ਫਰੀਦਕੋਟ (ਰਾਜਨ) : ਜ਼ਿਲ੍ਹੇ ਦੇ ਪਿੰਡ ਭੋਲੂਵਾਲੇ ਦੇ ਇਕ 30 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਮੁਤਾਬਕ ਮ੍ਰਿਤਕ ਸ਼ਾਮ ਸਮੇਂ ਘਰੋਂ ਬਾਹਰ ਗਿਆ ਸੀ ਅਤੇ ਸਵੇਰੇ ਨਹਿਰ ਕੋਲੋਂ ਲਾਸ਼ ਮਿਲੀ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਪੁੱਤਰ ਦਾ ਨਾਂ ਮੰਗਾ ਸਿੰਘ ਹੈ, ਉਨ੍ਹਾਂ ਦਾ ਪੁੱਤਰ ਡਰਾਈਵਰ ਸੀ ਅਤੇ ਕੱਲ ਉਹ ਘਰ ਆਇਆ ਹੋਇਆ ਸੀ ਅਤੇ ਸ਼ਾਮ ਸਮੇਂ ਉਹ ਬਾਹਰ ਗਿਆ ਸੀ।
ਇਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ। ਪਰਿਵਾਰ ਵੱਲੋਂ ਉਸ ਦੀ ਬਹੁਤ ਭਾਲ ਕੀਤੀ ਗਈ ਪਰ ਉਹ ਕਿਤੇ ਵੀ ਨਹੀਂ ਮਿਲਿਆ। ਅੱਜ ਉਨ੍ਹਾਂ ਨੇ ਸਵੇਰੇ ਜਾ ਕੇ ਦੇਖਿਆ ਅਤੇ ਨਹਿਰ ਦੇ ਕੰਢੇ ਪਿਆ ਹੋਇਆ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ।
ਜਲੰਧਰ 'ਚ ਭਲਕੇ ਇਹ ਰਸਤੇ ਰਹਿਣਗੇ ਬੰਦ, ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ
NEXT STORY