Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 26, 2026

    12:08:51 PM

  • voting for 6 municipal councils in hoshiarpur district

    ਹੁਸ਼ਿਆਰਪੁਰ ਜ਼ਿਲ੍ਹੇ ’ਚ 6 ਨਗਰ ਕੌਂਸਲਾਂ ਲਈ...

  • evacuate the city

    'ਖ਼ਾਲੀ ਕਰ ਦਿਓ ਪੂਰਾ ਸ਼ਹਿਰ, ਹੋਣ ਜਾ ਰਿਹੈ ਵੱਡਾ...

  • get free electricity

    ਆਸਟ੍ਰੇਲੀਆ 'ਚ ਰਹਿਣ ਵਾਲੇ ਪੰਜਾਬੀਆਂ ਲਈ ਵੱਡੀ...

  • punjab   know what percentage of votes have been cast in which district so far

    ਪੰਜਾਬ ਨਗਰ ਨਿਗਮ ਤੇ ਕੌਂਸਲ ਚੋਣਾਂ : ਜਾਣੋ ਹੁਣ ਤੱਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਨਾਰੀ ਵੰਦਨ ਦੇ ਬਹਾਨੇ ਰਾਸ਼ਟਰੀ ਏਕਤਾ ’ਤੇ ਹਮਲਾ

BLOG News Punjabi(ਬਲਾਗ)

ਨਾਰੀ ਵੰਦਨ ਦੇ ਬਹਾਨੇ ਰਾਸ਼ਟਰੀ ਏਕਤਾ ’ਤੇ ਹਮਲਾ

  • Edited By Harpreet Singh,
  • Updated: 15 Apr, 2026 04:26 PM
Blog
women empowerment
  • Share
    • Facebook
    • Tumblr
    • Linkedin
    • Twitter
  • Comment

ਲਓ ਜੀ, ਕਈ ਦਿਨਾਂ ਦੇ ਸਸਪੈਂਸ ਤੋਂ ਬਾਅਦ ਪਰਦਾ ਉੱਠ ਹੀ ਗਿਆ। ਪਿਛਲੇ ਕਈ ਦਿਨਾਂ ਤੋਂ ਸਾਨੂੰ ਦੱਸਿਆ ਜਾ ਰਿਹਾ ਸੀ ਕਿ ਔਰਤਾਂ ਦੇ ਸਸ਼ਕਤੀਕਰਨ ਲਈ ਕੁਝ ਕ੍ਰਾਂਤੀਕਾਰੀ ਕਦਮ ਉਠਾਇਆ ਜਾਣ ਵਾਲਾ ਹੈ। ਸ਼ੁੱਭ ਕੰਮ ’ਚ ਕਿਤੇ ਦੇਰੀ ਨਾ ਹੋ ਜਾਵੇ, ਇਸ ਦੇ ਲਈ 4 ਰਾਜਾਂ ਦੀਆਂ ਚੋਣਾਂ ਦੇ ਵਿਚਾਲੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇਗਾ। ਆਲੋਚਕਾਂ ਦਾ ਮੰਨਣਾ ਸੀ ਕਿ ਦਾਲ ’ਚ ਕੁਝ ਕਾਲਾ ਹੈ। ਮਾਮਲਾ ‘ਕਿਤੇ ਨਿਗਾਹਾਂ ਕਿਤੇ ਨਿਸ਼ਾਨਾ’ ਵਾਲਾ ਹੈ ਅਤੇ ਉਹੀ ਨਿਕਲਿਆ। ਨਾਰੀ ਵੰਦਨ ਦੇ ਮੁਖੌਟੇ ਦੇ ਪਿੱਛੇ ਦਰਅਸਲ ਇਹ ਸੰਸਦ ਦਾ ਸਰੂਪ ਬਦਲਣ ਦੀ ਖੇਡ ਹੈ, ਤਾਂ ਜੋ ਭਾਜਪਾ ਨੂੰ ਅਗਲੀ ਚੋਣ ਜਿੱਤਣ ’ਚ ਦਿੱਕਤ ਨਾ ਹੋਵੇ। ਇਹ ਚੋਣਵੇਂ ਲੋਕਤੰਤਰ ਦਾ ਦੇਸ਼-ਕਾਲ-ਪਾਤਰ ਬਦਲਣ ਦੀ ਇਕ ਵੱਡੀ ਖੇਡ ਦਾ ਹਿੱਸਾ ਹੈ।

