ਫਰੀਦਕੋਟ (ਪਵਨ, ਖੁਰਾਣਾ)-ਸੰਗੀਤਮਈ ਵਿਭਾਗ ਦੇ ਮੁਖੀ ਪੁਨੀਤ ਸਹਿਗਲ ਦੀ ਅਗਵਾਈ ਹੇਠ ਸੁਰਮਈ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ’ਚ ਸੂਫੀ ਗਾਇਕ ਯਾਕੂਬ ਗਿੱਲ ਅਤੇ ਗਾਇਕਾ ਸੰਜਨਾ ਤੇ ਸਾਥੀਆਂ ਨੇ ਆਪਣੇ ਪ੍ਰਸਿੱਧ ਗੀਤ ਗਾ ਕੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਮੰਚ ਸੰਚਾਲਨ ਮੈਡਮ ਟੀਨੂੰ ਸ਼ਰਮਾ ਵੱਲੋਂ ਕੀਤਾ ਗਿਆ। ਇਸ ਸੁਰਮਈ ਸ਼ਾਮ ਦਾ ਅਨੰਦ ਮਾਣਨ ਲਈ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧ ਸਭਾ ਦੇ ਕੌਮੀ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਟੀ. ਵੀ. ਅਤੇ ਰੇਡੀਓ ਐਂਕਰ ਸਾਹਿਲ ਕੁਮਾਰ ਹੈਪੀ, ਅਲਾਇੰਸ ਕਲੱਬ ਬਰਗਾਡ਼ੀ ਦੇ ਪ੍ਰਧਾਨ ਡਾ. ਬਲਵਿੰਦਰ ਸਿੰਘ ਸਿਵੀਆਂ, ਚੇਅਰਮੈਨ ਸੁਖਜੰਤ ਸਿੰਘ ਸਦਿਓਡ਼ਾ, ਮੁਹੰਮਦ ਜਾਸੀਰ ਅਤੇ ਗੀਤਕਾਰ ਗੁਰਸੇਵਕ ਸਿੰਘ ਬਰਗਾਡ਼ੀ ਵਿਸ਼ੇਸ਼ ’ਤੇ ਪਹੁੰਚੇ। ਇਸ ਸਮੇਂ ਪ੍ਰੋਗਰਾਮ ਮੁਖੀ ਪੁਨੀਤ ਸਹਿਗਲ ਅਤੇ ਤਕਨੀਕੀ ਨਿਰਦੇਸ਼ਕ ਆਰ. ਕੇ. ਜਾਰੰਗਲ ਸਮੇਤ ਸਮੁੱਚੀ ਟੀਮ ਨੂੰ ਇਸ ਸਮਾਗਮ ਦੀ ਸਫਲਤਾ ਲਈ ਸਨਮਾਨਤ ਕੀਤਾ ਗਿਆ।
ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੋਲਿਆ ਕਰ ਰਹੀ ਹੈ ਸਰਕਾਰ : ਯੂਨੀਅਨ
NEXT STORY