ਮਾਛੀਵਾੜਾ ਸਾਹਿਬ (ਟੱਕਰ) : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਬੌਂਕੜਾਂ ਵਿਖੇ ਚੋਰਾਂ ਨੇ ਇਕ ਕਿਸਾਨ ਦੇ ਘਰ ਅੰਦਰ ਵੜ੍ਹ ਕੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਪਿੰਡ ਬੌਂਕੜਾ ਦੇ ਵਾਸੀ ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਉਸਦਾ ਘਰ ਖੇਤਾਂ ਵਿਚ ਬਣਿਆ ਹੋਇਆ ਹੈ ਅਤੇ ਬੱਚੇ ਵਿਦੇਸ਼ ਗਏ ਹੋਣ ਕਾਰਨ ਉਹ ਪਤੀ-ਪਤਨੀ ਹੀ ਘਰ ਵਿਚ ਰਹਿੰਦੇ ਹਨ। ਬੀਤੀ ਰਾਤ ਉਹ ਆਪਣੇ ਕਮਰੇ ਵਿਚ ਸੁੱਤੇ ਪਏ ਸਨ ਅਤੇ ਏ.ਸੀ. ਚੱਲ ਰਿਹਾ ਸੀ। ਚੋਰ ਰਾਤ ਘਰ ਦੇ ਨਾਲ ਬਣੇ ਸਟੋਰ ਦੀ ਗਰਿੱਲ ਤੋੜ ਕੇ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਸਭ ਤੋਂ ਪਹਿਲਾਂ ਆ ਕੇ ਉਨ੍ਹਾਂ ਦੇ ਕਮਰੇ ਨੂੰ ਬਾਹਰੋਂ ਕੁੰਡੀ ਲਗਾ ਦਿੱਤੀ। ਚੋਰਾਂ ਨੇ ਸਟੋਰ ਵਿਚ ਪਈ ਪੇਟੀ ਦੀ ਚੰਗੀ ਤਰ੍ਹਾਂ ਫਰੌਲਾ-ਫਰਾਲੀ ਕੀਤੀ ਜਿਸ ’ਚੋਂ ਕਰੀਬ 5 ਤੋਂ 6 ਤੋਲੇ ਸੋਨਾ ਅਤੇ 12-15 ਤੋਲੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਕਿਸਾਨ ਨਿਰਮਲ ਸਿੰਘ ਅਨੁਸਾਰ ਇਹ ਚੋਰ ਰਾਤ ਕਰੀਬ 1 ਵਜੇ ਤੋਂ ਬਾਅਦ ਘਰ ਅੰਦਰ ਦਾਖਲ ਹੋਏ ਅਤੇ ਜਦੋਂ ਉਹ ਤੜਕੇ ਪਤੀ-ਪਤਨੀ ਉੱਠਣ ਲੱਗੇ ਤਾਂ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਬਾਹਰੋਂ ਕੁੰਡੀ ਲੱਗੀ ਹੋਈ ਸੀ।
ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਬੜੀ ਮੁਸ਼ਕਿਲ ਨਾਲ ਉਸਨੇ ਬਾਹਰੋਂ ਲੱਗੀ ਕੁੰਡੀ ਨੂੰ ਤੋੜਿਆ ਅਤੇ ਜਦੋਂ ਬਾਹਰ ਆ ਕੇ ਨਾਲ ਲੱਗਦੇ ਸਟੋਰ ਵਿਚ ਦੇਖਿਆ ਤਾਂ ਸਾਰਾ ਸਮਾਨ ਬਿਖਰਿਆ ਪਿਆ ਸੀ ਅਤੇ ਪੇਟੀ ’ਚੋਂ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਹੋ ਚੁੱਕੇ ਸਨ। ਕਿਸਾਨ ਅਨੁਸਾਰ ਉਸਦਾ 12 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ। ਇਸ ਚੋਰੀ ਦੀ ਸੂਚਨਾ ਕਿਸਾਨ ਵਲੋਂ ਕੂੰਮਕਲਾਂ ਪੁਲਸ ਨੂੰ ਦੇ ਦਿੱਤੀ ਹੈ ਅਤੇ ਪੁਲਸ ਅਧਿਕਾਰੀਆਂ ਵਲੋਂ ਮੌਕੇ ’ਤੇ ਆ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਚੋਰਾਂ ਵਲੋਂ ਘਰ ਆਉਂਦਿਆਂ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ ਅਤੇ ਪੁਲਸ ਵਲੋਂ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਰਕਾਰ ਦਾ ਵੱਡਾ ਕਦਮ : 4 ਸਾਲਾਂ ਬਾਅਦ ਆਟੇ ਦੇ ਨਿਰਯਾਤ 'ਤੇ ਲੱਗੀ ਪਾਬੰਦੀ ਹਟਾਈ
NEXT STORY