ਅਖੀਰ ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਮਹਿਜ਼ 36 ਘੰਟੇ ਪਹਿਲਾਂ ਇਸ ’ਚ ਪੇਸ਼ ਹੋਣ ਵਾਲੇ ਸੰਵਿਧਾਨ (131ਵੀਂ ਸੋਧ) ਬਿੱਲ ਦੀ ਕਾਪੀ ਜਨਤਕ ਹੋ ਗਈ ਹੈ। ਸਵਾਲ ਇਹ ਹੈ ਕਿ ਜੇਕਰ ਇਹ ਬਿੱਲ ਔਰਤਾਂ ਦੇ ਸਸ਼ਕਤੀਕਰਨ ਲਈ ਕੋਈ ਕ੍ਰਾਂਤੀਕਾਰੀ ਕਦਮ ਉਠਾਉਣ ਵਾਲਾ ਸੀ ਤਾਂ ਇਸ ਨੂੰ ਜਨਤਾ ਅਤੇ ਔਰਤਾਂ ਤੋਂ ਇੰਨਾ ਲੁਕਾ ਕੇ ਰੱਖਣ ਦੀ ਕੀ ਲੋੜ ਸੀ? ਜ਼ਾਹਿਰ ਹੈ ਕਿ ਇਸ ਸੰਵਿਧਾਨ ਸੋਧ ਲਈ ਸੰਸਦ ’ਚ ਦੋ-ਤਿਹਾਈ ਬਹੁਮਤ ਚਾਹੀਦਾ ਹੈ, ਜੋ ਸਰਕਾਰ ਕੋਲ ਨਹੀਂ ਹੈ। ਇਸ ਲਈ ਵਿਰੋਧੀ ਧਿਰ ਦੇ ਸਮਰਥਨ ਤੋਂ ਬਿਨਾਂ ਇਹ ਪਾਸ ਨਹੀਂ ਹੋ ਸਕਦਾ।

ਖੁਦ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਨੂੰ ਇਸ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਸੀ। ਤਾਂ ਫਿਰ ਇਸ ਦੀ ਕਾਪੀ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਵੀ ਸਮੇਂ ਸਿਰ ਕਿਉਂ ਨਹੀਂ ਦਿੱਤੀ ਗਈ? ਵਿਰੋਧੀ ਧਿਰ ਨੇ ਵਾਰ-ਵਾਰ ਅਪੀਲ ਕੀਤੀ ਕਿ ਸਰਕਾਰ ਇਸ ਮੁੱਦੇ ’ਤੇ ਸਰਵ-ਦਲੀ ਬੈਠਕ ਬੁਲਾ ਕੇ ਆਮ ਸਹਿਮਤੀ ਬਣਾਏ। ਇਸ ਨੂੰ ਕਿਉਂ ਨਹੀਂ ਮੰਨਿਆ ਗਿਆ? ਅਤੇ ਅਜਿਹੀ ਕੀ ਆਫ਼ਤ ਸੀ ਕਿ ਸੰਸਦ ਦਾ ਸੈਸ਼ਨ ਬੰਗਾਲ ਅਤੇ ਤਾਮਿਲਨਾਡੂ ਦੇ ਚੋਣ ਪ੍ਰਚਾਰ ਦੇ ਵਿਚਾਲੇ ਚੋਣਾਂ ਤੋਂ ਇਕ ਹਫ਼ਤਾ ਪਹਿਲਾਂ ਬੁਲਾਇਆ ਜਾਵੇ?

ਬਿੱਲ ਦੀ ਕਾਪੀ ਜਨਤਕ ਹੋਣ ਤੋਂ ਬਾਅਦ ਇਹ ਰਾਜ਼ ਕੁਝ ਹੱਦ ਤੱਕ ਖੁੱਲ੍ਹ ਗਿਆ ਹੈ। ਜਿਵੇਂ ਕਿ ਖਦਸ਼ਾ ਸੀ, ਇਹ ਪ੍ਰਸਤਾਵਿਤ ਸੰਵਿਧਾਨ ਸੋਧ ਔਰਤਾਂ ਦੀ ਨੁਮਾਇੰਦਗੀ ਵਧਾਉਣ ਬਾਰੇ ਨਹੀਂ, ਸਗੋਂ ਸੰਸਦ ਦੇ ਪੁਨਰਗਠਨ ਬਾਰੇ ਹੈ। ਮਹਿਲਾ ਰਾਖਵੇਂਕਰਨ ਬਾਰੇ ਸਿਰਫ਼ ਇੰਨਾ ਹੈ ਕਿ ਸੰਵਿਧਾਨ ਦੀ ਧਾਰਾ 334 (ਕ) ’ਚ ਸੋਧ ਕਰਕੇ ਔਰਤਾਂ ਲਈ ਸੀਟ ਰਾਖਵੀਂ ਕਰਨ ਲਈ ਨਵੀਂ ਮਰਦਮਸ਼ੁਮਾਰੀ ਦੇ ਅੰਕੜਿਆਂ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਰਹੇਗੀ। ਇਸ ਸੋਧ ਅਨੁਸਾਰ ਹੁਣ 2029 ਦੀਆਂ ਲੋਕ ਸਭਾ ਚੋਣਾਂ ’ਚ ਔਰਤਾਂ ਨੂੰ ਰਾਖਵਾਂਕਰਨ ਦਿੱਤਾ ਜਾ ਸਕੇਗਾ। ਪਰ ਇਸ ਨੂੰ ਕੋਈ ਕ੍ਰਾਂਤੀਕਾਰੀ ਕਦਮ ਮੰਨਣ ਤੋਂ ਪਹਿਲਾਂ ਯਾਦ ਕਰੋ ਕਿ ਮਹਿਲਾ ਰਾਖਵੇਂਕਰਨ ’ਚ ਮਰਦਮਸ਼ੁਮਾਰੀ ਅਤੇ ਹੱਦਬੰਦੀ ਦਾ ਅੜਿੱਕਾ ਆਇਆ ਕਿੱਥੋਂ ਸੀ।

