ਼ਮ ਨੂੰ 5 ਜਨਵਰੀ ਤੱਕ ਈ.ਡੀ. ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਈ.ਡੀ. ਨੇ ਦੱਸਿਆ ਕਿ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।
ਧੁੰਦ ਕਾਰਨ ਟ੍ਰੇਨਾਂ ਦੀ ਘਟੀ ਰਫ਼ਤਾਰ, ਠੰਢ ’ਚ ਕੰਬਦੇ ਯਾਤਰੀ ਕਰਦੇ ਰਹੇ ਟ੍ਰੇਨਾਂ ਦੀ ਉਡੀਕ
NEXT STORY