ਫਰੀਦਕੋਟ (ਜਗਤਾਰ ਦੁਸਾਂਝ) : ਸੁਖਪਾਲ ਖਹਿਰਾ ਵਲੋਂ ਬਣਾਈ ਗਈ ਪੰਜਾਬ ਏਕਤਾ ਪਾਰਟੀ ਕਾਫੀ ਚਰਚਾ 'ਚ ਹੈ। ਭਾਰਤੀ ਚੋਣ ਕਮਿਸ਼ਨਰ ਵਲੋਂ ਇਕ ਪਬਲਿਕ ਨੋਟਿਸ ਕੱਢਿਆ ਗਿਆ ਸੀ, ਜਿਸ 'ਚ ਸੁਖਪਾਲ ਖਹਿਰਾ ਨੂੰ ਨਹੀਂ ਸਗੋਂ ਫਰੀਦਕੋਟ ਦੇ ਸਨਕਦੀਪ ਨੂੰ ਪਾਰਟੀ ਪ੍ਰਧਾਨ ਦਿਖਾਇਆ ਗਿਆ ਹੈ। ਇਸ ਸਬੰਧੀ ਸਨਕਦੀਪ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਸੁਖਪਾਲ ਖਹਿਰਾ ਦੇ ਰਾਜਨੀਤਿਕ ਸਕੱਤਰ ਹਨ। ਉਨ੍ਹਾਂ ਕਿਹਾ ਕਿ ਉਹ ਸਿਰਫ ਕਾਗਜ਼ੀ ਪ੍ਰਧਾਨ ਹਨ ਜਦਕਿ ਅਸਲ ਪ੍ਰਧਾਨ ਸੁਖਪਾਲ ਖਹਿਰਾ ਹਨ।
ਇਸ ਉਪਰੰਤ ਉਨ੍ਹਾਂ ਨੇ ਬੀਰ ਦਵਿੰਦਰ ਵਲੋਂ ਖਹਿਰਾ ਦੇ ਪ੍ਰਧਾਨ ਨਾਂ ਬਣਨ 'ਤੇ ਚੁੱਕੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਕਿਹਾ ਕਿ ਬੀਰ ਦਵਿੰਦਰ ਆਪਣੇ ਆਪ ਨੂੰ ਪੰਥਕ ਕਹਾਉਣ ਦਾ ਚਾਅ ਜਾਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਦਾਨਗੀ ਕੱਲ੍ਹ ਵੀ ਖਹਿਰਾ ਦੀ, ਅੱਜ ਵੀ ਖਹਿਰਾ ਦੀ ਤੇ ਕੱਲ੍ਹ ਵੀ ਖਹਿਰਾ ਦੀ ਰਹੇਗੀ। ਇਸ ਦੌਰਾਨ ਉਨ੍ਹਾਂ ਨੇ ਲੋਕ ਸਭਾ ਚੋਣਾਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਫਰੀਦਕੋਟ ਸੀਟ ਤੋਂ ਮਾਸਟਰ ਬਲਦੇਵ ਸਿੰਘ ਜੈਤੋ ਉਮੀਦਵਾਰ ਹੋ ਸਕਦੇ ਹਨ।
ਸਾਲ 'ਚ 17 ਸਥਾਨ ਖਿਸਕ ਕੇ 20ਵੇਂ ਨੰਬਰ 'ਤੇ ਪਹੁੰਚਿਆ ਚੰਡੀਗੜ੍ਹ
NEXT STORY