ਸਮਾਣਾ (ਅਸ਼ੋਕ) : ਸਮਾਣਾ-ਭਵਾਨੀਗੜ੍ਹ ਸੜਕ ’ਤੇ ਪਿੰਡ ਗਾਜੇਵਾਸ ’ਚ ਰੇਤ ਨਾਲ ਭਰਿਆ ਤੇਜ਼ ਰਫ਼ਤਾਰ ਟਰੱਕ ਟਰਾਲਾ ਬੇਕਾਬੂ ਹੋ ਕੇ ਇਕ ਦੁਕਾਨ ਨਾਲ ਜਾ ਟਕਰਾਇਆ, ਜਿਸ ਕਾਰਨ ਦੁਕਾਨ ਦੇ ਬਾਹਰ ਖੜ੍ਹੀਆਂ ਭੂਆ-ਭਤੀਜੀ ਦੇ ਦਰੜੇ ਜਾਣ ਨਾਲ ਮੌਤ ਹੋ ਗਈ, ਜਦੋਂ ਕਿ ਇਕ ਔਰਤ ਜ਼ਖਮੀ ਹੋ ਗਈ। ਜ਼ਖਮੀ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਵਿਚ ਦਾਖਲ ਕਰਵਾਇਆ ਗਿਆ, ਜਦੋਂ ਕਿ ਦੋਵੇਂ ਕੁੜੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਲੋਹੇ ਦੀਆਂ ਪਾਈਆਂ ਨਾਲ ਲੱਦੀ ਟਰਾਲੀ ਦੀ ਟੁੱਟੀ ਹੁੱਕ, ਵਿਛ ਗਈਆਂ ਲਾਸ਼ਾਂ
ਜਾਂਚ ਅਧਿਕਾਰੀ ਏ. ਐੱਸ. ਆਈ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਰਾਜਪਾਲ ਸਿੰਘ ਨਿਵਾਸੀ ਪਿੰਡ ਨਾਰਾਇਣਗੜ੍ਹ ਆਪਣੀ ਪਤਨੀ ਬਲਜਿੰਦਰ ਕੌਰ, ਬੇਟੀ ਜਸਦੀਪ ਕੌਰ ਅਤੇ ਪੋਤੀ ਹਰਨਾਜ਼ ਕੌਰ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਪਿੰਡ ਨਮਾਦਾਂ ਦੇ ਮੇਲੇ ’ਚ ਜਾ ਰਿਹਾ ਸੀ। ਗਾਜੇਵਾਸ ਨਜ਼ਦੀਕ ਮੋਟਰਸਾਈਕਲ ’ਚ ਖਰਾਬੀ ਆਉਣ ਕਾਰਨ ਉਹ ਪਰਿਵਾਰ ਨੂੰ ਇਕ ਦੁਕਾਨ ਦੇ ਬਾਹਰ ਛੱਡ ਮੋਟਰਸਾਈਕਲ ਠੀਕ ਕਰਵਾਉਣ ਚਲਾ ਗਿਆ। ਇਸ ਦੌਰਾਨ ਸਮਾਣਾ ਵੱਲੋਂ ਆ ਰਿਹਾ ਰੇਤ ਨਾਲ ਭਰਿਆ ਟਰੱਕ ਟਰਾਲਾ ਸੜਕ ’ਤੇ ਆ ਰਹੇ ਮੋਟਰਸਾਈਕਲ ਸਵਾਰ ਨੂੰ ਬਚਾਉਂਦਾ ਹੋਇਆ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾਇਆ। ਉਸ ਨੂੰ ਤੋੜਦਾ ਹੋਇਆ ਸੜਕ ਕਿਨਾਰੇ ਦੁਕਾਨ ਦੇ ਬਾਹਰ ਖੜ੍ਹੀ ਔਰਤ ਅਤੇ ਦੋਵੇਂ ਕੁੜੀਆਂ ਨੂੰ ਕੁਚਲਦਾ ਦੁਕਾਨ ’ਚ ਵੜ ਗਿਆ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਲਾਗੇ ਫਟ ਗਿਆ ਬੱਦਲ, ਹੋਇਆ ਭਾਰੀ ਨੁਕਸਾਨ
ਹਾਦਸੇ ’ਚ ਦੁਕਾਨ ਦੇ ਬਾਹਰ ਖੜ੍ਹੀਆਂ ਤਿੰਨੇ ਜਣੀਆਂ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਸਮਾਣਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਸਦੀਪ ਕੌਰ (24) ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਹਰਨਾਜ਼ ਕੌਰ (6) ਦੀ ਗੰਭੀਰ ਹਾਲਤ ਦੇਖ ਕੇ ਪ੍ਰਾਇਮਰੀ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਪਰ ਰਸਤੇ ’ਚ ਉਸ ਦੀ ਵੀ ਮੌਤ ਹੋ ਗਈ। ਜ਼ਖਮੀ ਬਲਜਿੰਦਰ ਕੌਰ ਅਤੇ ਟਰੱਕ ਟਰਾਲੇ ਦਾ ਕੰਡਕਟਰ ਹਸਪਤਾਲ ’ਚ ਇਲਾਜ ਅਧੀਨ ਹਨ। ਅਧਿਕਾਰੀ ਮੁਤਾਬਕ ਪੁਲਸ ਵੱਲੋਂ ਟਰੱਕ ਟਰਾਲੇ ਦੇ ਚਾਲਕ ਜਤਿੰਦਰ ਪਾਲ ਨਿਵਾਸੀ ਕੋਟਕਪੂਰਾ ਖਿਲਾਫ ਮਾਮਲਾ ਦਰਜ ਕਰ ਕੇ ਟਰੱਕ ਟਰਾਲੇ ਨੂੰ ਕਬਜ਼ੇ ’ਚ ਲੈ ਉਸ ਦੇ ਚਾਲਕ ਨੂੰ ਹਿਰਾਸਤ ’ਚ ਲੈ ਕੇ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬੀਆਂ ਦੇ ਗਲ਼ ਪੈ ਗਈ ਨਵੀਂ ਆਫਤ, 329 ਪਿੰਡਾਂ ਦੇ 1,87,058 ਲੋਕ...
NEXT STORY