ਸੱਚ ਇਹ ਹੈ ਕਿ 2023 ’ਚ ਸੰਸਦ ਅਤੇ ਵਿਧਾਨ ਸਭਾ ’ਚ ਔਰਤਾਂ ਨੂੰ ਇਕ-ਤਿਹਾਈ ਰਾਖਵਾਂਕਰਨ ਦੇਣ ਵਾਲੀ ਸੋਧ ਲਿਆਉਂਦੇ ਸਮੇਂ ਮੋਦੀ ਸਰਕਾਰ ਨੇ ਬਿਨਾਂ ਵਜ੍ਹਾ ਇਹ ਸ਼ਰਤ ਪਾ ਦਿੱਤੀ ਸੀ ਕਿ ਇਹ ਉਦੋਂ ਹੀ ਲਾਗੂ ਹੋਵੇਗਾ ਜਦੋਂ ਨਵੀਂ ਮਰਦਮਸ਼ੁਮਾਰੀ ਦੇ ਅੰਕੜਿਆਂ ਦੇ ਆਧਾਰ ’ਤੇ ਨਵੀਂ ਹੱਦਬੰਦੀ ਹੋਵੇਗੀ। ਮਤਲਬ ਮਹਿਲਾ ਰਾਖਵੇਂਕਰਨ ਨੂੰ 10 ਸਾਲਾਂ ਲਈ ਟਾਲ ਦਿੱਤਾ ਸੀ। ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਮੰਗ ਕੀਤੀ ਸੀ ਕਿ ਇਸ ਸ਼ਰਤ ਨੂੰ ਹਟਾਇਆ ਜਾਵੇ ਅਤੇ ਮਹਿਲਾ ਰਾਖਵੇਂਕਰਨ ਨੂੰ 2024 ਦੀਆਂ ਚੋਣਾਂ ਤੋਂ ਲਾਗੂ ਕੀਤਾ ਜਾਵੇ। ਸਰਕਾਰ ਨੇ ਇਸ ਮੰਗ ਨੂੰ ਖਾਰਿਜ ਕਰ ਦਿੱਤਾ। ਹੁਣ ਉਹੀ ਸਰਕਾਰ ਉਸੇ ਮੰਗ ਨੂੰ 5 ਸਾਲ ਬਾਅਦ ਲਾਗੂ ਕਰਕੇ ਕ੍ਰਾਂਤੀਕਾਰੀ ਪਰਿਵਰਤਨ ਦਾ ਸਿਹਰਾ ਲੈਣਾ ਚਾਹੁੰਦੀ ਹੈ।

ਸੰਵਿਧਾਨ ਸੋਧ ਦਾ ਇਹ ਬਿੱਲ ਮੁੱਖ ਤੌਰ ’ਤੇ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੇ ਪੁਨਰਗਠਨ ਬਾਰੇ ਹੈ। ਪਹਿਲੀ ਨਜ਼ਰ ’ਚ ਇਹ ਪ੍ਰਸਤਾਵ ਲੋਕ ਸਭਾ ਦੀ ਵੱਧ ਤੋਂ ਵੱਧ ਮੈਂਬਰ ਗਿਣਤੀ ਦੀ ਹੱਦ ਮੌਜੂਦਾ 547 (ਅਸਲ ਗਿਣਤੀ 543 ਹੈ) ਤੋਂ ਵਧਾ ਕੇ 815 ਕਰਨ ਦਾ ਹੈ। ਇਸ ਵਿਸਥਾਰ ਦੇ ਪੱਖ ’ਚ ਮਜ਼ਬੂਤ ਤਰਕ ਹੋ ਸਕਦੇ ਹਨ, ਕਿਉਂਕਿ ਲੋਕ ਸਭਾ ਹਲਕੇ ’ਚ ਵੋਟਰਾਂ ਦੀ ਗਿਣਤੀ ਬਹੁਤ ਵਧ ਗਈ ਹੈ। ਸੀਟਾਂ ਦੀ ਗਿਣਤੀ ਡੇਢ ਗੁਣਾ ਵਧਾਉਣ ਨਾਲ ਹਰ ਖੇਤਰ ’ਚ ਵੋਟਰਾਂ ਦੀ ਗਿਣਤੀ ਘਟੇਗੀ। ਇਹ ਲੋਕਤੰਤਰ ਲਈ ਚੰਗਾ ਹੈ ਪਰ ਅਸਲੀ ਮੁੱਦਾ ਇਹ ਨਹੀਂ ਹੈ। ਇਸ ਬਿੱਲ ਦਾ ਸਭ ਤੋਂ ਵੱਡਾ ਅਤੇ ਖ਼ਤਰਨਾਕ ਬਦਲਾਅ ਇਹ ਹੈ ਕਿ ਪਿਛਲੇ 50 ਸਾਲਾਂ ਤੋਂ ਲੋਕ ਸਭਾ ਦੀਆਂ ਸੀਟਾਂ ’ਚ ਰਾਜਾਂ ਦੇ ਹਿੱਸੇ ’ਚ ਫੇਰਬਦਲ ’ਤੇ ਲੱਗੀ ਰੋਕ ਹਟਾ ਲਈ ਜਾਵੇਗੀ।

