ਫਰੀਦਕੋਟ (ਜੁਨੇਜਾ)-ਭਾਰਤੀ ਜਨਤਾ ਪਾਰਟੀ ਮਲੋਟ ਮੰਡਲ ਦੀ ਅਹਿਮ ਮੀਟਿੰਗ ਪ੍ਰਧਾਨ ਸੋਮ ਨਾਥ ਕਾਲਡ਼ਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ’ਚ ਪਾਰਟੀ ਦੇ ਸੀਨੀਅਰ ਆਗੂ ਲੇਖ ਰਾਜ ਮਦਾਨ ਅਤੇ ਓਮ ਪ੍ਰਕਾਸ਼ ਮਿੱਡਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਡਲ ਪ੍ਰਧਾਨ ਕਾਲਡ਼ਾ ਨੇ ਕਿਹਾ ਕਿ ਸਮੂਹ ਵਰਕਰ ਪਾਰਟੀ ਦੀ ਮਜ਼ਬੂਤੀ ਲਈ ਬੂਥ ਪੱਧਰ ਤੱਕ ਆਪਣੀਆਂ ਸਰਗਰਮੀਆਂ ਨੂੰ ਵਧਾ ਦੇਣ ਤਾਂ ਜੋ ਹੇਠਾਂ ਹਰ ਵਰਕਰ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਨੂੰ ਪਾਰਟੀ ਨਾਲ ਜੋਡ਼ਿਆ ਜਾਵੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਨਵੀਂ ਕਾਰਜਕਾਰਨੀ ਦਾ ਐਲਾਨ ਜਲਦੀ ਜ਼ਿਲਾ ਪ੍ਰਧਾਨ ਰਾਜੇਸ਼ ਪਠੇਲਾ ਗੋਰਾ ਅਤੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ਸਲਾਹ ਨਾਲ ਕੀਤਾ ਜਾਵੇਗਾ। ਇਸ ਮੌਕੇ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਸਤੀਸ਼ ਅਸੀਜਾ, ਮਨੋਹਰ ਲਾਲ ਨਾਗਪਾਲ, ਗੁਰਸੇਵਕ ਸਿੰਘ ਆਲਮਵਾਲਾ, ਹੈਪੀ ਡਾਵਰ ਕੇਸ਼ਵ ਸਿਡਾਨਾ, ਮੁਕੇਸ਼ ਜੱਗਾ, ਕ੍ਰਿਸ਼ਨ ਵਰਮਾ, ਸੀਤਾ ਰਾਮ, ਪ੍ਰਵੀਨ ਮਦਾਨ, ਬੰਟੀ ਗਰੋਵਰ, ਆਦਿ ਹਾਜ਼ਰ ਸਨ।
‘ਸ਼ਹੀਦ ਭਗਤ ਦਾ ਸੁਪਨਾ ਅਜੇ ਪੂਰਾ ਨਹੀਂ ਹੋਇਆ’
NEXT STORY