ਕਪੂਰਥਲਾ (ਮੀਨੂੰ ਓਬਰਾਏ) : ਕਪੂਰਥਲਾ ਦੀ ਰਣਿ ਵਾਲੀ ਵਰਿੰਦਰਜੀਤ ਕੌਰ ਰੋ-ਰੋ ਕੇ ਆਪਣੀ ਬੇਟੀ ਨੂੰ ਕੋਲ ਰੱਖਣ ਦੀ ਕੈਪਟਨ ਸਰਕਾਰ ਕੋਲੋਂ ਮੰਗ ਕਰ ਰਹੀ ਹੈ। ਜਾਣਕਾਰੀ ਮੁਤਾਬਕ ਵਰਿੰਦਰਜੀਤ ਕੌਰ ਦਾ ਪਹਿਲਾ ਵਿਆਹ ਸਾਲ 2011 'ਚ ਸੰਦੀਪ ਸਿੰਘ ਨਾਲ ਹੋਇਆ ਸੀ ਪਰ ਵਿਆਹ ਤੋਂ 3 ਸਾਲਾਂ ਬਾਅਦ ਉਸਦੇ ਪਤੀ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ। ਇਸ ਤੋਂ ਬਾਅਦ ਸੁਹਰਿਆਂ ਨੇ ਵਰਿੰਦਰਜੀਤ ਨੂੰ ਅਤੇ ਉਸਦੀ ਬੇਟੀ ਨੂੰ ਰੱਖਣ ਤੋਂ ਮਨ ਕਰ ਵਾਪਿਸ ਆਪਣੇ ਪੇਕੇ ਘਰ ਭੇਜ ਦਿੱਤਾ ਪਰ ਥੋੜੇ ਸਮੇਂ ਬਾਅਦ ਰਜ਼ਾਮੰਦੀ ਨਾਲ ਛੋਟੀ ਬੱਚੀ ਆਪਣੇ ਦਾਦਾ ਦਾਦੀ ਨਾਲ ਰਹਿਣ ਲੱਗੀ ਤੇ ਵਰਿੰਦਰਜੀਤ ਕੌਰ ਨੇ ਸਹਿਮਤੀ ਨਾਲ ਦੂਸਰਾ ਵਿਆਹ ਕਰਵਾ ਲਿਆ। ਇਸ ਸਬੰਧੀ ਬੱਚੀ ਦੇ ਦਾਦੇ ਦਾ ਕਹਿਣਾ ਹੈ ਕੇ ਰਜ਼ਾਮੰਦੀ ਦੇ ਨਾਲ ਬੱਚੀ ਉਨ੍ਹਾਂ ਕੋਲ ਰਹਿ ਰਹੀ ਹੈ ਤੇ ਉਸਦਾ ਚੰਗਾ ਪਾਲਣ ਪੋਸ਼ਣ ਕੀਤਾ ਜਾ ਰਿਹਾ।
ਜਦੋਂ ਪੁਲਸ ਨਾਲ ਇਸ ਮਾਮਲੇ ਬਾਰੇ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕੇ ਦੋਹਾ ਪਰਿਵਾਰਾਂ ਵਲੋਂ 2 ਦਿਨਾਂ ਅੰਦਰ ਮਾਮਲਾ ਸੁਲਝਾਉਣ ਦੀ ਗੱਲ ਕਹੀ ਗਈ ਹੈ, ਨਹੀਂ ਤਾਂ ਦੋ ਦਿਨਾਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਹਾਲਾਂਕਿ ਬੱਚੀ ਦੀ ਮਾਂ ਨੇ ਕਿਹਾ ਕੇ ਪੁਲਸ ਸਾਡੀ ਮਦਦ ਨਹੀਂ ਕਰ ਰਹੀ ਤੇ ਮਾਮਲਾ ਦਰਜ ਕਰ ਕਾਰਵਾਈ ਨਹੀਂ ਕਰ ਰਹੀ। ਆਉਣ ਵਾਲੇ ਸਮੇਂ 'ਚ ਦੇਖਣਾ ਇਹ ਹੋਵੇਗਾ ਕੇ ਕੀ ਬੱਚੀ ਆਪਣੀ ਮਾਂ ਨੂੰ ਮਿਲੇਗੀ ਜਾਂ ਨਹੀਂ।
ਪੰਜਾਬ 'ਚ ਜੰਗ ਵਰਗੀ ਸਥਿਤੀ, ਫੌਜ ਨਾਲ ਸੰਪਰਕ 'ਚ ਰਹਿਣ ਪੰਜਾਬ ਦੇ ਡਿਪਟੀ ਕਮਿਸ਼ਨਰਜ਼
NEXT STORY