ਫਰੀਦਕੋਟ (ਪਵਨ, ਖੁਰਾਣਾ)-ਜ਼ਿਲਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ 31 ਮਾਰਚ ਨੂੰ ਕਰਵਾਈ ਜਾ ਰਹੀ ਮੈਰਾਥਨ (ਰਨ ਫਾਰ ਵੋਟ) ਦੀਆਂ ਤਿਆਰੀਆਂ ਦੇ ਸਬੰਧ ਵਿਚ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਐੱਮ. ਕੇ. ਅਰਵਿੰਦ ਕੁਮਾਰ ਆਈ. ਏ. ਐੱਸ. ਵੱਲੋਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਮੀਟਿੰਗ ਕੀਤੀ ਗਈ। ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਇਸ ਮੈਰਾਥਨ ’ਚ ਔਰਤਾਂ ਲਈ 5 ਕਿਲੋਮੀਟਰ ਅਤੇ ਪੁਰਸ਼ਾਂ ਲਈ 10 ਕਿਲੋਮੀਟਰ ਦੌਡ਼ ਹੋਵੇਗੀ। ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ ’ਤੇ ਆਉਣ ਵਾਲੇ ਦੌਡ਼ਾਕ ਨੂੰ 5100 ਰੁਪਏ, ਦੂਜੇ ਸਥਾਨ ’ਤੇ ਆਉਣ ਵਾਲੇ ਨੂੰ 2100 ਰੁਪਏ ਤੇ ਤੀਜੇੇ ਸਥਾਨ ’ਤੇ ਆਉਣ ਵਾਲੇ ਨੂੰ 1100 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ‘ਰਨ ਫਾਰ ਫਨ’ ਦੌਡ਼ ਵੀ ਹੋਵੇਗੀ। ਮੈਰਾਥਨ ਵਿਚ ਹਿੱਸਾ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾîਣਗੇ। ਉਨ੍ਹਾਂ ਮੈਰਾਥਨ ਵਿਚ ਭਾਗ ਲੈਣ ਵਾਲਿਆਂ ਨੂੰ ਸਵੇਰੇ 6:30 ਵਜੇ ਪੁੱੱਜਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲਾ ਖੇਡ ਅਫਸਰ ਮੈਡਮ ਅਨਿੰਦਰਵੀਰ ਕੌਰ ਨੇ ਮੈਰਾਥਨ ਦੇ ਰੂੂਟ ਬਾਰੇ ਦੱਸਿਆ। ਉਨ੍ਹਾਂ 10 ਕਿਲੋਮੀਟਰ ਦੌਡ਼ ਦੇ ਰੂਟ ਪਲਾਨ ਬਾਰੇ ਦੱਸਿਆ ਕਿ ਇਹ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਸ਼ੁਰੂ ਹੋ ਕੇਹਰ ਸਿੰਘ ਚੌਕ, ਡੀ. ਸੀ. ਦਫਤਰ, ਮੁਕਤੇ ਮੀਨਾਰ, ਬਠਿੰਡਾ ਚੌਕ, ਗੁਰਦੁਆਰਾ ਤਰਨ ਤਾਰਨ ਸਾਹਿਬ, ਸਰਕਾਰੀ ਗਰਲਜ਼ ਸਕੂਲ, ਮੰਗੇ ਦੇ ਪੈਟਰੋਲ ਪੰਪ ਤੋਂ ਨਾਕਾ ਨੰਬਰ 3 ਕੋਲੋਂ ਹੁੰਦੇ ਹੋਏ ਕੋਟਕਪੂਰਾ ਚੌਕ ਤੋਂ ਵਾਪਸ ਸਟੇਡੀਅਮ ਵਿਖੇ ਖਤਮ ਹੋਵੇਗੀ। ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਮੈਡਮ ਵੀਰਪਾਲ ਕੌਰ ਨੇ ਦੱਸਿਆ ਕਿ ਮੈਰਾਥਨ ਵਿਚ ਭਾਗ ਲੈਣ ਲਈ 1000 ਤੋਂ ਉਪਰ ਲੋਕਾਂ ਦੀ ਰਜਿਸਟ੍ਰੇਸ਼ਨ ਹੋ ਚੁੱੱਕੀ ਹੈ। ਉਨ੍ਹਾਂ ਨਗਰ ਕੌਂਸਲ ਤੇ ਹੋਰ ਵਿਭਾਗਾਂ ਨੂੰ ਸਾਰੇ ਲੋਡ਼ੀਂਦੇ ਪ੍ਰਬੰਧ ਸੁਚੱਜੇ ਤਰੀਕੇ ਨਾਲ ਕਰਨ ਲਈ ਆਖਿਆ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਨੂੰ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਵੱੱਧ ਤੋਂ ਵੱਧ ਸ਼ੂਮਲੀਅਤ ਕਰਾਉਣ ਲਈ ਵੀ ਕਿਹਾ। ਇਸ ਮੌਕੇ ਜ਼ਿਲਾ ਸਵੀਪ ਨੋਡਲ ਅਫਸਰ-ਕਮ-ਉਪ ਜ਼ਿਲਾ ਸਿੱਖਿਆ ਅਫਸਰ ਸ਼੍ਰੀਮਤੀ ਮਨਛਿੰਦਰ ਕੌਰ ਅਤੇ ਜ਼ਿਲਾ ਸਵੀਪ ਕੋ-ਆਰਡੀਨੇਟਰ ਰਾਜ ਕੁਮਾਰ ਜੀ ਨੇ ਦੱਸਿਆ ਕਿ ਮੈਰਾਥਨ ਦੌਰਾਨ ਸਵੀਪ ਤਹਿਤ ਨਾਟਕ ਤੇ ਹੋਰ ਗਤੀਵਿਧੀਆਂ ਕਰਾਈਆਂ ਜਾਣਗੀਆਂ। ਇਸ ਮੌਕੇ ਪੰਜਾਬੀ ਗਾਇਕ ਗੁਰਵਿੰਦਰ ਬਰਾਡ਼ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਤੇ ਅਖੀਰ ਵਿਚ ਭੰਗਡ਼ੇ ਦੀ ਪੇਸ਼ਕਾਰੀ ਹੋਵੇਗੀ। ਇਸ ਮੌਕੇ ਸਹਾਇਕ ਰਿਟਰਨਿੰਗ ਅਫਸਰ-ਕਮ-ਐੱਸ. ਡੀ. ਐੱਮ. ਰਣਦੀਪ ਸਿੰਘ ਹੀਰ, ਡੀ. ਐੱਸ. ਪੀ. ਤਲਵਿੰਦਰਜੀਤ ਸਿੰਘ, ਤਹਿਸੀਲਦਾਰ ਸੁਖਬੀਰ ਸਿੰਘ ਬਰਾਡ਼, ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਵਿਪਨ ਕੁਮਾਰ, ਜ਼ਿਲਾ ਮੰਡੀ ਅਫਸਰ ਮਨਿੰਦਰਜੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਸਤੀਸ਼ ਗੋਇਲ, ਜ਼ਿਲਾ ਓਲੰਪਿਕ ਐਸੋਸੀਏਸ਼ਨ ਦੇ ਮੈਨੇਜਰ ਗੌਰਵ ਗਿਰਧਰ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਵਾਲੰਟੀਅਰਾਂ ਨੂੰ ਅਨੁਸਾਸ਼ਨ ’ਚ ਰਹਿਣ ਲਈ ਕੀਤਾ ਪ੍ਰੇਰਿਤ
NEXT STORY