ਫਿਲਹਾਲ ਸੰਵਿਧਾਨ ਦੀ ਧਾਰਾ 82 ’ਚ ਪ੍ਰਬੰਧ ਹੈ ਕਿ ਰਾਜਾਂ ਨੂੰ 1971 ਦੀ ਮਰਦਮਸ਼ੁਮਾਰੀ ਦੇ ਅਨੁਪਾਤ ’ਚ ਸੀਟਾਂ ਮਿਲਣਗੀਆਂ। ਇਸ ਰੋਕ ਦੀ ਮਿਆਦ 2026 ’ਚ ਖ਼ਤਮ ਹੁੰਦੀ ਹੈ। ਪਿਛਲੇ ਕਈ ਮਹੀਨਿਆਂ ਤੋਂ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਤਮਾਮ ਨੇਤਾ ਵਾਰ-ਵਾਰ ਕਹਿ ਰਹੇ ਹਨ ਕਿ ਲੋਕ ਸਭਾ ਦੀ ਕੁਲ ਗਿਣਤੀ ’ਚ ਵਾਧਾ ਹੋਵੇਗਾ, ਪਰ ਰਾਜਾਂ ਦੇ ਅਨੁਪਾਤ ਨੂੰ ਜਿਉਂ ਦਾ ਤਿਉਂ ਰੱਖਿਆ ਜਾਵੇਗਾ। ਭਾਵ ਜੇਕਰ ਲੋਕ ਸਭਾ ਦੀ ਕੁਲ ਗਿਣਤੀ ਡੇਢ ਗੁਣਾ ਹੋਵੇਗੀ ਤਾਂ ਉੱਤਰ ਪ੍ਰਦੇਸ਼ ਦੀਆਂ ਸੀਟਾਂ 80 ਤੋਂ ਵਧ ਕੇ 140 ਹੋ ਜਾਣਗੀਆਂ, ਨਾਲ ਹੀ ਕੇਰਲ ਦੀਆਂ ਸੀਟਾਂ 20 ਤੋਂ ਵਧ ਕੇ 30 ਹੋ ਜਾਣਗੀਆਂ। ਗੈਰ-ਹਿੰਦੀ ਭਾਸ਼ੀ ਸੂਬੇ ਚਿੰਤਾ ਨਾ ਕਰਨ, ਅਜਿਹਾ ਭਰੋਸਾ ਦਿੱਤਾ ਗਿਆ।

ਪਰ ਸੰਵਿਧਾਨ ਸੋਧ ਦਾ ਖਰੜਾ ਇਸ ਵਾਅਦੇ ਦੀ ਅਣਦੇਖੀ ਕਰਦਾ ਹੈ। ਇਸ ਸੋਧ ’ਚ ਪ੍ਰਸਤਾਵ ਹੈ ਕਿ ਧਾਰਾ 55, 81, 82, 170 ਅਤੇ 332 ’ਚ ਸੋਧ ਕਰਕੇ 1971 ਦੀ ਮਰਦਮਸ਼ੁਮਾਰੀ ਵਾਲਾ ਪ੍ਰਬੰਧ ਹਟਾ ਦਿੱਤਾ ਜਾਵੇ ਪਰ ਮੌਜੂਦਾ ਅਨੁਪਾਤ ਨੂੰ ਬਣਾਈ ਰੱਖਣ ਦਾ ਕੋਈ ਜ਼ਿਕਰ ਨਹੀਂ ਹੈ। ਅਜਿਹਾ ਹੁੰਦੇ ਹੀ ਧਾਰਾ 82 ਅਨੁਸਾਰ ਆਬਾਦੀ ਦੇ ਅਨੁਸਾਰ ਸੀਟਾਂ ਦੀ ਵੰਡ ਕਰਨੀ ਲਾਜ਼ਮੀ ਹੋ ਜਾਵੇਗੀ। ਜੇਕਰ ਨਵੀਂ ਹੱਦਬੰਦੀ 2011 ਦੇ ਅੰਕੜਿਆਂ ਅਨੁਸਾਰ ਹੁੰਦੀ ਹੈ ਅਤੇ ਲੋਕ ਸਭਾ ਦੀ ਗਿਣਤੀ ਡੇਢ ਗੁਣਾ ਹੋ ਜਾਂਦੀ ਹੈ ਤਾਂ ਕੇਰਲ ਦੀਆਂ ਸੀਟਾਂ 20 ਤੋਂ ਵਧ ਕੇ ਸਿਰਫ਼ 23 ਹੋਣਗੀਆਂ, ਜਦਕਿ ਉੱਤਰ ਪ੍ਰਦੇਸ਼ ਦੀਆਂ ਸੀਟਾਂ 80 ਤੋਂ ਵਧ ਕੇ 132 ਹੋ ਜਾਣਗੀਆਂ। ਅਨੁਪਾਤਕ ਤੌਰ ’ਤੇ ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ, ਤੇਲੰਗਾਨਾ, ਓਡਿਸ਼ਾ, ਬੰਗਾਲ ਅਤੇ ਪੰਜਾਬ ਨੂੰ ਘਾਟਾ ਹੋਵੇਗਾ, ਜਦਕਿ ਹਿੰਦੀ ਭਾਸ਼ੀ ਪ੍ਰਦੇਸ਼ਾਂ ਨੂੰ ਫਾਇਦਾ। ਇਸ ਨਾਲ ਹਿੰਦੀ ਅਤੇ ਗੈਰ-ਹਿੰਦੀ ਭਾਸ਼ੀ ਪ੍ਰਦੇਸ਼ਾਂ ਦਾ ਨਾਜ਼ੁਕ ਸੰਘੀ ਸੰਤੁਲਨ ਵਿਗੜ ਜਾਵੇਗਾ। ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਇਸ ਦੇ ਵਿਰੁੱਧ ਜੋ ਚਿਤਾਵਨੀ ਦਿੱਤੀ ਹੈ, ਉਸ ’ਤੇ ਗੌਰ ਨਾ ਕਰਨਾ ਰਾਸ਼ਟਰੀ ਏਕਤਾ ਲਈ ਖਤਰਨਾਕ ਹੋ ਸਕਦਾ ਹੈ।

