ਫਰੀਦਕੋਟ (ਜਗਤਾਰ) - ਸਾਬਕਾ ਐੱਸ. ਐੱਸ. ਪੀ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਬਾਜ਼ਾਖਾਨਾ ਦੇ ਤਤਕਾਲੀਨ ਐੱਸ. ਐੱਚ. ਓ. ਅਮਰਜੀਤ ਸਿੰਘ ਕੁਲਾਰ ਦੇ ਘਰ ਛਾਪੇਮਾਰੀ ਕਰਨ ਦੀ ਸੂਚਨਾ ਮਿਲੀ ਹੈ। ਇਹ ਛਾਪੇਮਾਰੀ ਸੀ. ਆਈ. ਏ. ਸਟਾਫ ਫਰੀਦਕੋਟ ਦੀ ਟੀਮ ਨੇ ਇੰਚਾਰਜ ਨਰਿੰਦਰ ਸਿੰਘ ਦੀ ਅਗਵਾਈ 'ਚ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਅਮਰਜੀਤ ਸਿੰਘ ਕੁਲਾਰ ਘਰ 'ਚ ਮੌਜੂਦ ਨਹੀਂ ਸਨ, ਜਿਸ ਦੇ ਬਾਵਜੂਦ ਸੀ.ਆਈ. ਏ. ਟੀਮ ਕਰੀਬ ਅੱਧਾ ਘੰਟਾ ਉਨ੍ਹਾਂ ਦੇ ਘਰ ਮੌਜੂਦ ਰਹੀ। ਇਸ ਮੌਕੇ ਉਨ੍ਹਾਂ ਅਮਰਜੀਤ ਕੁਲਾਰ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ।
ਮਰਚੇਂਟ ਨੇਵੀ ਦੇ ਕੈਪਟਨ ਦੇ ਘਰ ਅੰਨ੍ਹੇਵਾਹ ਫਇਰਿੰਗ
NEXT STORY