ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ): ਸ੍ਰੀ ਮੁਕਤਸਰ ਸਾਹਿਬ ਵਿਖੇ ਦਿਲ ਦੀ ਬਿਮਾਰੀ ਦੀ ਇਕ ਮਰੀਜ਼ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਔਰਤ ਦੇ ਅੰਤਿਮ ਸੰਸਕਾਰ ਉਪਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੁਝ ਸਾਮਾਨ ਸਾਹਮਣੇ ਵਿਖਾਉਂਦਿਆਂ ਦੋਸ਼ ਲਾਏ ਹਨ ਕਿ ਔਰਤ ਦੇ ਸਸਕਾਰ ਉਪਰੰਤ ਅੰਗੀਠਾ ਸੰਭਾਲਦਿਆਂ ਸਿਵੇ 'ਚੋਂ ਕੁਝ ਡਾਕਟਰੀ ਵਰਤੋਂ ਦਾ ਸਾਮਾਨ ਮਿਲਿਆ ਹੈ। ਉਨ੍ਹਾਂ ਡਾਕਟਰ 'ਤੇ ਲਾਪਰਵਾਹੀ ਦੇ ਦੋਸ਼ ਲਾਏ ਹਨ, ਜਦਕਿ ਡਾਕਟਰ ਨੇ ਦੋਸ਼ਾਂ ਨੂੰ ਨਕਾਰਿਆ ਹੈ।
ਇਹ ਖ਼ਬਰ ਵੀ ਪੜ੍ਹੋ - ਅੱਜ ਪੰਜਾਬ ਦੀ ਸਿਆਸਤ 'ਚ ਹੋ ਸਕਦੈ ਵੱਡਾ ਧਮਾਕਾ! ਰਲੇਵੇਂ ਦਾ ਐਲਾਨ ਕਰ ਸਕਦੇ ਨੇ ਸੁਖਬੀਰ ਬਾਦਲ ਤੇ ਢੀਂਡਸਾ
ਸ੍ਰੀ ਮੁਕਤਸਰ ਸਾਹਿਬ ਵਿਖੇ ਔਰਤ ਦੀ ਮੌਤ ਉਪਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਕਰ ਰਹੇ ਡਾਕਟਰ 'ਤੇ ਵੱਡੇ ਦੋਸ਼ ਲਾਏ ਹਨ। ਸ੍ਰੀ ਮੁਕਤਸਰ ਸਾਹਿਬ ਵਾਸੀ ਬਜ਼ੁਰਗ ਔਰਤ ਇੰਦਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦੀ ਮਾਤਾ ਨੂੰ ਅਚਾਨਕ ਅਟੈਕ ਆਇਆ ਤਾਂ ਉਹ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹਸਪਤਾਲ ਵਿਖੇ ਮਾਤਾ ਨੂੰ ਲੈ ਗਏ। ਐਂਜੋਗਰਾਫੀ ਅਤੇ ਹੋਰ ਜ਼ਰੂਰੀ ਟੈਸਟਾਂ ਉਪਰੰਤ ਡਾਕਟਰ ਨੇ ਮਾਤਾ ਦੇ ਆਪ੍ਰੇਸ਼ਨ ਉਪਰੰਤ ਹਾਰਟ ਸਟੰਟ ਪਾ ਦਿੱਤੇ। ਕੁਝ ਸਮੇਂ ਬਾਅਦ ਮਾਤਾ ਦੀ ਤਬੀਅਤ ਵਿਗੜ ਗਈ ਅਤੇ ਮਾਤਾ ਦੀ ਮੌਤ ਹੋ ਗਈ। ਪਰਿਵਾਰ ਦੇ ਮੈਂਬਰਾਂ ਅਨੁਸਾਰ ਉਨ੍ਹਾਂ ਇਸ ਨੂੰ ਪ੍ਰਮਾਤਮਾ ਦਾ ਭਾਣਾ ਮੰਨਿਆ ਅਤੇ ਮਾਤਾ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਰਾਜਾ ਵੜਿੰਗ ਤੇ ਹਰੀਸ਼ ਚੌਧਰੀ ਖ਼ਿਲਾਫ਼ ਕਾਰਵਾਈ ਦੀ ਤਿਆਰੀ 'ਚ ਪੰਜਾਬ ਸਰਕਾਰ! CM ਮਾਨ ਨੇ ਦਿੱਤੇ ਸੰਕੇਤ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨੀਂ ਜਦ ਉਨ੍ਹਾਂ ਨੇ ਮਾਤਾ ਦਾ ਅੰਗੀਠਾ ਸੰਭਾਲਣ ਦੀ ਰਸਮ ਕਰਦਿਆਂ ਫੁੱਲ ਚੁਗੇ ਤਾਂ ਕਾਫੀ ਸਾਰਾ ਮੈਡੀਕਲ ਵਰਤੋਂ ਦਾ ਸਾਮਾਨ ਮਾਤਾ ਦੇ ਸਿਵੇ 'ਚੋਂ ਮਿਲਿਆ, ਜਿਸ ਉਪਰੰਤ ਉਹ ਸਭ ਪ੍ਰੇਸ਼ਾਨ ਹੋਏ। ਪਰਿਵਾਰਕ ਮੈਂਬਰਾਂ ਅਨੁਸਾਰ ਇਹ ਤਾਰਾਂ ਆਦਿ ਸਬੰਧਿਤ ਡਾਕਟਰ ਨੇ ਸਟੰਟ ਪਾਉਣ ਸਮੇਂ ਅੰਦਰ ਹੀ ਛੱਡ ਦਿੱਤੀਆਂ ਜਿਸ ਕਾਰਨ ਮਾਤਾ ਦੀ ਮੌਤ ਹੋਈ ਹੈ।
ਡਾਕਟਰ ਨੇ ਨਕਾਰੇ ਦੋਸ਼
ਉੱਧਰ ਦੂਜੇ ਪਾਸੇ ਸਬੰਧਿਤ ਡਾਕਟਰ ਨੇ ਕਿਹਾ ਕੀ ਪੂਰੇ ਆਪ੍ਰੇਸ਼ਨ ਦੀ ਵੀਡੀਓ ਬਣਦੀ ਹੈ ਅਤੇ ਜੋ ਸਾਮਾਨ ਪਰਿਵਾਰਕ ਮੈਂਬਰ ਦਿਖਾ ਰਹੇ ਹਨ, ਅਜਿਹਾ ਕੁਝ ਵੀ ਸਟੰਟ ਪਾਉਣ ਲਈ ਵਰਤੋਂ ਵਿਚ ਨਹੀਂ ਆਉਂਦਾ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਧਾਨ ਸਭਾ ਦੇ ਬਜਟ ਇਜਲਾਸ ’ਚ ਵਿਧਾਇਕ ਸ਼ੈਰੀ ਕਲਸੀ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
NEXT STORY