ਇਹੀ ਨਹੀਂ, ਜੇਕਰ ਇਹ ਸੋਧ ਪਾਸ ਹੋ ਜਾਂਦੀ ਹੈ ਤਾਂ ਲੋਕ ਸਭਾ ’ਚ ਰਾਜਵਾਰ ਸੀਟਾਂ ਵੰਡਣ ਦਾ ਪ੍ਰਬੰਧ ਸੰਵਿਧਾਨ ਦੀ ਬਜਾਏ ਸੰਸਦ ਦੇ ਬਣਾਏ ਕਾਨੂੰਨ ਦੁਆਰਾ ਤੈਅ ਹੋਵੇਗਾ। ਮਤਲਬ ਇਹ ਵੰਡ ਕਿਸ ਮਰਦਮਸ਼ੁਮਾਰੀ ਦੇ ਅਾਧਾਰ ’ਤੇ ਹੋਵੇ, ਇਹ ਫੈਸਲਾ ਕਰਦੇ ਸਮੇਂ ਸਰਕਾਰ ਨੂੰ ਵਿਰੋਧੀ ਧਿਰ ਦੀ ਸਹਿਮਤੀ ਨਹੀਂ ਚਾਹੀਦੀ, ਕਿਉਂਕਿ ਅੱਗੇ ਤੋਂ ਇਸ ਦੇ ਲਈ ਸੰਵਿਧਾਨ ਸੋਧ ਦੀ ਲੋੜ ਨਹੀਂ ਹੋਵੇਗੀ। ਇਹ ਫੈਸਲਾ ਹੁਣ ਹੱਦਬੰਦੀ ਕਮਿਸ਼ਨ ਕਰੇਗਾ। ਜ਼ਿਕਰਯੋਗ ਹੈ ਕਿ ਸਰਕਾਰ ਇਸ ਸੰਵਿਧਾਨ ਸੋਧ ਦੇ ਨਾਲ ਇਕ ਹੱਦਬੰਦੀ ਕਾਨੂੰਨ ਦਾ ਬਿੱਲ ਵੀ ਲੈ ਕੇ ਆਈ ਹੈ। ਇਸ ਅਨੁਸਾਰ ਨਵੀਂ ਹੱਦਬੰਦੀ 2011 ਦੀ ਮਰਦਮਸ਼ੁਮਾਰੀ ਦੇ ਅਨੁਕੂਲ ਹੋਵੇਗੀ ਪਰ ਸਰਕਾਰ ਜਦੋਂ ਚਾਹੇ ਸੰਸਦ ’ਚ ਆਮ ਬਹੁਮਤ ਨਾਲ ਇਸ ਨੂੰ ਬਦਲ ਸਕਦੀ ਹੈ, ਚਾਹੇ ਤਾਂ 2027 ਦੀ ਹੱਦਬੰਦੀ ਮੁਤਾਬਕ ਕਰ ਸਕਦੀ ਹੈ।

ਸਰਕਾਰ ਜਾਣਦੀ ਹੈ ਕਿ ਅਜਿਹੀ ਸੋਧ ਸੰਸਦ ’ਚ ਦੋ-ਤਿਹਾਈ ਬਹੁਮਤ ਨਹੀਂ ਪਾ ਸਕਦੀ। ਸਵਾਲ ਇਹ ਹੈ ਕਿ ਇਹ ਜਾਣਦੇ ਹੋਏ ਵੀ ਅਜਿਹਾ ਵੰਡਪਾਊ ਪ੍ਰਸਤਾਵ ਲਿਆਉਣ ਦੇ ਪਿੱਛੇ ਸਰਕਾਰ ਦੀ ਕੀ ਮੰਸ਼ਾ ਹੈ?

