ਲੁਧਿਆਣਾ : ਕਾਂਗਰਸ ਸਰਕਾਰ ਨੇ ਸ਼ਬਦਾਂ ਦੇ ਖੇਡ ਨਾਲ ਭਾਵੇਂ ਕਿਸਾਨਾਂ ਨੂੰ ਕਰਜ਼ਾ ਮੁਕਤ ਕਰ ਦਿਤਾ ਹੈ ਪਰ ਕਿਸਾਨ ਅਸਲ ਵਿਚ ਕਰਜ਼ਾ ਮੁਕਤੀ ਦੀ ਹਵਾ 'ਚ ਸਾਹ ਕਦੋਂ ਲੈ ਸਕਣਗੇ, ਇਸ ਦਾ ਜਵਾਬ ਤਾਂ ਖੁਦ ਸਰਕਾਰ ਕੋਲ ਵੀ ਨਹੀਂ ਹੈ। ਕਾਂਗਰਸ ਦੇ ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਕਿਸਾਨਾਂ ਨੂੰ ਕਰਜ਼ ਮੁਕਤ ਕਰਨ ਦੀ ਗੱਲ ਤਾਂ ਕਹਿ ਦਿੱਤੀ ਹੈ, ਇਸ ਦੀ ਕਾਗਜ਼ੀ ਕਾਰਵਾਈ ਕਦੋਂ ਪੂਰੀ ਹੋਵੇਗੀ, ਇਸ 'ਤੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ।
ਕਾਂਗਰਸ ਦੀ ਮਜਬੂਰੀ ਅੱਜ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਕਿਸਾਨਾਂ ਨਾਲ ਕੀਤਾ ਸਭ ਤੋਂ ਵੱਡਾ ਵਾਅਦਾ ਪੂਰੀ ਤਰ੍ਹਾਂ ਸਿਰੇ ਨਹੀਂ ਚੜ੍ਹ ਰਿਹਾ। ਕਿਸਾਨਾਂ ਦੀ ਕਰਜ਼ ਮੁਆਫੀ 'ਚ ਦੇਰੀ ਲਈ ਹੁਣ ਕਾਂਗਰਸੀ ਨੇਤਾ ਅਕਾਲੀਆਂ ਵਲੋਂ ਕੀਤੇ ਭ੍ਰਿਸ਼ਟਾਚਾਰ ਨੂੰ ਰੌੜਾ ਦੱਸ ਰਹੇ ਹਨ।
ਕਾਂਗਰਸ ਸਰਕਾਰ ਦੇ ਇਸ ਫੈਸਲੇ ਨਾਲ ਕਈ ਸਵਾਲ ਖੜ੍ਹੇ ਹੋ ਰਹੇ ਹਨ। ਕੀ ਕਾਂਗਰਸ ਨੇ ਜਲਦਬਾਜ਼ੀ 'ਚ ਸਰਕਾਰੀ ਖਜ਼ਾਨੇ ਦਾ ਹਾਲ ਨਾ ਜਾਣੇ ਬਿਨਾਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਜਾਂ ਫਿਰ ਕਿਸਾਨਾਂ ਨੂੰ ਇਕ ਵਾਰ ਫਿਰ ਹਨੇਰੇ ਵਿਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਟਿਆਲਾ ਰੇਲਵੇ ਸਟੇਸ਼ਨ ਦੇ ਹਰ ਕੋਨੇ 'ਤੇ ਰਹੇਗੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਜ਼ਰ
NEXT STORY