ਬਠਿੰਡਾ (ਅਮਿਤ) - 500 ਰੁਪਏ ਦੇ ਨਕਲੀ ਨੋਟ ਬਾਜ਼ਾਰ 'ਚ ਆ ਜਾਣ 'ਤੇ ਲੋਕਾਂ ਨੂੰ ਸਾਵਧਾਨ ਹੋ ਜਾਣ ਦੀ ਚਿਤਾਵਨੀ ਦਿੱਤੀ ਹੈ ਅਤੇ ਨੋਟ ਲੈਣ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੀ ਸਲਾਹ ਦਿੱਤੀ ਹੈ। ਕਿਉਂਕਿ ਅਜਿਹਾ ਹੀ ਨਕਲੀ ਨੋਟ ਦਾ ਇਕ ਮਾਮਲਾ ਬਠਿੰਡਾ ਦੇ ਮਾਡਲ ਟਾਊਨ 'ਚ ਸਾਹਮਣੇ ਆਇਆ ਹੈ, ਜਿੱਥੇ ਸ਼ਾਰਾਬ ਦੇ ਠੇਕੇ 'ਤੇ ਲੱਗੇ ਕਰਿੰਦੇ ਤੋਂ ਇਕ ਵਿਅਕਤੀ ਨਕਲੀ ਨੋਟ ਦੇ ਬਦਲੇ ਬੀਅਰ ਲੈ ਕੇ ਚਲਾ ਗਿਆ। ਸ਼ਰਾਬ ਦੇ ਕਰਿੰਦੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਵਿਅਕਤੀ ਬੀਅਰ ਦੇ ਬਦਲੇ ਉਸ ਨੂੰ 500 ਰੁਪਏ ਦਾ ਨਕਲੀ ਨੋਟ ਦੇ ਕੇ ਮੌਕੇ 'ਤੇ ਫਰਾਰ ਹੋ ਗਿਆ ਹੈ। ਉਨ੍ਹਾਂ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਚੋਣਾਂ 'ਤੇ ਫੂਲਕਾ ਦੇ ਹੱਕ 'ਚ ਨਿੱਤਰੇ ਕੈਪਟਨ-ਸਿੱਧੂ (ਵੀਡੀਓ)
NEXT STORY