—ਯੋਗੇਂਦਰ ਯਾਦਵ

  • Indian Women
  • Women Empowerment
  • National Integrity

ਰਚਨਾਤਮਕ ਬਦਲਾਅ ਵੱਲ ਵਧ ਰਹੀ ਭਾਰਤ ਦੀ ਔਸ਼ਧੀ ਰਣਨੀਤੀ

NEXT STORY

Stories You May Like

  • us trying another plan
    30 ਸਾਲ ਪੁਰਾਣੇ ਕੇਸ ਦੇ ਬਹਾਨੇ ਹੁਣ ਇਸ ਦੇਸ਼ 'ਤੇ ਹਮਲਾ ਕਰਨ ਦੀ ਤਿਆਰੀ 'ਚ ਅਮਰੀਕਾ ! ਭੇਜ'ਤੇ ਜੰਗੀ ਬੇੜੇ
  • attack on person  incident in ferozepur  punjab police
    ਵੱਡੀ ਵਾਰਦਾਤ, ਵਿਅਕਤੀ 'ਤੇ ਕਿਰਚਾਂ ਨਾਲ ਹਮਲਾ
  • khuyan toll plaza  slip free  indian farmers unity
    29 ਮਈ ਨੂੰ ਖੂਈਆਂ ਟੋਲ ਪਲਾਜ਼ਾ ਰਹੇਗਾ ਪਰਚੀ ਮੁਕਤ: ਭਾਰਤੀ ਕਿਸਾਨ ਏਕਤਾ ਵੱਲੋਂ ਅੰਦੋਲਨ ਦਾ ਐਲਾਨ
  • senthilkumar and joshna win mixed doubles title
    ਸੇਂਥਿਲਕੁਮਾਰ ਤੇ ਜੋਸ਼ਨਾ ਨੇ ਰਾਸ਼ਟਰੀ ਡਬਲਜ਼ ਸਕੁਐਸ਼ ’ਚ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ
  • drones barakah nuclear power plant iraqi territory uae
    ਯੂਏਈ ਦੇ ਪਰਮਾਣੂ ਪਲਾਂਟ 'ਤੇ ਡਰੋਨ ਹਮਲਾ! ਇਰਾਕ ਤੋਂ ਆਏ ਸਨ ਡਰੋਨ, ਈਰਾਨੀ ਮਿਲੀਸ਼ੀਆ 'ਤੇ ਸ਼ੱਕ
  • attack on fire brigade employee with sharp weapons
    ਫਗਵਾੜਾ ’ਚ ਗੁੰਡਾਗਰਦੀ ਦਾ ਨੰਗਾ ਨਾਂਚ! ਫਾਇਰ ਬ੍ਰਿਗੇਡ ਕਰਮਚਾਰੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
  • national technology day
    ‘ਰਾਸ਼ਟਰੀ ਟੈਕਨਾਲੋਜੀ ਦਿਵਸ’ ’ਤੇ ਤਕਨੀਕੀ ਨਵੀਨਤਾ ਦਾ ਤਾਲਮੇਲ
  • indian flagged ship hit near oman
    ਓਮਾਨ ਦੇ ਤੱਟ ਨੇੜੇ ਭਾਰਤੀ ਜਹਾਜ਼ 'ਤੇ ਮਿਜ਼ਾਈਲ ਹਮਲਾ! MEA ਨੇ ਦਿੱਤੀ ਵਾਰਨਿੰਗ
  • punjab   know what percentage of votes have been cast in which district so far
    ਪੰਜਾਬ ਨਗਰ ਨਿਗਮ ਤੇ ਕੌਂਸਲ ਚੋਣਾਂ : ਜਾਣੋ ਹੁਣ ਤੱਕ ਕਿਹੜੇ ਜ਼ਿਲ੍ਹੇ 'ਚ ਕਿੰਨੇ...
  • municipal councils and nagar panchayats election in jalandhar
    ਜਲੰਧਰ 'ਚ ਵੋਟਾਂ ਪੈਣ ਦਾ ਕੰਮ ਸ਼ੁਰੂ, ਚੋਣ ਮੈਦਾਨ 'ਚ ਕੁੱਲ੍ਹ 341 ਉਮੀਦਵਾਰ,...
  • municipal council elections underway peacefully for 15 wards of phillaur
    ਫਿਲੌਰ ਦੇ 15 ਵਾਰਡਾਂ ਲਈ ਅਮਨ-ਅਮਾਨ ਨਾਲ ਚੱਲ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ
  • drinking water crisis worsens in jalandhar
    ਜਲੰਧਰ ਵਾਸੀਆਂ ਲਈ ਖ਼ਤਰੇ ਦੀ ਘੰਟੀ! ਖੜ੍ਹੀ ਹੋਈ ਨਵੀਂ ਮੁਸੀਬਤ, ਪੀਣ ਵਾਲੇ ਪਾਣੀ...
  • municipal corporation and council elections in punjab today
    ਪੰਜਾਬ ’ਚ ਨਗਰ ਨਿਗਮ ਤੇ ਕੌਂਸਲ ਚੋਣਾਂ ਅੱਜ, 7,555 ਉਮੀਦਵਾਰਾਂ ਦੀ ਕਿਸਮਤ ਦਾ...
  • mla raman arora
    ਵਿਧਾਇਕ ਰਮਨ ਅਰੋੜਾ ਹੁਣ ED ਵੱਲੋਂ ਸੰਮਨ ਜਾਰੀ
  • massive fire in home temple after cylinder explodes in jalandhar
    Blast ਨਾਲ ਕੰਬਿਆ ਜਲੰਧਰ ਦਾ ਇਹ ਇਲਾਕਾ! ਅੱਗ ਲੱਗਣ ਨਾਲ ਮਚੀ ਹਫ਼ੜਾ-ਦਫ਼ੜੀ, 3...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਸਿਰ 'ਚ ਕੁੱਕਰ ਮਾਰ ਕੇ ਦੋਸਤ ਦਾ ਕਰ 'ਤਾ ਕਤਲ
Trending
Ek Nazar
drinking water crisis worsens in jalandhar

