ਮੁੱਲਾਂਪੁਰ ਦਾਖਾ (ਕਾਲੀਆ) : ਪਿੰਡ ਮੰਡਿਆਣੀ ਵਿਖੇ 8 ਜਨਵਰੀ ਦੀ ਰਾਤ ਨੂੰ ਝੁੱਗੀ ਨੂੰ ਲੱਗੀ ਅੱਗ ਦੌਰਾਨ ਝੁਲਸੇ 4 ਬੱਚਿਆਂ ਨੂੰ ਪੀ. ਜੀ. ਆਈ. ਹਸਪਤਾਲ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਸੀ ਜਿਸ ਵਿਚੋਂ ਪ੍ਰਵੀਨ ਕੁਮਾਰ (11 ਸਾਲ) ਲੜਕੇ ਦੀ ਬੀਤੀ ਰਾਤ ਮੌਤ ਹੋ ਗਈ। ਏ.ਐੱਸ.ਆਈ. ਪਰਮਜੀਤ ਸਿੰਘ ਨੇ ਮ੍ਰਿਤਕ ਦੇ ਚਾਚਾ ਰਾਜ ਕੁਮਾਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ਵਿਚ ਲਿਆ ਕੇ ਚੰਡੀਗੜ੍ਹ ਵਿਖੇ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਧਰੀਆਂ-ਧਰਾਈਆਂ ਰਹਿ ਗਈਆਂ ਡਿਗਰੀਆਂ, ਬੇਰੁਜ਼ਗਾਰੀ ਤੋਂ ਹਾਰੇ ਨੌਜਵਾਨ ਨੇ ਉਹ ਕੀਤਾ ਜੋ ਸੋਚਿਆ ਨਾ ਸੀ
ਇੱਥੇ ਦੱਸਣਯੋਗ ਹੈ ਕਿ ਪ੍ਰਵਾਸੀ ਮਜ਼ਦੂਰ ਭੂਦਨ ਕੁਮਾਰ ਜੋ ਕਿ ਪੰਚ ਮਨਦੀਪ ਸਿੰਘ ਦੀ ਮੋਟਰ ’ਤੇ ਝੁੱਗੀ ਬਣਾ ਕੇ ਰਹਿ ਰਿਹਾ ਸੀ। 8 ਜਨਵਰੀ ਦੀ ਰਾਤ ਨੂੰ ਕਰੀਬ 9.30 ਵਜੇ ਉਸ ਦੀ ਪਤਨੀ ਸੁਨੀਤਾ ਆਪਣੇ 7 ਬੱਚਿਆਂ ਨੂੰ ਸੁਲਾ ਕੇ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਕਿ ਅਚਾਨਕ ਦੀਵਾ ਡਿੱਗਣ ਕਾਰਨ ਝੁੱਗੀ ਨੂੰ ਅੱਗ ਲੱਗ ਗਈ। ਇਸ ਦੌਰਾਨ ਉਸ ਨੇ ਆਪਣੀ ਚਾਰ ਮਹੀਨੇ ਦੀ ਬੱਚੀ ਇੰਦੂ ਨੂੰ ਤਾਂ ਬਾਹਰ ਕੱਢ ਲਿਆ ਪਰ ਉਸ ਦੇ 6 ਬੱਚੇ ਜਿਨ੍ਹਾਂ ਵਿਚ 4 ਲੜਕੇ ਅਤੇ 2 ਲੜਕੀਆਂ ਝੁਲਸ ਗਈਆਂ ਸਨ। ਇਨ੍ਹਾਂ ਵਿਚੋਂ ਮੋਹਣ ਉਰਫ਼ ਬ੍ਰਿਜੂ ਅਤੇ ਸ਼ੁਕਰਾ ਨੇ ਚੰਡੀਗੜ੍ਹ ਸਰਕਾਰੀ ਹਸਪਤਾਲ ਵਿਚ ਦਮ ਤੋੜ ਦਿੱਤਾ ਸੀ ਅਤੇ ਚਾਰ ਬੱਚੇ ਪੀ.ਜੀ.ਆਈ. ਹਸਪਤਾਲ ਵਿਚ ਜੇਰੇ ਇਲਾਜ ਸਨ, ਜਿਸ ਵਿਚੋਂ ਪ੍ਰਵੀਨ (11 ਸਾਲ) ਨੇ 13 ਜਨਵਰੀ ਲੋਹੜੀ ਵਾਲੀ ਰਾਤ ਦਮ ਤੋੜ ਦਿੱਤਾ ਜਦਕਿ ਇਕ ਲੜਕਾ ਅਮਨੂੰ ਅਤੇ ਦੋ ਲੜਕੀਆਂ ਰਾਧਿਕਾ ਅਤੇ ਕੋਮਲ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀਆਂ ਹਨ, ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਲੋਹੜੀ ਦਾ ਤੋਹਫ਼ਾ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਭੇਜੀ ਗਈ 691ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY