ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਦੇ ਇਕ ਮਸ਼ਹੂਰ ਹੋਟਲ 'ਤੇ ਇਕ ਡੇਰਾ ਪ੍ਰੇਮੀ ਪਰਿਵਾਰ ਨੇ ਸੋਇਆ ਚਾਪ ਦੀ ਜਗ੍ਹਾ ਚਿਕਨ ਖਵਾਉਣ ਦੇ ਦੋਸ਼ ਲਾਏ ਹਨ। ਇਸ ਮਾਮਲੇ 'ਚ ਹੋਟਲ ਦੇ ਵੇਟਰ ਨੇ ਕੈਮਰੇ ਸਾਹਮਣੇ ਗਲਤੀ ਵੀ ਮੰਨੀ ਹੈ। ਦੱਸ ਦਈਏ ਕਿ ਇਕ ਪਰਿਵਾਰ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਕੋਟਕਪੂਰਾ ਰੋਡ ਸਥਿਤ ਸ਼ਹਿਰ ਦੇ ਇਕ ਨਾਮੀ ਵੱਡੇ ਹੋਟਲ ਵਿਚ ਗਿਆ ਸੀ, ਜਿੱਥੇ ਉਨ੍ਹਾਂ ਵੱਲੋਂ ਕੜਾਹੀ ਪਨੀਰ, ਮਸ਼ਰੂਮ ਦੋ ਪਿਆਜ਼ਾ, ਨਾਨ ਅਤੇ ਰੋਟੀ ਦਾ ਆਰਡਰ ਕਰ ਦਿੱਤਾ ਅਤੇ ਪਰਿਵਾਰ ਨੂੰ ਵੇਟਰ ਵੱਲੋਂ ਕੜਾਹੀ ਪਨੀਰ ਦੀ ਜਗ੍ਹਾ ਕੜਾਹੀ ਚਿਕਨ ਦੇ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਜਦੋਂ ਚਿਕਨ ਖਾਧਾ ਗਿਆ ਤਾਂ ਪਰਿਵਾਰ ਨੇ ਵੇਟਰ ਨੂੰ ਕਿਹਾ ਕਿ ਇਹ ਨਾਨਵੈੱਜ ਲੱਗ ਰਿਹਾ ਹੈ ਪਰ ਵੇਟਰ ਵੱਲੋਂ ਕਿਹਾ ਗਿਆ ਕਿ ਇਹ ਸੋਇਆ ਚਾਪ ਹੈ।
ਇਹ ਵੀ ਪੜ੍ਹੋ : ਪਿੰਡ ਜੋਈਆਂ ਦੇ ਜਸਕਰਨ ਦਾ ਕੈਨੇਡਾ 'ਚ ਕਤਲ, ਪਿਤਾ ਨੇ ਜ਼ਮੀਨ ਵੇਚ ਕੇ ਭੇਜਿਆ ਸੀ ਵਿਦੇਸ਼
ਇਸ 'ਤੇ ਪਰਿਵਾਰ ਵੱਲੋਂ ਯਕੀਨ ਨਾ ਕਰਦਿਆਂ ਉੱਥੇ ਬੈਠੇ ਹੋਰ ਵਿਅਕਤੀਆਂ ਨੂੰ ਜਦੋਂ ਇਹ ਦਿਖਾਇਆ ਤਾਂ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਹ ਚਿਕਨ ਹੈ ਜਿਸ ਤੋਂ ਬਾਅਦ ਪਰਿਵਾਰ ਨੇ ਵੇਟਰ ਨਾਲ ਗੱਲਬਾਤ ਕੀਤੀ ਤਾਂ ਵੇਟਰ ਵੱਲੋਂ ਆਪਣੀ ਗਲਤੀ ਮੰਨੀ ਗਈ। ਤੁਹਾਨੂੰ ਦੱਸ ਦਈਏ ਕਿ ਪਰਿਵਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਡੇਰਾ ਸਿਰਸਾ ਦਾ ਨਾਮ ਲਿਆ ਹੋਇਆ ਹੈ ਤੇ ਅਸੀਂ ਕਦੇ ਵੀ ਮਾਸ-ਮੀਟ ਨਹੀਂ ਖਾਧਾ। ਪਰਿਵਾਰ ਨੇ ਕਿਹਾ ਕਿ ਚਿਕਨ ਖਾਣ ਤੋਂ ਬਾਅਦ ਹੁਣ ਸਾਡੀ ਜ਼ਿੰਦਗੀ ਹੀ ਸਾਨੂੰ ਬੇਕਾਰ ਲੱਗ ਰਹੀ ਹੈ। ਉੱਥੇ ਹੀ ਜਦੋਂ ਵੇਟਰ ਤੋਂ ਇਸ ਦੀ ਪੁਸ਼ਟੀ ਕੀਤੀ ਗਈ ਤਾਂ ਵੇਟਰ ਵੱਲੋਂ ਇਹ ਗੱਲ ਕਬੂਲ ਕੀਤੀ ਗਈ ਕਿ ਸਾਡੇ ਤੋਂ ਗਲਤੀ ਹੋਈ ਹੈ। ਵੇਟਰ ਨੇ ਕਿਹਾ ਕਿ ਇਹ ਸ਼ੈੱਫ਼ ਦੀ ਗਲਤੀ ਹੈ, ਜਿਸ ਕਾਰਨ ਇਹ ਘਟਨਾ ਵਾਪਰੀ ਹੈ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਹਾਈਵੇਅ ਪੂਰੀ ਤਰ੍ਹਾਂ ਹੋਇਆ ਬੰਦ, ਸੂਬੇ ਤੋਂ ਬਾਹਰ ਜਾਣ ਲਈ ਨਾ ਜਾਣਾ ਇਸ ਰੋਡ 'ਤੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਿੰਡ ਜੋਈਆਂ ਦੇ ਜਸਕਰਨ ਦਾ ਕੈਨੇਡਾ 'ਚ ਕਤਲ, ਪਿਤਾ ਨੇ ਜ਼ਮੀਨ ਵੇਚ ਕੇ ਭੇਜਿਆ ਸੀ ਵਿਦੇਸ਼
NEXT STORY