ਜਲੰਧਰ ਵਾਸੀਆਂ ਲਈ ਖ਼ਤਰੇ ਦੀ ਘੰਟੀ! ਖੜ੍ਹੀ ਹੋਈ ਨਵੀਂ ਮੁਸੀਬਤ, ਪੀਣ ਵਾਲੇ ਪਾਣੀ...

200 in t20 cricket

'ਮੈਂ T20 'ਚ 200 ਦੌੜਾਂ ਬਣਾਵਾਂਗਾ....', ਧਾਕੜ ਖਿਡਾਰੀ ਨੇ ਕਰ'ਤਾ ਵੱਡਾ ਦਾਅਵਾ

ipl 2026 qualifier 1 rcb vs gt

ਬਿਨਾਂ ਮੈਚ ਖੇਡੇ ਫਾਈਨਲ 'ਚ ਪਹੁੰਚ ਜਾਏਗੀ RCB! ਜਾਣੋ IPL ਦੇ ਖ਼ਾਸ ਨਿਯਮ ਬਾਰੇ

29 may holiday declared

28 ਦੇ ਨਾਲ-ਨਾਲ 29 ਮਈ ਨੂੰ ਵੀ ਛੁੱਟੀ ਦਾ ਐਲਾਨ ! CM ਉਮਰ ਨੇ ਈਦ 'ਤੇ ਮੁਲਾਜ਼ਮਾਂ...

team india  t20 series

TEAM INDIA ਦੀ ਜਿੱਤ ਤੋਂ ਬਾਅਦ ਵੀ ਨਹੀਂ ਰੁਕਿਆ ਮੈਚ, ਬਣਾ'ਤੀਆਂ ਟੀਚੇਂ ਤੋਂ 45...

ranveer singh will no longer be able to work in bollywood

ਹੁਣ ਰਣਵੀਰ ਸਿੰਘ ਨਹੀਂ ਕਰ ਸਕੇਗਾ ਬਾਲੀਵੁੱਡ 'ਚ ਕੰਮ ! FWICE ਨੇ ਲਾਇਆ ਬੈਨ,...

delhi government plans to introduce health insurance

ਦਿਵਿਆਂਗ ਬੱਚਿਆਂ ਲਈ ਸਿਹਤ ਬੀਮਾ ਯੋਜਨਾ ਦੀ ਤਿਆਰੀ 'ਚ ਦਿੱਲੀ ਸਰਕਾਰ

monsoon will enter tomorrow

ਭਲਕੇ ਹੋਵੇਗੀ ਮਾਨਸੂਨ ਦੀ ਐਂਟਰੀ ! ਇਨ੍ਹਾਂ ਸੂਬਿਆਂ 'ਚ ਹੋਵੇਗੀ ਭਾਰੀ ਬਾਰਿਸ਼,...

bakrid goats falling sick

ਬਕਰੀਦ ਤੋਂ ਪਹਿਲਾਂ ਬਿਮਾਰ ਪੈਣ ਲੱਗੇ ਬੱਕਰੇ! ਤੇਜ਼ ਬੁਖਾਰ ਤੇ ਡੀਹਾਈਡ੍ਰੇਸ਼ਨ ਦੇ...

plane collides with parachute

ਪੈਰਾਸ਼ੂਟ ਨਾਲ ਟਕਰਾ ਗਿਆ ਜਹਾਜ਼....ਵਾਲ-ਵਾਲ ਬਚੀ ਮਹਿਲਾ, ਵੀਡੀਓ ਵਾਇਰਲ

mourning spreads in the house of famous actress  father passes away

ਮਸ਼ਹੂਰ ਅਦਾਕਾਰਾ ਦੇ ਘਰ ਪਸਰਿਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

never heat these items in a microwave

Microwave 'ਚ ਭੁੱਲ ਕੇ ਵੀ ਗਰਮ ਨਾ ਕਰੋ ਇਹ ਚੀਜ਼ਾਂ! ਵਿਗੜ ਜਾਏਗੀ ਸਿਹਤ

indian national charged in singapore

ਸਿੰਗਾਪੁਰ 'ਚ ਭਾਰਤੀ ਨਾਗਰਿਕ 'ਤੇ ਦੋਸ਼ ਤੈਅ, ਹੋਵੇਗੀ ਸਜ਼ਾ ਤੇ ਲੱਗੇਗਾ ਜੁਰਮਾਨਾ

air india express b737 hits runway edge lights

ਮਸਕਟ ਹਵਾਈ ਅੱਡੇ 'ਤੇ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਹਾਦਸਾਗ੍ਰਸਤ

