ਫਰੀਦਕੋਟ (ਜਸਬੀਰ ਕੌਰ, ਬਾਂਸਲ)-ਸਰਕਾਰੀ ਆਈ. ਟੀ. ਆਈ. ਫ਼ਰੀਦਕੋਟ ਵਿਖੇ ਯੁਵਕ ਸੇਵਾਵਾਂ ਵਿਭਾਗ ਦੀਆਂ ਹਦਾਇਤਾਂ ਤਹਿਤ ਪੰਜ ਰੋਜ਼ਾ ਅੈੱਨ. ਐੱਸ. ਐੱਸ. ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਪ੍ਰਿੰਸੀਪਲ ਮਨਜੀਤ ਸਿੰਘ ਨੇ ਕੀਤਾ। ਇਸ ਮੌਕੇ ਉਨ੍ਹਾਂ ਨੇ ਵਾਲੰਟੀਅਰਾਂ ਨੂੰ ਐੱਨ. ਐੱਸ. ਐੱਸ. ਕੈਂਪ ਦੀ ਜੀਵਨ ’ਚ ਮਹੱਤਤਾ ਦੱਸ ਕੇ ਕੈਂਪ ਲਾਉਣ ਵਾਸਤੇ ਉਤਸਾਹਤ ਕੀਤਾ। ਕੈਂਪ ’ਚ ਵਾਲੰਟੀਅਰਾਂ ਨੂੰ ਅਨੁਸ਼ਾਸਨ ਅੰਦਰ ਰਹਿਣ ਲਈ ਪ੍ਰੇਰਿਤ ਕੀਤਾ। ਅੈੱਨ. ਐੱਸ. ਐੱਸ. ਦੇ ਪ੍ਰੋਗਰਾਮ ਅਫ਼ਸਰ ਰਾਜਿੰਦਰ ਕੌਰ ਨੇ ਵਿਭਾਗ ਦੀਆਂ ਗਤੀਵਿਧੀਆਂ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ। ਇਸ ਮੌਕੇ ਵਾਲੰਟੀਅਰਾਂ ਵੱਲੋਂ ਸੰਸਥਾ ਦੇ ਆਲੇ-ਦੁਆਲੇ ਦੀ ਸਫ਼ਾਈ ਕਰ ਕੇ ਨਵਾਂ ਚਿਹਰਾ ਮੋਹਰਾ ਪ੍ਰਦਾਨ ਕੀਤਾ ਗਿਆ। ਇਸ ਮੌਕੇ ਪੂਜਾ ਸੱਚਦੇਵਾ, ਪੀ੍ਰਤੀ ਕੌਡ਼ਾ, ਜਸਬੀਰ ਸਿੰਘ, ਸੰਦੀਪ ਸਿੰਘ ਹਾਜ਼ਰ ਸਨ।
ਪਰਮਹੰਸ ਬਾਬਾ ਦਇਆ ਰਾਮ ਸਾਹਿਬ ਦਾ 191ਵਾਂ ਜਯੰਤੀ ਸਮਾਗਮ ਸੰਪੰਨ
NEXT STORY