sonipat man  wife  woman  attack

ਟ੍ਰਿਪਲ ਮਰਡਰ ਨਾਲ ਕੰਬ ਗਿਆ ਸੋਨੀਪਤ! ਪਤੀ-ਪਤਨੀ ਸਣੇ 3 ਲੋਕਾਂ ਦੇ ਮਾਰੀ ਰਾਡ,...

cbi probe ordered in twisha sharma case

'ਮਰੀ ਹੋਈ ਧੀ ਨਾਲੋਂ ਤਲਾਕਸ਼ੁਦਾ ਧੀ ਤਾਂ ਚੰਗੀ ਐ': ਟਵਿਸ਼ਾ ਸ਼ਰਮਾ ਮੌਤ ਮਾਮਲੇ...

sexual crimes accused fir  cm vijay

'ਜਿਨਸੀ ਅਪਰਾਧਾਂ 'ਤੇ ਤੁਰੰਤ ਹੋਵੇ FIR, ਦੋਸ਼ੀਆਂ ਨੂੰ ਮਿਲੇ ਸਖ਼ਤ ਤੋਂ ਸਖ਼ਤ...

collision of two buses

ਦੋ ਬੱਸਾਂ ਦੀ ਜ਼ਬਰਦਸਤ ਟੱਕਰ, 17 ਲੋਕਾਂ ਦੀ ਮੌਤ, ਪਾਕਿਸਤਾਨ 'ਚ ਸੋਗ ਦੀ ਲਹਿਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • marco rubio in india
      ਮਾਰਕੋ ਰੂਬੀਓ ਭਾਰਤ ’ਚ : ਕੀ ਉਹ ਅਮਰੀਕਾ-ਭਾਰਤ ਸਬੰਧਾਂ ਨੂੰ ਬਚਾ ਸਕਦੇ ਹਨ ?
    • incidents of fires in buses
      ‘ਬੱਸਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ’ ਬਣ ਰਹੀਆਂ ਯਾਤਰੀਆਂ ਦੀ ਜਾਨ ਦੀਆਂ ਦੁਸ਼ਮਣ!
    • groundwater crisis and a state of carelessness
      ਗੰਭੀਰ ਭੂ-ਜਲ ਸੰਕਟ ਦੀ ਦਸਤਕ ਅਤੇ ਬੇਫਿਕਰੀ ਦਾ ਆਲਮ
    • congress mayavati
      ਦਲਿਤ ਵੋਟਾਂ : ਕਾਂਗਰਸ ਚਾਹੁੰਦੀ ਹੈ ਮਾਇਆਵਤੀ ਨੂੰ ਵਿਰੋਧੀ ਮੋਰਚੇ ’ਚ ਸ਼ਾਮਲ ਕਰਨਾ
    • divisive forces are dominant in the country
      ਦੇਸ਼ ’ਚ ਫੁੱਟਪਾਊ ਤਾਕਤਾਂ ਦਾ ਬੋਲਬਾਲਾ
    • education policy at a crossroads
      ਚੌਰਾਹੇ ’ਤੇ ਖੜ੍ਹੀ ਸਿੱਖਿਆ ਨੀਤੀ : ਭਾਸ਼ਾ ਵਿਵਾਦ, ਪੇਪਰ ਲੀਕ, ਪ੍ਰੇਸ਼ਾਨ...
    • purification campaign in the chinese army
      ‘ਚੀਨੀ ਫੌਜ ’ਚ ਸ਼ੁੱਧੀਕਰਨ ਮੁਹਿੰਮ’ ਦੋ ਸਾਬਕਾ ਰੱਖਿਆ ਮੰਤਰੀਆਂ ਨੂੰ ਹੋਈ ਫਾਂਸੀ...
    • biological balance in crisis
      ਅੱਜ ਵਿਸ਼ਵ ਜੈਵ-ਭਿੰਨਤਾ ਦਿਵਸ ’ਤੇ ਵਿਸ਼ੇਸ਼- ਸੰਕਟ ’ਚ ਜੈਵਿਕ ਸੰਤੁਲਨ
    • why are conversions like the one in tcs nashik not stopping
      ਟੀ. ਸੀ. ਐੱਸ. ਨਾਸਿਕ ਵਰਗੀਆਂ ਧਰਮ-ਤਬਦੀਲੀਆਂ ਰੁਕ ਕਿਉਂ ਨਹੀਂ ਰਹੀਆਂ?
    • the current education a trap from which liberation is necessary
      ਮੌਜੂਦਾ ਸਿੱਖਿਆ ਪ੍ਰਣਾਲੀ : ਇਕ ਜਾਲ, ਜਿਸ ਤੋਂ ਮੁਕਤੀ ਜ਼ਰੂਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +